ਕਲਮਾਂ ਵਿੱਚੋਂ ਨਿਕਲੇ ਤੀਰਾਂ ਤੋਂ ,ਵੱਡੇ ਵੱਡੇ ਸ਼ਾਸਕ ਕੰਬਦੇ ਨੇ , ਕਿਸੇ ਭ੍ਰਿਸ਼ਟਾਚਾਰੀ ਵਿਚ ਹਿੰਮਤ ਨਹੀਂ ਇਸ ਨੂੰ ਰੋਕ ਲਵੇ : ਸੁਖਜੀਤ ਸਿੰਘ ਚੀਮਾ
ਕਲਮਾਂ ਦੇ ਕਾਫਿਲੇ



ਕਲਮਾਂ ਦੀ ਮਾਰ ਕਿਸੇ ਵੀ ਤੋਪ ਤੋਂ ਵੱਡੀ ਹੁੰਦੀ ਹੈ ।
ਕਲਮਾਂ ਦੀ ਰੇਂਜ ਤੇ ਧਮਾਕਾ ਵੀ ਵੱਡਾ ਹੁੰਦਾ ਹੈ ।
ਕਲਮਾਂ ਵਿੱਚੋਂ ਨਿਕਲੇ ਤੀਰਾਂ ਤੋ ,ਵੱਡੇ ਵੱਡੇ ਸ਼ਾਸਕ ਕੰਬਦੇ ਹਨ।
ਕਿਸੇ ਭ੍ਰਿਸ਼ਟਾਚਾਰੀ ਵਿੱਚ , ਐਨੀ ਹਿੰਮਤ ਨਹੀਂ ਕਿ ਉਹ ਕਲਮਾਂ ਦਾ ਸਾਹਮਣਾ ਕਰ ਸਕੇ ।
ਇਹ ਕਲਮਾਂ ਵਿੱਚੋ ਨਿਕਲੇ ਤੀਰ ,ਉਹਦੇ ਅੰਦਰ ਬੈਠੇ ਰਾਵਣ ਦੀ ਧੁੰਨੀ ਵਿੱਚ ਜਾ ਲੱਗਦੇ ਨੇ ।
ਜੇ ਤੁਸੀਂ ਬੰਦੂਕ ਚੁੱਕੋਗੇ ,ਤਾਂ ਫੜੇ ਜਾਓਗੇ
ਕੇਸਾਂ ਵਿੱਚ ਫਸਾ ਕੇ ਜੇਲਾਂ ਵਿੱਚ ਸੁੱਟ ਦਿੱਤੇ ਜਾਉਗੇ।
ਪਰ ਜੇ ਤੁਸੀਂ ਇਕੱਲੇ ਕਲਮ ਨਾਲ ਲੜੋਗੇ ,
ਤਾਂ ਕੋਈ ਕੇਸ ਦਰਜ ਨਹੀਂ ਹੋਵੇਗਾ ,ਪਾਸ਼ ਵਾਂਗੂ ਸਿੱਧੇ ਮਾਰ ਦਿੱਤੇ ਜਾਉਗੇ।
ਜੇ ਤੁਸੀਂ ਜਿੱਤਣਾ ਚਹੁੰਦੇ ਹੋ ,ਤਾਂ ਕਲਮਾਂ ਦੇ ਕਾਫਿਲੇ ਬਨਾ ਲਉ।
ਇੱਕ -ਇੱਕ ਸਮਾਜ ਤੇ ਦੇਸ਼ ਦੇ ,ਗੁਨਾਹਗਾਰ ਨੂੰ ,ਕਲਮਾਂ ਨਾਲ ਕਲਮ ਕਰਨ ਦਿਉ ।
ਜੇ ਕਲਮਾਂ ਦੇ ਕਾਫਿਲੇ ਬਣ ਜਾਣਗੇ ,ਕਿਸੇ ਵੀ ਰਾਜੇ ਕੋਲ ਐਨੀ ਫੋਜ ਨਹੀ ਹੁੰਦੀ ,ਕੇ ਉਹ ਕਲਮਾਂ ਨੂੰ ਘੇਰ ਕੇ ਮਾਰ ਦੇਵੇ ।
ਕਿਉਂਕਿ ਕਲਮਾਂ ਦੇ ਆਕਾਰ ਨੂੰ ਫੜ ਲੈਣਾ ,ਕਿਸੇ ਦੇ ਵੱਸ ਚ” ਨਹੀ ਹੁੰਦਾ ।
ਜਦੋ ਕਲਮਾਂ ਚਲਦੀਆਂ ਨੇ ਕੋਈ ਮੀਟਿੰਗਾ ,ਜਲਸੇ ਕਰਨ ਦੀ ਲੋੜ ਨਹੀ ਪੈਂਦੀ , ਪੜਨ ਵਾਲੇ ਆਪਣੇ ਆਪ ਹੀ ,ਸੱਚ ਦੇ ਸਿਪਾਹੀ ਬਣ ਜਾਂਦੇ ਹਨ।
ਕਲਮਾਂ ਯੁੱਗ ਪਲਟ ਦਿੰਦੀਆਂ ਨੇ , ਕਲਮਾਂ ਰਾਜ ਪਲਟ ਦਿੰਦੀਆਂ ਨੇ , ਕਲਮਾਂ ਕ੍ਰਾਂਤੀ ਲਿਆ ਦਿੰਦੀਆਂ ਨੇ ਬੱਸ ਕਲਮਾਂ ਦਾ ਕਾਫਿਲਾ ਚੱਲਣਾ ਚਾਹੀਦਾ ।,
ਚੀਮਿਆਂ’ ਚੇਤੇ ਰੱਖੀ ,ਕਲਮਾਂ ਵਿੱਚੋ ਨਿੱਕਲੇ ਅੱਖਰ ਮਧੂ ਮੱਖੀਆਂ ਵਰਗੇ ਹੁੰਦੇ ਨੇ ,ਜੋ ਹੰਕਾਰਿਆਂ ਦੇ ਸਿੱਧੇ ਮੂੰਹ ਤੇ ਜਾ ਲੜਦੇ ਨੇ ,ਤੇ ਉਹਨਾਂ ਦੇ ਮੂੰਹ ਸੁੱਜ ਜਾਂਦੇ ਨੇ ।
(ਮੇਰੀ ਬੇਨਤੀ ਹੈ ਕੇ ਕਲਮਾਂ ਵਾਲਿਆਂ ਨਾਲ ਸ਼ੇਅਰ ਜਰੂਰ ਕਰਿਓ )
ਸੁਖਜੀਤ ਸਿੰਘ ਚੀਮਾ