ਹੁਣ ਬਿਨਾਂ ਟਾਂਕੇ ਲਾਏ ਬਦਲੇ ਜਾ ਰਹੇ ਗੋਡੇ, ਆਰਥੋਨੋਵਾ ਹਸਪਤਾਲ ਦੇ ਡਾ. ਹਰਪ੍ਰੀਤ ਸਿੰਘ ਨੇ ਕਿਹਾ, ਵਾਰ-ਵਾਰ ਪੱਟੀਆਂ ਕਰਵਾਉਣ ਦਾ ਝੰਜਟ ਹੀ ਖਤਮ, ਜਲਦੀ ਠੀਕ ਹੋ ਰਹੇ ਮਰੀਜ਼

ਹੁਣ ਬਿਨਾਂ ਟਾਂਕੇ ਲਾਏ ਬਦਲੇ ਜਾ ਰਹੇ ਗੋਡੇ, ਆਰਥੋਨੋਵਾ ਹਸਪਤਾਲ ਦੇ ਡਾ. ਹਰਪ੍ਰੀਤ ਸਿੰਘ ਨੇ ਕਿਹਾ, ਵਾਰ-ਵਾਰ ਪੱਟੀਆਂ ਕਰਵਾਉਣ ਦਾ ਝੰਜਟ ਹੀ ਖਤਮ, ਜਲਦੀ ਠੀਕ ਹੋ ਰਹੇ ਮਰੀਜ਼

ਡਾ. ਹਰਪ੍ਰੀਤ ਸਿੰਘ ਤੇ ਠੀਕ ਹੋਈ ਮਰੀਜ਼।

ਵੀਓਪੀ ਬਿਊਰੋ, ਜਲੰਧਰ-ਇਲਾਜ ਪ੍ਰਣਾਲੀ ਵਿਚ ਇਕ ਹੋਰ ਕ੍ਰਾਂਤੀ ਲਿਆਉਂਦਿਆਂ ਡਾ. ਹਰਪ੍ਰੀਤ ਸਿੰਘ ਨੇ ਇਕ ਅਜਿਹੀ ਤਕਨੀਕ ਵਿਕਸਿਤ ਕੀਤੀ ਹੈ। ਹੁਣ ਗੋਡੇ ਬਦਲਣ ਦੇ ਆਪ੍ਰੇਸ਼ਨ ਵਿਚ ਕੋਈ ਵੀ ਟਾਂਕਾ ਲਾਉਣ ਦੀ ਜ਼ਰੂਰਤ ਨਹੀਂ ਪਏਗੀ।

ਉਤਰੀ ਭਾਰਤ ਵਿਚ ਪਹਿਲੀ ਵਾਰ ਇਸ ਤਰ੍ਹਾਂ ਗੋਡੇ ਬਦਲਣ ਦਾ ਆਪ੍ਰੇਸ਼ਨ ਕੀਤਾ ਗਿਆ ਹੈ। ਗਰੀਸ ਤੋਂ ਗੋਡੇ ਬਦਲਣ ਦਾ ਆਪ੍ਰੇਸ਼ਨ ਕਰਵਾਉਣ ਲਈ ਵਿਸ਼ੇਸ਼ ਤੌਰ ਉਤੇ ਆਰਥੋਨੋਵਾ ਹਸਪਤਾਲ ਜਲੰਧਰ ਆਏ ਸੁਖਵਿੰਦਰ ਸਿੰਘ ਦੇ ਗੋਡੇ ਬਦਲਣ ਦਾ ਆਪ੍ਰੇਸ਼ਨ ਇਸ ਅਤਿਆਧੁਨਿਕ ਤਕਨੀਕ ਰਾਹੀਂ ਕੀਤਾ ਗਿਆ ਹੈ। ਇਸ ਬਿਨਾਂ ਟਾਂਕੇ ਦੇ ਆਪ੍ਰੇਸ਼ਨ ਦੀ ਤਕਨੀਕ ਰਾਹੀਂ ਗੋਡੇ ਬਦਲਣ ਦਾ ਦੂਜਾ ਆਪ੍ਰੇਸ਼ਨ ਵਰਿੰਦਰ ਜੀਤ ਕੌਰ ਵਾਸੀ ਜ਼ੀਰਾ ਦਾ ਹੋਇਆ ਹੈ। ਦੋਵੇਂ ਹੀ ਆਪ੍ਰੇਸ਼ਨ ਵਿਚ ਮਰੀਜ਼ ਦੇ ਇਕ ਵੀ ਟਾਂਕਾ ਨਹੀਂ ਲੱਗਾ ਹੈ। ਆਪ੍ਰੇਸ਼ਨ ਉਪਰੰਤ ਸੁਖਵਿੰਦਰ ਤੇ ਵਰਿੰਦਰ ਜੀਤ ਕੌਰ ਸਿਹਤਮੰਦ ਹੋ ਕੇ ਸੁਖਮਈ ਜੀਅ ਰਹੇ ਹਨ।


ਡਾ. ਹਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਅਤਿਆਧੁਨਿਕ ਤਕਨੀਕ ਵਿਚ ਲੇਜ਼ਰ ਦੀ ਮਦਦ ਨਾਲ ਜ਼ਖਮ ਨੂੰ ਸੀਲ ਕੀਤਾ ਜਾਂਦਾ ਹੈ, ਜਿਸ ਨਾਲ ਇਕ ਵੀ ਟਾਂਕਾ ਲਾਉਣ ਦੀ ਜ਼ਰੂਰਤ ਨਹੀਂ ਪੈਂਦੀ। ਵਾਰ-ਵਾਰ ਪੱਟੀ ਕਰਵਾਉਣ ਦੀ ਜ਼ਰੂਰਤ ਨਹੀਂ ਪੈਂਦੀ। ਖੂਨ ਨਹੀਂ ਵਹਿੰਦਾ। ਇਨਫੈਕਸ਼ਨ ਦੀ ਸੰਭਾਵਨਾ ਜ਼ੀਰੋ ਹੋ ਜਾਂਦੀ ਹੈ। ਆਪ੍ਰੇਸ਼ਨ ਤੋਂ ਬਾਅਦ ਵਾਰ-ਵਾਰ ਹਸਪਤਾਲ ਨਹੀਂ ਆਉਣਾ ਪੈਂਦਾ। ਮਰੀਜ਼ ਬਹੁਤ ਜਲਦੀ ਠੀਕ ਹੋ ਜਾਂਦਾ ਹਨ।

error: Content is protected !!