ਬਰਨਾਲਾ ਵਿਚ ਨਾਬਾਲਿਗਾ ਨੂੰ ਝਾਂਸੇ ਵਿਚ ਫਸਾ ਦੋ ਵਿਅਕਤੀਆਂ ਨੇ ਕੀਤਾ ਘਿਨੌਣਾ ਕੰਮ, ਬਣਾ ਲਈ ਅਸ਼ਲੀਲ ਵੀਡੀਓ, ਫਿਰ ਸ਼ੁਰੂ ਕੀਤੀ ਬਲੈਕਮੇਲਿੰਗ ਦੀ ਗੰਦੀ ਖੇਡ

ਬਰਨਾਲਾ ਵਿਚ ਨਾਬਾਲਿਗਾ ਨੂੰ ਝਾਂਸੇ ਵਿਚ ਫਸਾ ਦੋ ਵਿਅਕਤੀਆਂ ਨੇ ਕੀਤਾ ਘਿਨੌਣਾ ਕੰਮ, ਬਣਾ ਲਈ ਅਸ਼ਲੀਲ ਵੀਡੀਓ, ਫਿਰ ਸ਼ੁਰੂ ਕੀਤੀ ਬਲੈਕਮੇਲਿੰਗ ਦੀ ਗੰਦੀ ਖੇਡ


ਵੀਓਪੀ ਬਿਊਰੋ, ਬਰਨਾਲਾ–ਬਰਨਾਲਾ ਵਿਚ ਦੋ ਵਿਅਕਤੀਆਂ ਨੇ ਇਕ ਨਾਬਾਲਿਗਾ ਨਾਲ ਜਬਰ ਜਨਾਹ ਕੀਤਾ। ਇਸ ਦੌਰਾਨ ਉਸ ਦੀ ਅਸ਼ਲੀਲ ਵੀਡੀਓ ਵੀ ਬਣਾ ਲਈ। ਮੁਲਜ਼ਮਾਂ ਨੇ ਅਪਰਾਧ ਦੀ ਸੀਮਾ ਇੱਥੋਂ ਤਕ ਹੀ ਨਹੀਂ ਰੱਖੀ ।ਉਨ੍ਹਾਂ ਨੇ ਵੀਡੀਓ ਨੂੰ ਵਾਇਰਲ ਕਰਨ ਦੇ ਨਾਂ ਉਤੇ ਨਾਬਾਲਿਗਾ ਨੂੰ ਧਮਕਾਇਆ ਤੇ ਉਸ ਕੋਲੋਂ ਲੱਖਾਂ ਰੁਪਏ ਹੜੱਪ ਲਏ।

ਇਸ ਮਾਮਲੇ ਵਿਚ ਬਰਨਾਲਾ ਪੁਲਿਸ ਨੇ ਦੋ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਮਹਿਲਾ ਐਸਐਚਓ ਮਨਪ੍ਰੀਤ ਕੌਰ ਨੇ ਦੱਸਿਆ ਕਿ ਪੁਲਿਸ ਨੇ ਨਾਬਾਲਿਗਾ ਲੜਕੀ ਦੇ ਬਿਆਨਾਂ ਦੇ ਆਧਾਰ ਉਤੇ ਜਸਕਰਨ ਤੇ ਰਘੁਬੀਰ ਵਾਸੀ ਬਰਨਾਲਾ ਖ਼ਿਲਾਫ਼ ਪੋਕਸੋ ਐਕਟ ਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਕੇਸ ਵਿਚ ਬਲੈਕਮੇਲਿੰਗ ਤੇ ਪੈਸੇ ਠੱਗਣ ਦੀਆਂ ਧਾਰਾਵਾਂ ਵੀ ਲਾਈਆਂ ਗਈਆਂ ਹਨ।


ਪੁਲਿਸ ਨੇ ਦੱਸਿਆ ਕਿ ਇਕ ਸਾਲ ਪਹਿਲਾਂ ਮੁਲਜ਼ਮ ਨੇ ਨਾਬਾਲਿਗਾ ਨਾਲ ਸਬੰਧ ਬਣਾਏ। ਇਸ ਦੌਰਾਨ ਉਸ ਨੇ ਜਬਰਦਸਤੀ ਉਸ ਦੀ ਵੀਡੀਓ ਬਣਾ ਲਈ ਤੇ ਉਸ ਨੂੰ ਬਲੈਕਮੇਲ ਕਰਨ ਲੱਗਾ। ਮੁਲਜ਼ਮਾਂ ਨੇ ਪੀੜਤਾ ਕੋਲੋਂ ਕਰੀਬ 6 ਲੱਖ ਰੁਪਏ ਲਏ ਹਨ। ਉਸ ਨੂੰ ਮੂੰਹ ਖੋਲ੍ਹਣ ਉਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਰਹੇ। ਜਸਕਰਨ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ , ਬਾਕੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਵੀ ਜਲਦ ਹੋਵੇਗੀ।

error: Content is protected !!