ਪੁਲਿਸ ਚੌਕੀ ਦੇ ਨੇੜੇ ਹੀ ਗੈਂਗਸਟਰਾਂ ਦੇ ਹੌਸਲੇ ਬੁਲੰਦ, ਪੰਜਾਬ ਪੁਲਿਸ ਨਾਲ ਹੋ ਗਿਆ ਮੁਕਾਬਲਾ, 2 ਪੁਲਿਸ ਮੁਲਾਜ਼ਮ ਜ਼ਖਮੀ

ਪੁਲਿਸ ਚੌਕੀ ਦੇ ਨੇੜੇ ਹੀ ਗੈਂਗਸਟਰਾਂ ਦੇ ਹੌਸਲੇ ਬੁਲੰਦ, ਪੰਜਾਬ ਪੁਲਿਸ ਨਾਲ ਹੋ ਗਿਆ ਮੁਕਾਬਲਾ, 2 ਪੁਲਿਸ ਮੁਲਾਜ਼ਮ ਜ਼ਖਮੀ

 

ਜ਼ੀਰਕਪੁਰ (ਵੀਓਪੀ ਬਿਊਰੋ) ਪੰਜਾਬ ਵਿੱਚ ਗੈਂਗਸਟਰ ਰਾਜ ਵੱਧਦਾ ਹੀ ਜਾ ਰਿਹਾ ਹੈ। ਹੁਣ ਜ਼ੀਰਕਪੁਰ ਵਿੱਚ ਬਲਟਾਣਾ ਪੁਲਿਸ ਚੌਕੀ ਦੇ ਪਿੱਛੇ ਘੱਗਰ ਨਦੀ ਨੇੜੇ ਖੇਤਾਂ ਵਿੱਚ ਪੰਜਾਬ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ ਹੋਇਆ।

ਇਸ ਮੁਕਾਬਲੇ ਵਿੱਚ ਇੱਕ ਗੈਂਗਸਟਰ ਜ਼ਖ਼ਮੀ ਹੋ ਗਿਆ ਹੈ। ਗੈਂਗਸਟਰ ਦੀ ਪਛਾਣ ਗਗਨਵੀਰ ਉਰਫ਼ ਰਾਜਨ ਵਜੋਂ ਹੋਈ ਹੈ। ਕੁਝ ਦਿਨ ਪਹਿਲਾਂ ਮੁਲਜ਼ਮਾਂ ਨੇ ਹਰਮਿਲਾਪ ਨਗਰ ‘ਚ ਕਬਾੜ ਦੀ ਦੁਕਾਨ ‘ਤੇ ਗੋਲੀਆਂ ਚਲਾਈਆਂ ਸਨ।

ਇਸ ਮੁਕਾਬਲੇ ਵਿੱਚ ਢਕੋਲੀ ਦੇ ਐਸਐਚਓ ਸੁਖਬੀਰ ਅਤੇ ਬਲਟਾਣਾ ਚੌਕੀ ਦੇ ਇੰਚਾਰਜ ਜਸ਼ਨਦੀਪ ਸਿੰਘ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਢਕੋਲੀ ਦੇ ਮੁੱਢਲੇ ਸਿਹਤ ਕੇਂਦਰ ਲਿਜਾਇਆ ਗਿਆ।

error: Content is protected !!