ਮਾਨਸਾ ਦੇ ਪਿੰਡ ਕੋਟਲੀ ਦਾ ਨੌਜਵਾਨ ਜੰਮੂ ਕਸ਼ਮੀਰ ਵਿਚ ਹੋਇਆ ਸ਼ਹੀਦ, ਦੋ ਦਿਨ ਬਾਅਦ ਭੈਣ ਦੇ ਵਿਆਹ ਲਈ ਆਉਣਾ ਸੀ ਛੁੱਟੀ ਕਿ ਵਰਤ ਗਿਆ ਭਾਣਾ

ਮਾਨਸਾ ਦੇ ਪਿੰਡ ਕੋਟਲੀ ਦਾ ਨੌਜਵਾਨ ਜੰਮੂ ਕਸ਼ਮੀਰ ਵਿਚ ਹੋਇਆ ਸ਼ਹੀਦ, ਦੋ ਦਿਨ ਬਾਅਦ ਭੈਣ ਦੇ ਵਿਆਹ ਲਈ ਆਉਣਾ ਸੀ ਛੁੱਟੀ ਕਿ ਵਰਤ ਗਿਆ ਭਾਣਾ


ਵੀਓਪੀ ਬਿਊਰੋ ਮਾਨਸਾ : ਮਾਨਸਾ ਜ਼ਿਲ੍ਹੇ ਦੇ ਪਿੰਡ ਕੋਟਲੀ ਦਾ ਫ਼ੌਜੀ ਜਵਾਨ ਜੰਮੂ ਕਸ਼ਮੀਰ ਦੇ ਪੁੰਛ ਵਿਚ ਗੋਲੀ ਲੱਗਣ ਕਾਰਨ ਸ਼ਹੀਦ ਹੋ ਗਿਆ। ਭਾਰਤੀ ਫ਼ੌਜ ਦਾ ਜਵਾਨ ਅੰਮ੍ਰਿਤਪਾਲ ਸਿੰਘ ਅਗਨੀਵੀਰ ਤਹਿਤ ਭਰਤੀ ਹੋਇਆ ਸੀ। ਉਹ ਮਾਪਿਆਂ ਦਾ ਇਕਲੌਤਾ ਪੁੱਤ ਸੀ। ਉਹ ਜੰਮੂ ਕਸ਼ਮੀਰ ਦੇ ਪੁੰਛ ਇਲਾਕੇ ‘ਚ ਤਾਇਨਾਤ ਸੀ। ਉਹ ਟ੍ਰੇਨਿੰਗ ਬਾਅਦ ਛੁੱਟੀ ਕੱਟ ਕੇ ਜੰਮੂ ਕਸ਼ਮੀਰ ਡਿਊਟੀ ‘ਤੇ ਗਿਆ ਸੀ।

ਬੀਕੇਯੂ ਡਕੌਂਦਾ ਦੇ ਜਗਦੇਵ ਸਿੰਘ ਨੇ ਦੱਸਿਆ ਕਿ ਇਸ ਖ਼ਬਰ ਦਾ ਪਤਾ ਲੱਗਣ ‘ਤੇ ਮਾਨਸਾ ’ਚ ਸੋਗ ਦੀ ਲਹਿਰ ਫ਼ੈਲ ਗਈ। ਉਨ੍ਹਾਂ ਦੱਸਿਆ ਕਿ ਸ਼ਹੀਦ ਅੰਮ੍ਰਿਤਪਾਲ ਦਾ ਪਿਤਾ ਗੁਰਦੀਪ ਸਿੰਘ ਖੇਤੀ ਕਰਦਾ ਹੈ ਅਤੇ ਉਹ ਜਵਾਨ ਮਾਪਿਆਂ ਦਾ ਇਕਲੌਤਾ ਪੁੱਤ ਸੀ।


20 ਸਾਲਾ ਅੰਮ੍ਰਿਤਪਾਲ ਸਿੰਘ ਦਾ ਅੰਤਿਮ ਸਸਕਾਰ ਅੱਜ ਪਿੰਡ ਕੋਟਲੀ ਵਿਖੇ ਕੀਤਾ ਜਾਵੇਗਾ। ਜਾਣਕਾਰੀ ਅਨੁਸਾਰ ਅਗਨੀਵੀਰ ਵਜੋਂ ਭਰਤੀ ਅੰਮ੍ਰਿਤਪਾਲ ਟ੍ਰੇਨਿੰਗ ਤੋਂ ਬਾਅਦ ਡੇਢ ਮਹੀਨਾ ਪਹਿਲਾਂ ਹੀ ਛੁੱਟੀ ਕੱਟ ਕੇ ਜੰਮੂ-ਕਸ਼ਮੀਰ ਡਿਊਟੀ ’ਤੇ ਗਿਆ ਸੀ। ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦਸਿਆ ਕਿ ਅੰਮ੍ਰਿਤਪਾਲ ਸਿੰਘ ਨੇ 2 ਦਿਨ ਬਾਅਦ ਭੈਣ ਦੇ ਵਿਆਹ ਲਈ ਛੁੱਟੀ ’ਤੇ ਆਉਣਾ ਸੀ।

error: Content is protected !!