ਬਲਦੇ ਸਿਵੇ ਨੂੰ ਬੁਝਾ ਕੇ ਵਿਆਹੁਤਾ ਦੀ ਅਧ+ਸੜੀ ਲਾ+ਸ਼ ਕੱਢ ਕੀਤੀ ਪੁਲਿਸ ਹਵਾਲੇ, ਹੋ ਗਿਆ ਹੰਗਾਮਾ

ਬਲਦੇ ਸਿਵੇ ਨੂੰ ਬੁਝਾ ਕੇ ਵਿਆਹੁਤਾ ਦੀ ਅਧ+ਸੜੀ ਲਾ+ਸ਼ ਕੱਢ ਕੀਤੀ ਪੁਲਿਸ ਹਵਾਲੇ, ਹੋ ਗਿਆ ਹੰਗਾਮਾ


ਵੀਓਪੀ ਬਿਊਰੋ, ਨਾਭਾ : ਨਾਭਾ ਦੇ ਅਲਹੌਰਾ ਗੇਟ ਦੇ ਸ਼ਮਸ਼ਾਨਘਾਟ ’ਚ ਦੇਰ ਸ਼ਾਮ ਤਕਰੀਬਨ ਸੱਤ ਵਜੇ 23 ਸਾਲਾ ਮ੍ਰਿਤ+ਕ ਵਿਆਹੁਤਾ ਦੀ ਲਾ+ਸ਼ ਬਲਦੇ ਸਿਵੇ ਨੂੰ ਬੁਝਾ ਕੇ ਕੱਢ ਪੇਕਿਆਂ ਨੇ ਸਹੁਰਾ ਪਰਿਵਾਰ ’ਤੇ ਕਤਲ ਦਾ ਦੋਸ਼ ਲਾਇਆ ਤੇ ਅੱਧਸੜੀ ਲਾ+ਸ਼ ਪੁਲਿਸ ਹਵਾਲੇ ਕਰ ਕੇ ਕਾਰਵਾਈ ਦੀ ਮੰਗ ਕੀਤੀ।

ਪੇਕੇ ਪਰਿਵਾਰ ਨੇ ਦੋਸ਼ ਲਾਇਆ ਕਿ ਸਹੁਰਾ ਪਰਿਵਾਰ ਵੱਲੋਂ ਉਨ੍ਹਾਂ ਦੀ ਧੀ ਦਾ ਕ+ਤ+ਲ ਕਰ ਕੇ ਚੁੱਪ-ਚੁਪੀਤੇ ਸਸਕਾਰ ਕੀਤਾ ਜਾ ਰਿਹਾ ਸੀ ਜਿਸ ਸਬੰਧੀ ਪਤਾ ਲੱਗਦਿਆਂ ਹੀ ਜਦੋਂ ਉਹ ਨਾਭਾ ਪੁੱਜੇ ਤਾਂ ਮੁਲਜ਼ਮਾਂ ਨੇ ਚਿਖਾ ਨੂੰ ਅੱਗ ਵੀ ਲਾ ਦਿੱਤੀ ਸੀ ਪਰ ਸਮਾਂ ਰਹਿੰਦਿਆਂ ਉਹ ਮੌਕੇ ’ਤੇ ਪੁੱਜ ਗਏ। ਮੌਕੇ ’ਤੇ ਪੁੱਜੀ ਪੁਲਿਸ ਨੇ ਪੋਸਟਮਾਰਟਮ ਲਈ ਲਾਸ਼ ਕਬਜ਼ੇ ਵਿਚ ਲੈ ਲਈ। ਮ੍ਰਿਤ+ਕਾ ਦੀ ਪਛਾਣ ਪਰਮਜੀਤ ਕੌਰ (23) ਵਜੋਂ ਹੋਈ। ਪੇਕੇ ਪਰਿਵਾਰ ਨੇ ਦੱਸਿਆ ਕਿ ਸਹੁਰਿਆਂ ਨੇ ਧੀ ਦੀ ਮੌਤ ਦੀ ਜਾਣਕਾਰ ਵੀ ਉਨ੍ਹਾਂ ਨੂੰ ਨਹੀਂ ਦਿੱਤੀ ਸਗੋਂ ਕਿਸੇ ਹੋਰ ਵਿਅਕਤੀ ਨੇ ਫੋਨ ਕਰ ਕੇ ਦੱਸਿਆ ਤੇ ਉਹ ਤੁਰੰਤ ਨਾਭਾ ਪੁੱਜੇ।

ਮ੍ਰਿਤਕਾ ਦੇ ਜੀਜੇ ਪੱਪੂ ਰਾਮ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਬੱਚਾ ਨਾ ਹੋਣ ਕਾਰਨ ਸਹੁਰਾ ਪਰਿਵਾਰ ਪਰਮਜੀਤ ਕੌਰ ਨੂੰ ਤੰਗ ਪਰੇਸ਼ਾਨ ਕਰਦਾ ਸੀ। ਮੰਗਲਵਾਰ ਨੂੰ ਉਸ ਦਾ ਫੋਨ ਆਇਆ ਕਿ ਉਹ ਕਾਫੀ ਪਰੇਸ਼ਾਨ ਸੀ, ਉਸ ਨੇ ਸਮਝਾਇਆ ਸੀ ਕਿ ਉਹ ਖ਼ੁਦ ਆ ਕੇ ਗੱਲਬਾਤ ਕਰੇਗਾ। ਇਸ ਦੇ ਬਾਅਦ ਕਿਸੇ ਅਣਪਛਾਤੇ ਵਿਅਕਤੀ ਨੇ ਫੋਨ ਕਰ ਕੇ ਪਰਮਜੀਤ ਦੀ ਮੌਤ ਦੀ ਸੂਚਨਾ ਦਿੱਤੀ ਤੇ ਦੱਸਿਆ ਕਿ ਚੁੱਪ-ਚੁਪੀਤੇ ਸਸਕਾਰ ਵੀ ਕੀਤਾ ਜਾ ਰਿਹਾ ਹੈ। ਇਸ ਦੇ ਬਾਅਦ ਉਹ ਤੁਰੰਤ ਮੌਕੇ ’ਤੇ ਪੁੱਜ ਕੇ ਪੁਲਿਸ ਨੂੰ ਸੱਦਿਆ। ਫਾਇਰ ਬ੍ਰਿਗੇਡ ਦੀ ਮਦਦ ਨਾਲ ਚਿਖਾ ਬੁਝਾਈ ਤੇ ਲਾਸ਼ ਪੋਸਟਮਾਰਟਮ ਲਈ ਭੇਜੀ।


ਥਾਣਾ ਕੋਤਵਾਲੀ ਨਾਭਾ ਦੇ ਏਐੱਸਆਈ ਮਨਮੋਹਨ ਸਿੰਘ ਨੇ ਦੱਸਿਆ ਕਿ ਫਿਲਹਾਲ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਮੋਰਚਰੀ ਵਿਚ ਰਖਵਾ ਦਿੱਤੀ ਗਈ ਹੈ। ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਮੁਲਜ਼ਮਾਂ ਖਿ਼ਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।

error: Content is protected !!