Flipkart sale ‘ਚ ਲੋਕਾਂ ਨੇ ਜੰਮ ਕੇ ਖਰੀਦੇ ਫੋਨ, ਜਦ ਡਿਲੀਵਰੀ ਦੇਣ ਦੀ ਵਾਰੀ ਆਈ ਤਾਂ Delivery Boys 71 ਮੋਬਾਈਲ ਲੈਕੇ ਹੋ ਗਿਆ ਫਰਾਰ

Flipkart sale ‘ਚ ਲੋਕਾਂ ਨੇ ਜੰਮ ਕੇ ਖਰੀਦੇ ਫੋਨ, ਜਦ ਡਿਲੀਵਰੀ ਦੇਣ ਦੀ ਵਾਰੀ ਆਈ ਤਾਂ Delivery Boys 71 ਮੋਬਾਈਲ ਲੈਕੇ ਹੋ ਗਿਆ ਫਰਾਰ

 

ਗਾਜ਼ੀਆਬਾਦ (ਵੀਓਪੀ ਬਿਊਰੋ)- ਫਲਿੱਪਕਾਰਟ ਦੀ ਸੇਲ ਦਾ ਲੋਕਾਂ ਨੇ ਫਾਇਦਾ ਉਠਾਇਆ ਅਤੇ ਵੱਡੀ ਮਾਤਰਾ ‘ਚ ਮੋਬਾਈਲ ਖਰੀਦੇ। ਪਰ, ਜੋ ਮਾਮਲਾ ਸਾਹਮਣੇ ਆਇਆ ਹੈ, ਉਸ ਮੁਤਾਬਕ ਗਾਜ਼ੀਆਬਾਦ ਵਿੱਚ ਕਈ ਅਜਿਹੇ ਲੋਕ ਹਨ ਜਿਨ੍ਹਾਂ ਨੂੰ ਅਜੇ ਤੱਕ ਆਪਣੇ ਫ਼ੋਨ ਦੀ ਡਿਲੀਵਰੀ ਨਹੀਂ ਮਿਲੀ ਹੈ। ਇਸ ਦਾ ਕਾਰਨ ਜਾਣ ਕੇ ਹਰ ਕੋਈ ਹੈਰਾਨ ਹੈ।


ਗਾਜ਼ੀਆਬਾਦ ਵਿੱਚ ਫਲਿੱਪਕਾਰਟ ਦਾ ਸਾਮਾਨ ਡਿਲੀਵਰ ਕਰਨ ਵਾਲੀ ਕੰਪਨੀ ਦਾ ਡਿਲੀਵਰੀ ਬੁਆਏ 71 ਨਵੇਂ ਮੋਬਾਈਲ ਲੈ ਕੇ ਫਰਾਰ ਹੋ ਗਿਆ। ਇੰਦਰਾਪੁਰਮ ਥਾਣਾ ਪੁਲਿਸ ਨੇ ਪੂਰੇ ਮਾਮਲੇ ‘ਚ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਗਾਜ਼ੀਆਬਾਦ ਦੇ ਲੋਨੀ ਥਾਣਾ ਖੇਤਰ ਦੇ ਵਿਕਾਸ ਨਗਰ ਕਾਲੋਨੀ ਦਾ ਰਹਿਣ ਵਾਲਾ ਵਿਪਨ ਕੁਮਾਰ ਰਾਠੌਰ ਐਂਟੂ ਹਾਈਟਿੰਗ ਲੌਜਿਸਟਿਕ ਕੰਪਨੀ ‘ਚ ਏਰੀਆ ਮੈਨੇਜਰ ਦੇ ਤੌਰ ‘ਤੇ ਕੰਮ ਕਰਦਾ ਹੈ। ਕੰਪਨੀ ਫਲਿੱਪਕਾਰਟ ‘ਚ ਡਿਲੀਵਰੀ ਦਾ ਕੰਮ ਦੇਖਦੀ ਹੈ।


ਇਕ ਹੋਰ ਕੰਪਨੀ ਇੰਸਟਾ ਕਾਰਟ ਸਰਵਿਸ ਪ੍ਰਾਈਵੇਟ ਲਿਮਟਿਡ ਵਸੁੰਧਰਾ ਦਾ ਡਿਲੀਵਰੀ ਬੁਆਏ ਦੀਪਕ ਕੁਮਾਰ 8 ਅਕਤੂਬਰ ਨੂੰ ਸਾਮਾਨ ਦੀ 71 ਸ਼ਿਪਮੈਂਟ (ਮੋਬਾਈਲ) ਦੀ ਡਿਲਿਵਰੀ ਕਰਨ ਗਿਆ ਸੀ। ਉਸਨੇ ਕੋਈ ਸ਼ਿਪਮੈਂਟ ਨਹੀਂ ਦਿੱਤੀ। ਏਰੀਆ ਮੈਨੇਜਰ ਵਿਪਿਨ ਰਾਠੌਰ ਨੇ ਕਿਹਾ, ‘ਜਦੋਂ ਮੈਂ ਦੀਪਕ ਕੁਮਾਰ ਨਾਲ ਫੋਨ ‘ਤੇ ਗੱਲ ਕੀਤੀ ਤਾਂ ਉਸ ਨੇ ਮੈਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਉਸਨੇ ਅਜੇ ਤੱਕ ਇੱਕ ਵੀ ਗਾਹਕ ਨੂੰ ਮੋਬਾਈਲ ਨਹੀਂ ਪਹੁੰਚਾਇਆ ਹੈ।


ਏਰੀਆ ਮੈਨੇਜਰ ਨੇ ਬੁੱਧਵਾਰ ਦੇਰ ਰਾਤ ਦੁਰਗਾ ਕਾਲੋਨੀ, ਸਾਹਿਬਾਬਾਦ ਦੇ ਰਹਿਣ ਵਾਲੇ ਦੀਪਕ ਕੁਮਾਰ ਦੇ ਖਿਲਾਫ ਇੰਦਰਾਪੁਰਮ ਥਾਣੇ ‘ਚ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਪੂਰੇ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ।

error: Content is protected !!