ਜਲੰਧਰ ਦੇ ਮਸ਼ਹੂਰ ਕਪਲ ਦੀ ਵੀਡੀਓ ਵਾਇਰਲ ਮਾਮਲੇ ਵਿਚ ਨਵੀਂ ਅਪਡੇਟ, ਗ੍ਰਿਫ਼ਤਾਰ ਕੁੜੀ ਨੂੰ ਅਦਾਲਤ ਨੇ ਦਿੱਤੀ…

ਜਲੰਧਰ ਦੇ ਮਸ਼ਹੂਰ ਕਪਲ ਦੀ ਵੀਡੀਓ ਵਾਇਰਲ ਮਾਮਲੇ ਵਿਚ ਨਵੀਂ ਅਪਡੇਟ, ਗ੍ਰਿਫ਼ਤਾਰ ਕੁੜੀ ਨੂੰ ਅਦਾਲਤ ਨੇ ਦਿੱਤੀ…


ਵੀਓਪੀ ਬਿਊਰੋ, ਜਲੰਧਰ- ਜਲੰਧਰ ਦੇ ਮਸ਼ਹੂਰ ਜੋੜੇ ਦੀ ਇਤਰਾਜ਼ਯੋਗ ਵੀਡੀਓ ਵਾਇਰਲ ਕਰਨ ਦੇ ਮਾਮਲੇ ਨਵੀਂ ਅਪਡੇਟ ਸਾਹਮਣੇ ਆਈ ਹੈ। ਮਾਮਲੇ ਵਿਚ ਗ੍ਰਿਫ਼ਤਾਰ ਕੀਤੀ ਗਈ ਇਕ ਕੁੜੀ ਨੂੰ ਜ਼ਮਾਨਤ ਮਿਲ ਗਈ ਹੈ। ਕੁੱਲ੍ਹੜ ਪੀਜ਼ੇ ਦੇ ਵਿਆਹੇ ਜੋੜੇ ਦੀ ਵੀਡੀਓ ਵਾਇਰਲ ਕਰਨ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤੀ ਗਈ ਤਨੀਸ਼ਾ ਵਰਮਾ ਦੇ ਵਕੀਲ ਨੇ ਅਦਾਲਤ ਵਿਚ ਲਾਈ ਜ਼ਮਾਨਤ ਦੀ ਅਰਜ਼ੀ ’ਤੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਵਧੀਕ ਸੈਸ਼ਨ ਜੱਜ ਤਰਨਤਾਰਨ ਸਿੰਘ ਬਿੰਦਰਾ ਦੀ ਅਦਾਲਤ ਵੱਲੋਂ ਜ਼ਮਾਨਤ ਦੀ ਅਰਜ਼ੀ ਨੂੰ ਮਨਜ਼ੂਰ ਕਰ ਲਿਆ ਗਿਆ ਹੈ।

ਇਥੇ ਵਰਣਨਯੋਗ ਹੈ ਕਿ 20 ਸਤੰਬਰ ਨੂੰ ਥਾਣਾ ਡਵੀਜ਼ਨ ਨੰ. 4 ਵਿਚ ਸ਼ਿਕਾਇਤਕਰਤਾ ਵੱਲੋਂ ਕੇਸ ਦਰਜ ਕਰਵਾ ਕੇ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ।
ਸਹਿਜ ਅਰੋੜਾ ਨੇ ਫੇਸਬੁੱਕ ਪੇਜ਼ ‘ਤੇ ਆਪਣੀ ਪਤਨੀ ਦੀ ਹਾਲਤ ਨੂੰ ਲੈ ਕੇ ਇਕ ਪੋਸਟ ਸਾਂਝੀ ਕੀਤੀ ਸੀ, ਜਿਸ ਵਿਚ ਉਸ ਨੇ ਮੀਡੀਆ ਅਤੇ ਜਨਤਾ ਨੂੰ ਸਾਥ ਦੇਣ ਦੀ ਅਪੀਲ ਕੀਤੀ ਸੀ। ਸਹਿਜ ਨੇ ਲਿਖਿਆ ਕਿ ਪਤਨੀ ਬਹੁਤ ਡਿਪਰੈਸ਼ਨ ‘ਚ ਹੈ। ਰੱਬ ਦਾ ਵਾਸਤਾ, ਅਸੀਂ ਦੋਬਾਰਾ ਸਮਾਜ ‘ਚ ਵਾਪਸ ਆ ਸਕੀਏ। ਤੁਹਾਡੇ ਸਹਾਰੇ ਦੇ ਨਾਲ ਵੀ ਹੋ ਸਕਦਾ ਹੈ।

ਪਾਜ਼ੇਟੀਵਿਟੀ ਫੈਲਾਓ। ਇਨ੍ਹਾਂ ਹਾਲਾਤ ‘ਚ ਮੇਰੀ ਹਿੰਮਤ ਨਹੀਂ ਪੈਂਦੀ ਕਿ ਵਾਰ-ਵਾਰ ਵੀਡੀਓ ਬਣਾ ਕੇ ਪੋਸਟ ਕਰਾਂ ਜਾਂ ਇੰਟਰਵਿਊ ਦੇਵਾਂ। ਕਿਸੇ ਦੇ ਵੀ ਦਿੱਤੇ ਝੂਠੇ ਬਿਆਨ ਦੇ ਕਾਰਨ ਸਾਡਾ ਅਕਸ ਖ਼ਰਾਬ ਨਾ ਕਰੋ। ਪੁਲਿਸ ਆਪਣਾ ਕੰਮ ਕਰ ਰਹੀ ਹੈ। ਸਾਡੇ ’ਤੇ ਰਾਜ਼ੀਨਾਮੇ ਲਈ ਦਬਾਅ ਪਾਇਆ ਜਾ ਰਿਹਾ ਹੈ। ਕੁਝ ਸਿਆਸੀ ਦਬਾਅ ਕਾਰਨ ਅਸੀਂ ਮਨ੍ਹਾ ਕਰ ਦਿੱਤਾ ਤਾਂ ਸਾਡੇ ਖ਼ਿਲਾਫ਼ ਬਿਆਨਬਾਜ਼ੀ ਕੀਤੀ ਗਈ ਹੈ। ਮੇਰੇ ਕੋਲ ਸਬੂਤ ਹਨ, ਸਾਡੇ ਕੋਲ ਤੁਹਾਡੇ ਸਾਥ ਤੋਂ ਇਲਾਵਾ ਕੋਈ ਸਿਆਸੀ ਸਪੋਰਟ ਨਹੀਂ ਹੈ।

error: Content is protected !!