ਨਾਰਥ ਈਸਟ ਸੁਪਰਫਾਸਟ ਰੇਲ ਗੱਡੀ ਲੀਹੋਂ ਲੱਥੀ, 21 ਬੋਗੀਆਂ ਪੱਟੜੀ ਤੋਂ ਉਤਰ ਗਈਆਂ, ਚਾਰ ਯਾਤਰੀਆਂ ਦੀ ਚਲੀ ਗਈ ਜਾਨ, 70 ਤੋਂ 80 ਜਣੇ ਜ਼ਖਮੀ

ਨਾਰਥ ਈਸਟ ਸੁਪਰਫਾਸਟ ਰੇਲ ਗੱਡੀ ਲੀਹੋਂ ਲੱਥੀ, 21 ਬੋਗੀਆਂ ਪੱਟੜੀ ਤੋਂ ਉਤਰ ਗਈਆਂ, ਚਾਰ ਯਾਤਰੀਆਂ ਦੀ ਚਲੀ ਗਈ ਜਾਨ, 70 ਤੋਂ 80 ਜਣੇ ਜ਼ਖਮੀ


ਵੀਓਪੀ ਬਿਊਰੋ, ਨੈਸ਼ਨਲ-ਰੇਲ ਗੱਡੀਆਂ ਦੇ ਡੀਰੇਲ ਹੋਣ ਦੀਆਂ ਇਕ ਤੋਂ ਬਾਅਦ ਇਕ ਘਟਨਾਵਾਂ ਵਾਪਰ ਰਹੀਆਂ ਹਨ। ਹੁਣ ਦਿੱਲੀ ਦੇ ਆਨੰਦ ਵਿਹਾਰ ਟਰਮੀਨਲ ਤੋਂ ਚੱਲ ਦੇ ਉੱਤਰ ਪ੍ਰਦੇਸ਼, ਬਿਹਾਰ ਅਤੇ ਪੱਛਮੀ ਬੰਗਾਲ ਹੁੰਦੇ ਹੋਏ ਕਾਮਾਖਿਆ (ਆਸਾਮ) ਜਾਣ ਵਾਲੀ ਨਾਰਥ ਈਸਟ ਸੁਪਰਫਾਸਟ ਰੇਲਗੱਡੀ ਬੁੱਧਵਾਰ ਰਾਤ ਨੂੰ ਬਿਹਾਰ ਦੇ ਬਕਸਰ ਵਿਚ ਹਾਦਸੇ ਦਾ ਸ਼ਿਕਾਰ ਹੋ ਗਈ।

ਟਰੇਨ ਦੇ 21 ਡੱਬੇ ਪਟੜੀ ਤੋਂ ਉਤਰਣ ਕਾਰਨ 4 ਯਾਤਰੀਆਂ ਦੀ ਮੌਤ ਹੋ ਗਈ, ਜਦਕਿ 70 ਤੋਂ 80 ਹੋਰ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਇਨ੍ਹਾਂ ਵਿੱਚੋਂ ਕਈਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਦੂਜੇ ਪਾਸੇ ਨਾਰਥ ਈਸਟ ਐਕਸਪ੍ਰੈਸ ਦੇ ਪੱਟੜੀ ਤੋਂ ਉਤਰਣ ਦੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ। ਰੇਲਵੇ ਬੋਰਡ ਨੇ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਹਨ। ਜਾਂਚ ਸਾਰੇ ਨੁਕਤਿਆਂ ਨੂੰ ਧਿਆਨ ਵਿੱਚ ਰੱਖ ਕੇ ਕੀਤੀ ਜਾਵੇਗੀ। ਰੇਲਵੇ ਬੋਰਡ ਨੇ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਹਨ। ਜਾਂਚ ਸਾਰੇ ਨੁਕਤਿਆਂ ਨੂੰ ਧਿਆਨ ਵਿੱਚ ਰੱਖ ਕੇ ਕੀਤੀ ਜਾਵੇਗੀ। ਹਾਦਸੇ ਤੋਂ ਬਾਅਦ ਕਈ ਬੋਗੀਆਂ ਪਟੜੀ ਤੋਂ ਉਤਰ ਗਈਆਂ।

ਦੱਸਿਆ ਜਾ ਰਿਹਾ ਹੈ ਕਿ ਕੁੱਲ 21 ਬੋਗੀਆਂ ਪਟੜੀ ਤੋਂ ਉਤਰ ਗਈਆਂ ਹਨ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਬਕਸਰ ਜ਼ਿਲ੍ਹੇ ਦੇ ਸਾਰੇ ਜ਼ਿਲ੍ਹਾ ਪੱਧਰ ਦੇ ਅਧਿਕਾਰੀ ਅਤੇ ਡਾਕਟਰ ਮੌਕੇ ‘ਤੇ ਪਹੁੰਚ ਗਏ। ਉਧਰ, ਭਾਰਤੀ ਰੇਲਵੇ ਨੇ ਹੈਲਪਲਾਈਨ ਨੰਬਰ ਜਾਰੀ ਕੀਤੇ ਹਨ। ਇਨ੍ਹਾਂ ਨੰਬਰਾਂ ‘ਤੇ ਕਾਲ ਕਰ ਕੇ ਆਪਣੇ ਅਜ਼ੀਜ਼ਾਂ ਬਾਰੇ ਜਾਣਕਾਰੀ ਦੇ ਨਾਲ-ਨਾਲ ਹੋਰ ਵੀ ਕਈ ਤਰ੍ਹਾਂ ਦੀ ਸੂਚਨਾ ਪ੍ਰਾਪਤ ਕੀਤੀ ਜਾ ਸਕਦੀ ਹੈ।

error: Content is protected !!