ਪੰਜਾਬ ਵਿਚ ਆ ਕੇ ਧੋਖੇ ਨਾਲ ਵਿਆਹ ਕਰਵਾ ਕੇ ਭਗੌੜਾ ਹੋਏ NRI ਲਾੜਿਆਂ ਦੀ ਹੋਣ ਜਾ ਰਹੀ ਨੀਂਦ ਹਰਾਮ, ਵੱਡੀ ਕਾਰਵਾਈ ਦੀ ਤਿਆਰੀ ਵਿਚ ਸਰਕਾਰ

ਪੰਜਾਬ ਵਿਚ ਆ ਕੇ ਧੋਖੇ ਨਾਲ ਵਿਆਹ ਕਰਵਾ ਕੇ ਭਗੌੜਾ ਹੋਏ NRI ਲਾੜਿਆਂ ਦੀ ਹੋਣ ਜਾ ਰਹੀ ਨੀਂਦ ਹਰਾਮ, ਵੱਡੀ ਕਾਰਵਾਈ ਦੀ ਤਿਆਰੀ ਵਿਚ ਸਰਕਾਰ


ਵੀਓਪੀ ਬਿਊਰੋ, ਚੰਡੀਗੜ੍ਹ : ਪੰਜਾਬ ਵਿਚ ਧੋਖੇ ਨਾਲ ਵਿਆਹ ਕਰਵਾ ਕੇ ਵਿਦੇਸ਼ਾਂ ਵਿਚ ਰਹਿ ਕੇ ਐਸ਼ੋ-ਆਰਾਮ ਦੀ ਜ਼ਿੰਦਗੀ ਜੀਅ ਰਹੇ ਐਨਆਰਆਈ ਲਾੜਿਆਂ ਦੀਆਂ ਨੀਂਦਰਾਂ ਹਰਾਮ ਹੋਣ ਵਾਲੀਆਂ ਹਨ। ਸੂਬੇ ਦੇ ਵੱਖ-ਵੱਖ ਐਨਆਰਆਈ ਥਾਣਿਆਂ ਵਿਚ ਅਜਿਹੇ 331 ਮਾਮਲੇ ਦਰਜ ਹਨ, ਜਿਨ੍ਹਾਂ ਵਿਚ 331 ਲਾੜਿਆਂ ਨੂੰ ਭਗੌੜਾ ਐਲਾਨਿਆ ਜਾ ਚੁੱਕਾ ਹੈ।

ਪੁਲਿਸ ਨੇ 15 ਸਾਲਾਂ ਤੋਂ ਭਗੌੜਾ ਐਲਾਨੇ ਇਨ੍ਹਾਂ ਲਾੜਿਆਂ ਦੀਆਂ ਜਾਇਦਾਦਾਂ ਕੁਰਕ ਕਰਨ ਦੀ ਕਾਰਵਾਈ ਸ਼ੁਰੂ ਕਰ ਦਿਤੀ ਹੈ ਤਾਂ ਜੋ ਪੀੜਤ ਲੜਕੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਇਨਸਾਫ਼ ਦਿਵਾਇਆ ਜਾ ਸਕੇ।
ਪੰਜਾਬ ਦੇ ਥਾਣਿਆਂ ਵਿਚ ਦਰਜ ਹੋਏ ਕੇਸਾਂ ਤੋਂ ਸਪੱਸ਼ਟ ਹੈ ਕਿ ਪੰਜਾਬ ਦੇ ਲੋਕ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿਚ ਸੈਟਲ ਕਰਨ ਵਿਚ ਜ਼ਿਆਦਾ ਦਿਲਚਸਪੀ ਰੱਖਦੇ ਹਨ। ਉਥੇ ਬੈਠੇ ਸ਼ਰਾਰਤੀ ਲੋਕ ਇਸ ਗੱਲ ਦਾ ਫਾਇਦਾ ਉਠਾਉਂਦੇ ਹਨ। ਲੋਕ ਅਪਣੀਆਂ ਪੜ੍ਹੀਆਂ-ਲਿਖੀਆਂ ਧੀਆਂ ਦਾ ਵਿਆਹ ਅਜਿਹੇ ਲੋਕਾਂ ਨਾਲ ਕਰ ਦਿੰਦੇ ਹਨ। ਉਨ੍ਹਾਂ ਦੀ ਮੰਗ ਅਨੁਸਾਰ ਸਾਰੀਆਂ ਚੀਜ਼ਾਂ ਵੀ ਦਿਤੀਆਂਜਾਂਦੀਆਂ ਹਨ ਪਰ ਇਹ ਲੋਕ ਵਿਆਹ ਤੋਂ ਬਾਅਦ ਤਿੰਨ-ਚਾਰ ਮਹੀਨੇ ਇਥੇ ਰਹਿੰਦੇ ਹਨ। ਇਸ ਤੋਂ ਬਾਅਦ ਉਹ ਫ਼ਰਾਰ ਹੋ ਜਾਂਦੇ ਹਨ ਪਰ ਲੜਕੀਆਂ ਆਪਣੇ ਪਰਿਵਾਰਕ ਮੈਂਬਰਾਂ ‘ਤੇ ਨਿਰਭਰ ਰਹਿੰਦੀਆਂ ਹਨ।


