ਲੁਧਿਆਣਾ ‘ਚ ਪਤਨੀ ਨੇ ਕਰ’ਤੀ ਜੱਗੋ ਤੇਰਵੀਂ… ਪਤੀ ਨੂੰ ਨੰਗਾ ਕਰਕੇ ਕੁੱਟਮਾਰ ਕਰਦੇ ਹੋਏ ਦਰੱਖਤ ਨਾਲ ਬੰਨ੍ਹਿਆ

ਪਤਨੀ ਨੇ ਕਰ’ਤੀ ਜੱਗੋ ਤੇਰਵੀਂ… ਪਤੀ ਨੂੰ ਨੰਗਾ ਕਰਕੇ ਕੁੱਟਮਾਰ ਕਰਦੇ ਹੋਏ ਦਰੱਖਤ ਨਾਲ ਬੰਨ੍ਹਿਆ

ਲੁਧਿਆਣਾ (ਵੀਓਪੀ ਬਿਊਰੋ)- ਲੁਧਿਆਣਾ ਤੋਂ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਪਤਨੀ ਆਪਣੇ ਪਤੀ ਨੂੰ ਸੁੰਨਸਾਨ ਜਗ੍ਹਾ ‘ਤੇ ਲੈ ਗਈ, ਉਸ ਨੂੰ ਬੰਨ੍ਹ ਕੇ ਬੁਰੀ ਤਰ੍ਹਾਂ ਕੁੱਟਿਆ।

 

ਪਿੰਡ ਰਾਜਗੜ੍ਹ ਦੇ ਰਹਿਣ ਵਾਲੇ ਇੱਕ ਵਿਅਕਤੀ ਨੂੰ ਉਸ ਦੀ ਪਤਨੀ ਨੇ ਹੋਰ ਲੋਕਾਂ ਨਾਲ ਮਿਲ ਕੇ ਬਾਹਰ ਬੁਲਾ ਕੇ ਉਸ ਦੀ ਕੁੱਟਮਾਰ ਕੀਤੀ। ਇੰਨਾ ਹੀ ਨਹੀਂ ਵਿਅਕਤੀ ਨੂੰ ਨੰਗਾ ਕਰਕੇ, ਦਰੱਖਤ ਨਾਲ ਬੰਨ੍ਹ ਕੇ ਕੁੱਟਿਆ ਗਿਆ। ਜਿਸ ਨੂੰ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਰਾਜਗੜ੍ਹ ਦੇ ਰਹਿਣ ਵਾਲੇ ਇੰਦਰਜੀਤ ਨੇ ਦੱਸਿਆ ਕਿ ਉਸ ਦਾ ਵਿਆਹ 2022 ਵਿੱਚ ਪਿੰਡ ਧਾਂਗਾਂ ਦੀ ਰਹਿਣ ਵਾਲੀ ਮਨਪ੍ਰੀਤ ਕੌਰ ਨਾਲ ਹੋਇਆ ਸੀ।

ਵਿਆਹ ਦੇ 9 ਮਹੀਨੇ ਬਾਅਦ ਹੀ ਉਸ ਦਾ ਅਰਵਿੰਦਰ ਸਿੰਘ ਉਰਫ ਘਨੀ ਨਾਲ ਸਬੰਧ ਬਣ ਗਿਆ। 6 ਸਤੰਬਰ ਨੂੰ ਉਸ ਦੀ ਕੋਮਲ ਪੰਧੇਰ ਨਾਂ ਦੀ ਲੜਕੀ ਨਾਲ ਵੀ ਦੋਸਤੀ ਹੋ ਗਈ, ਜਿਸ ਨੂੰ ਉਸ ਨੇ ਪਿੰਡ ਬੁਲਾਰਾ ਵਿਖੇ ਬੁਲਾਇਆ। ਇੱਥੇ ਪਹਿਲਾਂ ਤੋਂ ਮੌਜੂਦ ਲੋਕਾਂ ਨੇ ਉਸ ਨੂੰ ਫੜ ਲਿਆ, ਅਗਵਾ ਕਰਕੇ ਮੋਟਰ ਵਾਲੇ ਕਮਰੇ ਵਿੱਚ ਲੈ ਗਏ। ਇੱਥੇ ਉਸ ਨੂੰ ਨੰਗਾ ਕਰਕੇ, ਦਰੱਖਤ ਨਾਲ ਬੰਨ੍ਹ ਕੇ ਕੁੱਟਿਆ ਗਿਆ।

ਇੰਨਾ ਹੀ ਨਹੀਂ ਉਕਤ ਵਿਅਕਤੀਆਂ ਨੇ ਉਸ ਕੋਲੋਂ 15,700 ਰੁਪਏ, ਸੋਨੇ ਦੀ ਚੇਨ ਅਤੇ ਮੋਬਾਈਲ ਫੋਨ ਵੀ ਲੁੱਟ ਲਿਆ। ਬਾਅਦ ਵਿੱਚ ਉਸਨੂੰ ਪਤਾ ਲੱਗਾ ਕਿ ਕੋਮਲ ਪੰਧੇਰ ਨੇ ਉਸਦੀ ਪਤਨੀ ਦੇ ਕਹਿਣ ‘ਤੇ ਉਸ ਨਾਲ ਦੋਸਤੀ ਕੀਤੀ ਸੀ ਅਤੇ ਉਸਨੂੰ ਬੁਲਾਉਣ ਲਈ ਧੋਖਾ ਦਿੱਤਾ ਗਿਆ ਸੀ। ਪੁਲਸ ਨੇ ਉਸ ਦੀ ਪਤਨੀ ਸਮੇਤ 9 ਲੋਕਾਂ ਖਿਲਾਫ ਅਪਰਾਧਿਕ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

error: Content is protected !!