ਪੰਜਾਬ ਰੋਡਵੇਜ਼ ਦੇ ਡਰਾਈਵਰ ਨੂੰ ਹਾਰਟ ਅਟੈਕ ਆਉਣ ਕਾਰਨ ਦੁਕਾਨ ‘ਚ ਜਾ ਵੜੀ ਬੱਸ, ਲੜਕੀ ਦੀ ਮੌਤ

ਪੰਜਾਬ ਰੋਡਵੇਜ਼ ਦੇ ਡਰਾਈਵਰ ਨੂੰ ਹਾਰਟ ਅਟੈਕ ਆਉਣ ਕਾਰਨ ਦੁਕਾਨ ‘ਚ ਜਾ ਵੜੀ ਬੱਸ, ਲੜਕੀ ਦੀ ਮੌਤ

ਵੀਓਪੀ ਬਿਊਰੋ – ਨਵਾਂਸ਼ਹਿਰ ਦੇ ਬੰਗਾ ਸ਼ਹਿਰ ‘ਚ ਮੰਗਲਵਾਰ ਦੁਪਹਿਰ ਨੂੰ ਰੋਡਵੇਜ਼ ਦੀ ਬੱਸ ਦੇ ਡਰਾਈਵਰ ਨੂੰ ਹਾਰਟ ਅਟੈਕ ਹੋ ਗਿਆ ਅਤੇ ਬੱਸ ਮੁੱਖ ਮਾਰਗ ‘ਤੇ ਸਥਿਤ ਇਕ ਦੁਕਾਨ ‘ਚ ਜਾ ਵੱਜੀ। ਇਸ ਹਾਦਸੇ ‘ਚ ਲੜਕੀ ਦੀ ਮੌਤ ਹੋ ਗਈ, ਜਦਕਿ 5 ਲੋਕ ਜ਼ਖਮੀ ਹੋ ਗਏ।

ਜਾਣਕਾਰੀ ਅਨੁਸਾਰ ਪੰਜਾਬ ਰੋਡਵੇਜ਼ ਅੰਮ੍ਰਿਤਸਰ ਡਿਪੂ ਦੀ ਬੱਸ ਚੰਡੀਗੜ੍ਹ ਜਾ ਰਹੀ ਸੀ। ਇਸ ਦੌਰਾਨ ਜਦੋਂ ਬੱਸ ਗੁਰੂ ਨਾਨਕ ਕਾਲਜ ਨੇੜੇ ਪਹੁੰਚੀ ਤਾਂ ਡਰਾਈਵਰ ਨੂੂੰ ਹਾਰਟ ਅਟੈਕ ਹੋ ਗਿਆ। ਜਿਸ ਕਾਰਨ ਬੱਸ ਬੇਕਾਬੂ ਹੋ ਕੇ ਵਾਹਨਾਂ ਨੂੰ ਕੁਚਲਦੀ ਹੋਈ ਦੁਕਾਨ ਦੇ ਅੰਦਰ ਜਾ ਵੜੀ। ਇਸ ਦੌਰਾਨ ਸੜਕ ਤੋਂ ਲੰਘ ਰਹੇ ਪਿੰਡ ਪੱਲੀ ਝਿੱਕੀ ਦੇ ਵਾਸੀ ਹਰਸ਼ਦੀਪ ਦੀ ਬੱਸ ਹੇਠ ਆ ਕੇ ਮੌਕੇ ’ਤੇ ਹੀ ਮੌਤ ਹੋ ਗਈ।

ਇਸ ਹਾਦਸੇ ਵਿੱਚ ਪੰਜ ਹੋਰ ਵਿਅਕਤੀ ਸੁਰਜੀਤ ਕੌਰ, ਗਗਨਪ੍ਰੀਤ ਕੌਰ, ਹਰਮਨ ਵਾਸੀ ਬੰਗਾ, ਰਾਜ ਕੁਮਾਰ ਅਤੇ ਮਨਜੋਤ ਵਾਸੀ ਪਠਾਲਵਾ ਜ਼ਖ਼ਮੀ ਹੋ ਗਏ। ਸਾਰਿਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਲੋਕਾਂ ਮੁਤਾਬਕ ਬੱਸ ਡਰਾਈਵਰ ਨੂੰ ਹਾਰਟ ਅਟੈਕ ਹੋਇਆ ਸੀ, ਜਿਸ ਕਾਰਨ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ।

ਘਟਨਾ ਦੀ ਸੂਚਨਾ ਮਿਲਦੇ ਹੀ ਡੀਸੀ ਨਵਜੋਤ ਪਾਲ ਰੰਧਾਵਾ, ਐਸਐਸਪੀ ਡਾਕਟਰ ਅਖਿਲ ਚੌਧਰੀ ਵੀ ਮੌਕੇ ’ਤੇ ਪੁੱਜੇ ਅਤੇ ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ। ਜਾਣਕਾਰੀ ਅਨੁਸਾਰ ਮ੍ਰਿਤਕ ਲੜਕੀ ਕੁਝ ਸਮਾਂ ਪਹਿਲਾਂ ਹੀ ਵਿਦੇਸ਼ ਤੋਂ ਆਈ ਸੀ ਅਤੇ ਬੰਗਾ ਦੇ ਕਾਲਜ ਵਿੱਚ ਪੜ੍ਹਾਈ ਕਰਨ ਲੱਗੀ ਸੀ।

error: Content is protected !!