ਐਨ.ਆਰ.ਆਈ. ਥਾਣਿਆਂ ਵਿਚ ਦਰਜ ਕੇਸਾਂ ਵਿਚ ਸੱਭ ਤੋਂ ਵੱਧ 46 ਭਗੌੜੇ ਯੂ.ਕੇ. ਵਿਚ ਹਨ। ਇਸ ਤੋਂ ਇਲਾਵਾ ਅਮਰੀਕਾ ਵਿਚ 35, ਕੈਨੇਡਾ ਵਿਚ 35, ਆਸਟ੍ਰੇਲੀਆ ਵਿਚ 23, ਜਰਮਨੀ ਵਿਚ ਸੱਤ ਅਤੇ ਨਿਊਜ਼ੀਲੈਂਡ ਵਿਚ ਛੇ ਹਨ। ਹੋਰ ਥਾਣਿਆਂ ਵਿਚ ਵੀ ਅਜਿਹੇ ਕੇਸ ਦਰਜ ਹਨ। ਨਵਾਂਸ਼ਹਿਰ ਵਿਚ ਅਜਿਹੇ ਸੱਭ ਤੋਂ ਵੱਧ 42 ਮਾਮਲੇ ਹਨ। ਲੁਧਿਆਣਾ ਅਤੇ ਮੋਗਾ ਵਿਚ 38-38 ਕੇਸ ਦਰਜ ਹਨ। ਇਸੇ ਤਰ੍ਹਾਂ ਐਨ.ਆਰ.ਆਈ. ਵਿੰਗ ਨੇ ਵੀ 2018 ਤੋਂ ਹੁਣ ਤਕ ਵੱਖ-ਵੱਖ ਮਾਮਲਿਆਂ ਵਿਚ 1309 ਵਿਅਕਤੀਆਂ ਨੂੰ ਸਰਕੂਲਰ ਜਾਰੀ ਕੀਤੇ ਹਨ। ਹਾਲਾਂਕਿ ਐਨ.ਆਰ.ਆਈ. ਮੰਤਰੀ ਕੁਲਦੀਪ ਸਿੰਘ ਧਾਲੀਵਾਲ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਸਾਰੇ ਮਾਮਲੇ ਉਨ੍ਹਾਂ ਦੇ ਧਿਆਨ ਵਿਚ ਹਨ। ਪੰਜਾਬ ਮਹਿਲਾ ਕਮਿਸ਼ਨ ਵੀ ਇਸ ਮਾਮਲੇ ਨੂੰ ਲੈ ਕੇ ਕਾਫੀ ਗੰਭੀਰ ਹੈ ਤਾਂ ਜੋ ਐਨ.ਆਰ.ਆਈ ਲਾੜਿਆਂ ਕਾਰਨ ਪੰਜਾਬ ਦੀਆਂ ਧੀਆਂ ਦੀ ਜ਼ਿੰਦਗੀ ਬਰਬਾਦ ਨਾ ਹੋਵੇ।

error: Content is protected !!