ਇਲਾਜ ਨਾ ਹੋਣ ਕਾਰਨ ਹੋ ਗਈ ਮੌਤ, ਅਰਥੀ ਲਈ ਨਹੀਂ ਸਨ ਪੈਸੇ, ਲਾਸ਼ ਨੂੰ ਲਟਕਾਇਆ ਬਾਂਸ ਨਾਲ, ਕਿਥੇ ਗੁਆਚ ਗਈਆਂ ਸਰਕਾਰੀ ਸਹੂਲਤਾਂ !

ਇਲਾਜ ਨਾ ਹੋਣ ਕਾਰਨ ਹੋ ਗਈ ਮੌ+ਤ, ਅਰਥੀ ਲਈ ਨਹੀਂ ਸਨ ਪੈਸੇ, ਲਾ+ਸ਼ ਨੂੰ ਲਟਕਾਇਆ ਬਾਂਸ ਨਾਲ, ਕਿਥੇ ਗੁਆਚ ਗਈਆਂ ਸਰਕਾਰੀ ਸਹੂਲਤਾਂ ! (ਵੇਖੋ ਵੀਡੀਓ)


ਵੀਓਪੀ ਬਿਊਰੋ, ਨੈਸ਼ਨਲ : ਬੀਜੇਪੀ ਦੀ ਕੇਂਦਰ ਤੇ ਉਤਰ ਪ੍ਰਦੇਸ਼ ਵਿਚ ਯੋਗੀ ਦੀ ਸੂਬਾ ਸਰਕਾਰ ਵੱਲੋਂ ਗਰੀਬ ਤਬਕੇ ਨੂੰ ਸਹੂਲਤਾਂ ਮੁਹੱਈਆ ਕਰਵਾਉਣ ਦੇ ਸਾਰੇ ਦਾਅਵੇ ਖੋਖਲੇ ਸਾਬਿਤ ਹੋ ਰਹੇ ਹਨ। ਇਨ੍ਹਾਂ ਸਰਕਾਰੀ ਦਾਅਵਿਆਂ ਦੀ ਫੂਕ ਉਸ ਵੇਲੇ ਨਿਕਲਦੀ ਨਜ਼ਰ ਆਈ, ਜਦੋਂ ਇਕ ਵਿਅਕਤੀ ਦੀ ਪਤਨੀ ਬਿਮਾਰ ਹੋ ਗਈ ਤਾਂ ਆਰਥਿਕ ਤੰਗੀ ਕਾਰਨ ਉਸ ਦਾ ਇਲਾਜ ਨਹੀਂ ਹੋ ਸਕਿਆ। ਜਦੋਂ ਉਸ ਦੀ ਪਤਨੀ ਦੀ ਮੌ+ਤ ਹੋ ਗਈ ਤਾਂ ਉਸ ਕੋਲ ਅੰਤਿਮ ਸਸਕਾਰ ਲਈ ਪੈਸੇ ਵੀ ਨਹੀਂ ਸਨ। ਆਰਥਿਕ ਤੰਗੀ ਕਾਰਨ ਸਸਕਾਰ ਲਈ ਪਤਨੀ ਦੀ ਲਾਸ਼ ਨੂੰ ਬਾਂਸ ਨਾਲ ਲਟਕਾਉਣ ਲਈ ਮਜਬੂਰ ਪਤੀ ਨੂੰ ਦੇਖ ਰਾਹਗੀਰ ਦੁਖੀ ਹੋ ਗਏ। ਇਹ ਦਿਲ ਦਹਿਲਾ ਦੇਣ ਵਾਲਾ ਨਜ਼ਾਰਾ ਦੇਖ ਕੇ ਸੜਕ ‘ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਜਿਵੇਂ ਹੀ ਪਤਾ ਲੱਗਾ ਕਿ ਪਰਿਵਾਰ ਕੋਲ ਅੰਤਿਮ ਸੰਸਕਾਰ ਲਈ ਵੀ ਪੈਸੇ ਨਹੀਂ ਹਨ ਤਾਂ ਲੋਕ ਦੁਖੀ ਹੋ ਗਏ।


ਫਿਰ ਕੀ ਹੋਇਆ, ਲੋਕਾਂ ਨੇ ਇਹ ਨਹੀਂ ਸੋਚਿਆ ਕਿ ਸਰਕਾਰੀ ਐਂਬੂਲੈਂਸ ਕਿਉਂ ਨਹੀਂ ਮਿਲ ਰਹੀ, ਗਰੀਬਾਂ ਲਈ ਸਰਕਾਰੀ ਸਕੀਮਾਂ ਜਾਂ ਵਿੱਤੀ ਸਹਾਇਤਾ ਕਿੱਥੇ ਹਨ, ਜਲਦੀ ਹੀ ਲੋਕਾਂ ਦੀਆਂ ਜੇਬਾਂ ‘ਚੋਂ ਨੋਟ ਆਉਣ ਲੱਗ ਪਏ। ਪੈਸੇ ਇਕੱਠੇ ਹੋਣ ਤੋਂ ਬਾਅਦ ਲਾਸ਼ ਨੂੰ ਈ-ਰਿਕਸ਼ਾ ‘ਤੇ ਰੱਖ ਕੇ ਦਾਰਾਗੰਜ ਸ਼ਮਸ਼ਾਨਘਾਟ ਭੇਜ ਦਿੱਤਾ ਗਿਆ।
ਵਾਰਾਣਸੀ ਦੇ ਕਪਸੇਤੀਥਾਨਾ ਦੇ ਬੰਕਟ ਪਿੰਡ ਦਾ ਰਹਿਣ ਵਾਲਾ ਨਖਦੂ ਝੁੰਸੀ ਦੇ ਨੀਬੀ ਪਿੰਡ ਵਿੱਚ ਆਪਣੇ ਪਰਿਵਾਰ ਨਾਲ ਪੱਤਲ ਬਣਾ ਕੇ ਗੁਜ਼ਾਰਾ ਕਰਦਾ ਹੈ। ਉਸ ਦੀ ਪਤਨੀ ਅਨੀਤਾ (26) ਕਈ ਦਿਨਾਂ ਤੋਂ ਬਿਮਾਰ ਸੀ। ਸ਼ੁੱਕਰਵਾਰ ਨੂੰ ਅਨੀਤਾ ਦੀ ਮੌ+ਤ ਹੋ ਗਈ। ਸੋਸ਼ਲ ਮੀਡੀਆ ‘ਤੇ ਵੀ ਇਸ ਮਾਮਲੇ ਦੀ ਕਾਫੀ ਚਰਚਾ ਹੋ ਰਹੀ ਹੈ। ਇਸ ਦੇ ਮੱਦੇਨਜ਼ਰ ਜਨਤਾ ਦਲ ਯੂਨਾਈਟਿਡ ਨੇ ਯੋਗੀ ਸਰਕਾਰ ਨੂੰ ਘੇਰ ਲਿਆ ਹੈ। ਅਧਿਕਾਰਤ ਐਕਸ ਹੈਂਡਲ ‘ਤੇ ਇਸ ਘਟਨਾ ਦੀ ਵੀਡੀਓ ਸ਼ੇਅਰ ਕਰਦੇ ਹੋਏ ਜੇਡੀਯੂ ਨੇ ਲਿਖਿਆ ਕਿ ਭਾਜਪਾ ਸਰਕਾਰ ਦੇ ਯੋਗੀ ਰਾਜ ‘ਚ ਸਿਸਟਮ ਪੂਰੀ ਤਰ੍ਹਾਂ ਨਾਲ ਢਹਿ ਗਿਆ ਹੈ।

error: Content is protected !!