ਚੰਡੀਗੜ੍ਹ ਦੇ ਨਿੱਜੀ ਸਕੂਲ ਦੀਆਂ 50 ਤੋਂ ਵੱਧ ਵਿਦਿਆਰਥਣਾਂ ਦੀਆਂ ਅਸ਼+ਲੀਲ ਫੋਟੋਆਂ ਕੀਤੀਆਂ ਵਾਇਰਲ ! AI ਜ਼ਰੀਏ ਤਿਆਰ ਕੀਤੀਆਂ ਇਤਰਾਜ਼ਯੋਗ ਤਸਵੀਰਾਂ

ਚੰਡੀਗੜ੍ਹ ਦੇ ਨਿੱਜੀ ਸਕੂਲ ਦੀਆਂ 50 ਤੋਂ ਵੱਧ ਵਿਦਿਆਰਥਣਾਂ ਦੀਆਂ ਅਸ਼+ਲੀਲ ਫੋਟੋਆਂ ਕੀਤੀਆਂ ਵਾਇਰਲ ! AI ਜ਼ਰੀਏ ਤਿਆਰ ਕੀਤੀਆਂ ਇਤਰਾਜ਼ਯੋਗ ਤਸਵੀਰਾਂ


ਵੀਓਪੀ ਬਿਊਰੋ, ਚੰਡੀਗੜ੍ਹ : ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਰਾਹੀਂ ਸ਼ਹਿਰ ਦੇ ਇਕ ਨਾਮੀ ਪ੍ਰਾਈਵੇਟ ਸਕੂਲ ਦੀਆਂ 50 ਤੋਂ ਵੱਧ ਵਿਦਿਆਰਥਣਾਂ ਦੀਆਂ ਤਸਵੀਰਾਂ ਨੂੰ ਅਸ਼ਲੀਲ ਬਣਾ ਕੇ ਸਨੈਪ ਚੈਟ ‘ਤੇ ਵਾਇਰਲ ਕਰ ਦਿੱਤੀਆਂ ਗਈਆਂ। ਮੁਲਜ਼ਮਾਂ ਨੇ ਵਿਦਿਆਰਥਣਾਂ ਦੀ ਇਹ ਫੋਟੋ ਸਬੰਧਤ ਪ੍ਰਾਈਵੇਟ ਸਕੂਲ ਦੇ ਸਰਕਾਰੀ ਪੋਰਟਲ ਤੋਂ ਡਾਊਨਲੋਡ ਕੀਤੀ। ਵਿਦਿਆਰਥਣਾਂ ਦੇ ਰਿਸ਼ਤੇਦਾਰਾਂ ਨੇ ਮਾਮਲੇ ਸਬੰਧੀ ਐਸਐਸਪੀ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ। ਇਸ ਸਬੰਧੀ ਪੁਲਿਸ ਵੱਲੋਂ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

ਵਿਦਿਆਰਥਣਾਂ ਦੇ ਰਿਸ਼ਤੇਦਾਰਾਂ ਨੇ ਐਸਐਸਪੀ ਕੰਵਰਦੀਪ ਕੌਰ ਤੋਂ ਮੰਗ ਕੀਤੀ ਹੈ ਕਿ ਮਾਮਲੇ ਦੀ ਜਾਂਚ ਕਰਕੇ ਅਜਿਹਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਪੀੜਤ ਧਿਰ ਵੱਲੋਂ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ 10 ਅਕਤੂਬਰ ਨੂੰ ਇੱਕ ਵਿਦਿਆਰਥਣ ਦਾ ਪਿਤਾ ਆਪਣੀ ਧੀ ਨੂੰ ਲੈਣ ਸਕੂਲ ਪੁੱਜਿਆ ਸੀ। ਉੱਥੇ ਉਸਦੀ ਧੀ ਦੁਖੀ ਹੋ ਕੇ ਰੋ ਰਹੀ ਸੀ। ਪਿਤਾ ਨੇ ਉਸ ਤੋਂ ਕਾਰਨ ਪੁੱਛਿਆ।

ਇਸ ‘ਤੇ ਵਿਦਿਆਰਥਣ ਨੇ ਦੱਸਿਆ ਕਿ ਸਕੂਲ ਦੇ ਸੀਨੀਅਰਜ਼ ਲਈ ਸਨੈਪ ਚੈਟ ਪੋਰਟਲ ਹੈ। ਉਸ ਤੋਂ ਇਲਾਵਾ ਹੋਰ ਵੀ ਕਈ ਵਿਦਿਆਰਥਣਾਂ ਦੀਆਂ ਇਤਰਾਜ਼ਯੋਗ ਤਸਵੀਰਾਂ ਪੋਰਟਲ ‘ਤੇ ਸ਼ੇਅਰ ਕੀਤੀਆਂ ਗਈਆਂ ਹਨ। ਕਿਸੇ ਨੇ ਸਕੂਲ ਦੇ ਪੋਰਟਲ ਤੋਂ ਵਿਦਿਆਰਥਣਾਂ ਦੀਆਂ ਫੋਟੋਆਂ ਡਾਊਨਲੋਡ ਕਰ ਲਈਆਂ ਹਨ ਅਤੇ ਏਆਈ ਤਕਨੀਕ ਰਾਹੀਂ ਉਨ੍ਹਾਂ ਨਾਲ ਛੇੜਛਾੜ ਕਰਕੇ ਇਤਰਾਜ਼ਯੋਗ ਬਣਾ ਦਿੱਤਾ ਹੈ। ਇਸ ਤੋਂ ਬਾਅਦ ਸਾਰੀਆਂ ਤਸਵੀਰਾਂ ਵਾਇਰਲ ਹੋ ਗਈਆਂ ਹਨ। ਇਕ ਹੋਰ ਵਿਦਿਆਰਥਣ ਨੇ ਉਸ ਨੂੰ ਆਪਣੀ ਮੋਰਫਡ ਫੋਟੋ ਭੇਜ ਕੇ ਇਸ ਬਾਰੇ ਜਾਣਕਾਰੀ ਦਿੱਤੀ। ਹਾਲਾਂਕਿ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸਬੰਧਤ ਆਈਡੀ ਨੂੰ ਇੰਟਰਨੈੱਟ ਮੀਡੀਆ ਤੋਂ ਹਟਾ ਦਿੱਤਾ ਗਿਆ। ਦੋਸ਼ ਹੈ ਕਿ ਮਾਪਿਆਂ ਨੇ ਜਦੋਂ ਸਕੂਲ ਪ੍ਰਸ਼ਾਸਨ ਨੂੰ ਸ਼ਿਕਾਇਤ ਕੀਤੀ ਤਾਂ ਉਨ੍ਹਾਂ ਦਾ ਕੋਈ ਤਸੱਲੀਬਖਸ਼ ਜਵਾਬ ਨਹੀਂ ਮਿਲਿਆ।

error: Content is protected !!