ਲੁਧਿਆਣਾ ਵਿਖੇ ‘ਡੀਸੀ’ ਨੇ ਫੜ ਲਈ 70,000 ਰੁਪਏ ਰਿਸ਼ਵਤ, ਉਤੋਂ ਪਹੁੰਚ ਗਏ ਵਿਜੀਲੈਂਸ ਵਾਲੇ, ਪੁਲਿਸ ਚੌਕੀ ਦਾ ਇੰਚਾਰਜ ਵੀ ਮਾਮਲੇ ਵਿਚ ਫਸਿਆ

ਲੁਧਿਆਣਾ ਵਿਖੇ ‘ਡੀਸੀ’ ਨੇ ਫੜ ਲਈ 70,000 ਰੁਪਏ ਰਿਸ਼ਵਤ, ਉਤੋਂ ਪਹੁੰਚ ਗਏ ਵਿਜੀਲੈਂਸ ਵਾਲੇ, ਪੁਲਿਸ ਚੌਕੀ ਦਾ ਇੰਚਾਰਜ ਵੀ ਮਾਮਲੇ ਵਿਚ ਫਸਿਆ!


ਵੀਓਪੀ ਬਿਊਰੋ, ਚੰਡੀਗੜ੍ਹ/ਲੁਧਿਆਣਾ : ‘ਡੀਸੀ’ ਨੇ ਰਿਸ਼ਵਤ ਦੇ 70,000 ਰੁਪਏ ਫੜੇ ਤਾਂ ਮੌਕੇ ਉਤੇ ਹੀ ਵਿਜੀਲੈਂਸ ਬਿਊਰੋ ਦੀ ਟੀਮ ਨੇ ਪਹੁੰਚ ਕੇ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਮਾਮਲੇ ਵਿਚ ਪੰਜਾਬ ਵਿਜੀਲੈਂਸ ਬਿਊਰੋ ਨੇ ਇੱਕ ਪ੍ਰਾਈਵੇਟ ਵਿਅਕਤੀ ਵਿਜੇ ਕੁਮਾਰ ਉਰਫ ਡੀਸੀ ਨੂੰ 70,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ ਜੋ ਕਿ ਇਹ ਰਿਸ਼ਵਤ ਜ਼ਿਲ੍ਹਾ ਲੁਧਿਆਣਾ ਦੀ ਕੰਗਣਵਾਲ ਪੁਲਿਸ ਚੌਕੀ ਦੇ ਇੰਚਾਰਜ ਸਬ-ਇੰਸਪੈਕਟਰ ਰਾਜਵੰਤ ਸਿੰਘ ਵਾਸਤੇ ਲੈ ਰਿਹਾ ਸੀ।


ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਨੂੰ ਸੁਭਾਸ਼ ਕੁਮਾਰ ਵਾਸੀ ਅਰਬਨ ਵਿਹਾਰ, ਲੁਧਿਆਣਾ ਦੀ ਸ਼ਿਕਾਇਤ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਲੁਧਿਆਣਾ ਰੇਂਜ ਕੋਲ ਪਹੁੰਚ ਕਰ ਕੇ ਦੋਸ਼ ਲਾਇਆ ਕਿ ਉਕਤ ਪੁਲਿਸ ਚੌਕੀ ਇੰਚਾਰਜ ਉਸ ਦੇ ਇੱਕ ਗੁਆਂਢੀ ਵੱਲੋਂ ਹਰਪਾਲ ਨਗਰ, ਇੰਡਸਟਰੀਅਲ ਏਰੀਆ, ਲੁਧਿਆਣਾ ਵਿਖੇ ਸਥਿਤ ਉਸਦੀ ਫੈਕਟਰੀ ਦੇ ਪਿੱਛੇ ਗੇਟ ਖੋਲ੍ਹਣ ਵਿਰੁੱਧ ਦਿੱਤੀ ਸ਼ਿਕਾਇਤ ਦੇ ਨਿਪਟਾਰੇ ਬਦਲੇ ਇੱਕ ਲੱਖ ਰੁਪਏ ਰਿਸ਼ਵਤ ਮੰਗ ਰਿਹਾ ਸੀ।

ਸ਼ਿਕਾਇਤਕਰਤਾ ਨੇ ਦੱਸਿਆ ਕਿ ਉਕਤ ਪੁਲਿਸ ਮੁਲਾਜ਼ਮ ਦੀ ਤਰਫ਼ੋਂ ਵਿਜੇ ਕੁਮਾਰ ਉਰਫ਼ ਡੀਸੀ ਨਾਮ ਦੇ ਵਿਅਕਤੀ ਨੇ ਇਸ ਮਾਮਲੇ ਵਿੱਚ ਦਖ਼ਲ ਦੇ ਕੇ ਉਕਤ ਸਬ ਇੰਸਪੈਕਟਰ ਨਾਲ 80,000 ਰੁਪਏ ਵਿੱਚ ਸੌਦਾ ਤੈਅ ਕਰਵਾਇਆ। ਉਸ ਨੇ ਅੱਗੇ ਦੱਸਿਆ ਕਿ ਪੁਲਿਸ ਸਬ-ਇੰਸਪੈਕਟਰ ਨੇ ਦਬਾਅ ਪਾ ਕੇ ਉਸ ਤੋਂ ਪਹਿਲੀ ਕਿਸ਼ਤ ਵਜੋਂ 10,000 ਰੁਪਏ ਪਹਿਲਾਂ ਹੀ ਲੈ ਲਏ ਹਨ ਅਤੇ ਹੁਣ ਉਹ ਆਪਣੇ ਉਕਤ ਵਿਚੋਲੇ ਰਾਹੀਂ ਬਾਕੀ ਪੈਸੇ ਮੰਗ ਰਿਹਾ ਹੈ।

 

 

error: Content is protected !!