ਫਿਜ਼ੀਓਥੈਰੇਪੀ ਦੇ ਬਹਾਨੇ ਘਰ ਆ ਕੇ ਪਰਿਵਾਰਾਂ ਨਾਲ ਬਣਾ ਲੈਂਦੇ ਸੀ ਨੇੜਤਾ, ਫਿਰ ਪੂਰੀ ਪਲਾਨਿੰਗ ਨਾਲ ਦਿੰਦੇ ਸੀ ਵਾਰਦਾਤ ਨੂੰ ਅੰਜਾਮ, ਆਖਿਰ ਫੜੀ ਹੀ ਗਈ ਬੰਟੀ-ਬਬਲੀ ਦੀ ਜੋੜੀ

ਫਿਜ਼ੀਓਥੈਰੇਪੀ ਦੇ ਬਹਾਨੇ ਘਰ ਆ ਕੇ ਪਰਿਵਾਰਾਂ ਨਾਲ ਬਣਾ ਲੈਂਦੇ ਸੀ ਨੇੜਤਾ, ਫਿਰ ਪੂਰੀ ਪਲਾਨਿੰਗ ਨਾਲ ਦਿੰਦੇ ਸੀ ਵਾਰਦਾਤ ਨੂੰ ਅੰਜਾਮ, ਆਖਿਰ ਫੜੀ ਹੀ ਗਈ ਬੰਟੀ-ਬਬਲੀ ਦੀ ਜੋੜੀ


ਵੀਓਪੀ ਬਿਊਰੋ, ਗੁਰਦਾਸਪੁਰ-ਫਿਜ਼ੀਥੈਰੇਪੀ ਦੇ ਨਾਂ ਉਤੇ ਲੋਕਾਂ ਦਾ ਪਿਆਰ ਅਤੇ ਵਿਸ਼ਵਾਸ ਜਿੱਤ ਕੇ ਉਨ੍ਹਾਂ ਦੇ ਘਰ ਤੱਕ ਵੜਨਾ ਅਤੇ ਫੇਰ ਖਾਣ ਪੀਣ ਵਾਲੀ ਕਿਸੇ ਚੀਜ਼ ਵਿੱਚ ਨਸ਼ੀਲਾ ਪਦਾਰਥ ਮਿਲਾ ਕੇ ਵਾਰਦਾਤ ਨੂੰ ਅੰਜਾਮ ਦੇਣਾ, ਅਜਿਹਾ ਕੰਮ ਕਰਦਾ ਸੀ ਇਹ ਜੋੜਾ ਪਰ ਆਖਰਕਾਰ ਥਾਣਾ ਧਾਰੀਵਾਲ ਦੀ ਪੁਲਿਸ ਨੇ ਇਸ ਬੰਟੀ ਬਬਲੀ ਦੀ ਜੋੜੀ ਨੂੰ ਕਾਬੂ ਕਰ ਹੀ ਲਿਆ।


ਹੁਣ ਤੱਕ ਇਸ ਜੋੜੇ ਦੇ ਖਿਲਾਫ ਫਿਜ਼ੀਓਥੈਰੇਪੀ ਦੇ ਬਹਾਨੇ ਪੰਜ ਘਰਾਂ ਨੂੰ ਸ਼ਿਕਾਰ ਬਣਾ ਕੇ ਲੁੱਟਣ ਦੇ ਮਾਮਲੇ ਦਰਜ ਹੋ ਚੁੱਕੇ ਹਨ। ਬੰਟੀ ਔਰ ਬੱਬਲੀ ਦੀ ਕਹਾਣੀ ਵਾਂਗ ਇਹ ਪਤੀ ਪਤਨੀ ਲਗਾਤਾਰ ਵਾਰਦਾਤਾਂ ਕਰ ਰਹੇ ਸਨ।
ਪਿਛਲੇ ਮਹੀਨੇ ਪਰਮਜੀਤ ਕੌਰ ਪਤਨੀ ਭੁਪਿੰਦਰ ਸਿੰਘ ਵਾਸੀ ਪਿੰਡ ਕਲਿਆਣਪੁਰ ਵੱਲੋਂ ਧਾਰੀਵਾਲ ਪੁਲਿਸ ਨੂੰ ਇੱਕ ਦਰਖਾਸਤ ਦਿੱਤੀ ਗਈ ਸੀ ਕਿ ਉਹਨਾਂ ਦੇ ਘਰ ਇੱਕ ਬਿਮਾਰ ਬਜ਼ੁਰਗ ਨੂੰ ਫਿਜ਼ੀਓਥੈਰੇਪੀ ਦੀ ਲੋੜ ਸੀ ਅਤੇ ਇਸ ਲਈ ਨੇੜੇ ਦੇ ਇਕ ਫਿਜ਼ੀਓਥੈਰੇਪਿਸਟ ‌ਪਤੀ ਪਤਨੀ ਦੀਆਂ ਸੇਵਾਵਾਂ ਲਈਆਂ ਗਈਆਂ, ਜਿਨ੍ਹਾਂ ਨੇ ਉਨ੍ਹਾਂ ਦੇ ਘਰ ਆ ਕੇ ਬੀਮਾਰ ਬਜ਼ੁਰਗ ਦੀ ਫਿਜ਼ੀਓਥੈਰੇਪੀ ਕਰਨੀ ਸ਼ੁਰੂ ਕਰ ਦਿੱਤੀ। ਇਸ ਜੋੜੇ ਨੇ ਪਰਿਵਾਰ ਨਾਲ ਪਰਿਵਾਰਕ ਸਬੰਧ ਬਣਾ ਲਏ। ਜਦੋਂ ਪਰਿਵਾਰ ਤੇ ਪੂਰਾ ਵਿਸ਼ਵਾਸ ਬਣ ਗਿਆ ਤਾਂ 24 ਸਤੰਬਰ ਨੂੰ ਇਨ੍ਹਾਂ ਵੱਲੋਂ ਕੋਈ ਨਸ਼ੀਲਾ ਪਦਾਰਥ ਸਾਰੇ ਘਰ ਦੇ ਮੈਂਬਰਾਂ ਨੂੰ ਪਿਲਾ ਕੇ ਬੇਹੋਸ਼ ਕਰ ਕੇ ਉਨ੍ਹਾਂ ਦੇ ਘਰ ਵਿੱਚੋਂ 70 ਗ੍ਰਾਮ ਦੇ ਕਰੀਬ ਸੋਨੇ ਦੇ ਗਹਿਣੇ ਅਤੇ 65-70 ਹਜ਼ਾਰ ਰੁਪਏ ਦੀ ਨਕਦੀ ਲੁੱਟ ਲਈ। ਧਾਰੀਵਾਲ ਪੁਲਿਸ ਵੱਲੋਂ ਇਸ ਜੋੜੇ ਖਿਲਾਫ ਮਾਮਲਾ ਦਰਜ ਇਹਨਾਂ ਦੀ ਤਲਾਸ਼ ਕੀਤੀ ਜਾ ਰਹੀ ਸੀ ਅਤੇ ਅੱਜ ਧਾਰੀਵਾਲ ਪੁਲਿਸ ਨੂੰ ਉਸ ਸਮੇਂ ਇਹਨਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਵੀ ਹੋ ਗਈ ਜਦੋਂ ਇਹ ਹਿਮਾਚਲ ਤੋਂ ਇੱਕ ਕਾਰ ਤੇ ਸਵਾਰ ਹੋ ਕੇ ਆ ਰਹੇ ਸਨ।

ਐਸਐਚਓ ਧਾਰੀਵਾਲ ਸਰਬਜੀਤ ਸਿੰਘ ਨੇ ਦੱਸਿਆ ਕਿ ਇਹ ਪਤੀ ਪਤਨੀ ਲੋਕਾਂ ਨੂੰ ਲਗਾਤਾਰ ਆਪਣਾ ਸ਼ਿਕਾਰ ਬਣਾ ਰਹੇ ਸਨ। ਵਿਨੇ ਨੰਦਾ ਅਤੇ ਸ਼ਾਲੂ ਨੰਦਾ ਨਾਮਕ ਪਤੀ ਪਤਨੀ ਦੇ ਉੱਪਰ ਪਹਿਲਾਂ ਤੋਂ ਹੀ ਚਾਰ ਅਜਿਹੇ ਮਾਮਲੇ ਵੱਖ ਵੱਖ ਥਾਣਿਆਂ ਦੇ ਵਿੱਚ ਦਰਜ ਹਨ।ਇਸ ਲੁਟੇਰੇ ਪਤੀ ਪਤਨੀ ਦੇ ਨਾਲ ਉਹਨਾਂ ਦੇ ਡਰਾਈਵਰ ਦੀ ਗਿਰਫਤਾਰੀ ਵੀ ਕੀਤੀ ਗਈ ਹੈ ਅਤੇ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਡਰਾਈਵਰ ਦਾ ਇਹਨਾਂ ਦੇ ਕਾਰਨਾਮਿਆਂ ਵਿੱਚ ਕਿੰਨਾ ਕੁ ਹੱਥ ਹੈ। ਇਸ ਤੋਂ ਇਲਾਵਾ ਇਹ ਹਿਮਾਚਲ ਪ੍ਰਦੇਸ਼ ਵਿੱਚ ਵੀ ਕੋਈ ਅਜਿਹਾ ਕਾਰਨਾਮਾ ਹੀ ਨਾ ਕਰਕੇ ਆਏ ਹੋਣ ਇਹ ਪੁੱਛ ਗਿਛ ਵੀ ਇਨਾ ਪਾਸੋਂ ਕੀਤੀ ਜਾ ਰਹੀ ਹੈ।

error: Content is protected !!