ਮਾਪਿਆਂ ਦੀ ਮਰਜ਼ੀ ਤੋਂ ਬਗੈਰ ਗੁਰੂਘਰ ਵਿਚ ਲੈ ਲਈਆਂ ਲਾਵਾਂ; ਜੋੜੇ, ਗ੍ਰੰਥੀ ਸਿੰਘ, ਗੁਰੂਘਰ ਦੇ ਪ੍ਰਧਾਨ ਸਮੇਤ 9 ਲੋਕਾਂ ਖਿ਼ਲਾਫ਼ ਹੋਇਆ ਮਾਮਲਾ ਦਰਜ, ਜਾਣੋ ਕਿਉਂ ਹੋਇਆ ਪਰਚਾ

ਮਾਪਿਆਂ ਦੀ ਮਰਜ਼ੀ ਤੋਂ ਬਗੈਰ ਗੁਰੂਘਰ ਵਿਚ ਲੈ ਲਈਆਂ ਲਾਵਾਂ; ਜੋੜੇ, ਗ੍ਰੰਥੀ ਸਿੰਘ, ਗੁਰੂਘਰ ਦੇ ਪ੍ਰਧਾਨ ਸਮੇਤ 9 ਲੋਕਾਂ ਖਿ਼ਲਾਫ਼ ਹੋਇਆ ਮਾਮਲਾ ਦਰਜ, ਜਾਣੋ ਕਿਉਂ ਹੋਇਆ ਪਰਚਾ


ਵੀਓਪੀ ਬਿਊਰੋ, ਮੋਗਾ-ਮੋਗਾ ਦੇ ਗੁਰੂਘਰ ਵਿੱਚ ਪ੍ਰੇਮੀ ਜੋੜੇ ਵੱਲੋਂ ਮਾਪਿਆਂ ਦੀ ਮਰਜ਼ੀ ਤੋਂ ਬਗੈਰ ਵਿਆਹ ਕੀਤਾ ਗਿਆ ਸੀ। ਇਸ ਮਾਮਲੇ ਵਿਚ ਵੱਡੀ ਕਾਰਵਾਈ ਹੋਈ ਹੈ। ਪੰਜਾਬ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਪੁਲਿਸ ਨੇ ਨਵ ਵਿਆਹੇ ਜੋੜੇ ਤੋਂ ਇਲਾਵਾ ਗ੍ਰੰਥੀ ਸਿੰਘ ਅਤੇ ਗੁਰਦੁਆਰੇ ਦੇ ਪ੍ਰਧਾਨ ਸਮੇਤ 9 ਲੋਕਾਂ ਉਤੇ ਮਾਮਲਾ ਦਰਜ ਕਰ ਲਿਆ ਹੈ।

ਦਰਅਸਲ ਮੋਗਾ ਦੇ ਗੁਰਦੁਆਰੇ ਵਿਚ ਕਰੀਬ ਢਾਈ ਮਹੀਨੇ ਪਹਿਲਾਂ ਪ੍ਰੇਮੀ ਜੋੜੇ ਵੱਲੋਂ ਘਰ ਵਾਲਿਆਂ ਦੀ ਮਰਜ਼ੀ ਤੋਂ ਬਗੈਰ ਵਿਆਹ ਕਰਵਾਇਆ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਹਾਈਕੋਰਟ ਦਾ ਰੁੱਖ ਕੀਤਾ ਅਤੇ ਸੁਰੱਖਿਆ ਦੀ ਮੰਗ ਕੀਤੀ ਕਿ ਸਾਨੂੰ ਸਾਡੇ ਪਰਿਵਾਰਾਂ ਤੋਂ ਖ਼ਤਰਾ ਹੈ, ਪਰ ਜਦੋਂ ਦਸਤਾਵੇਜ ਖੰਗਾਲੇ ਗਏ ਤਾਂ ਪਤਾ ਲੱਗਿਆ ਕਿ ਲੜਕੇ ਦੀ ਉਮਰ 21 ਸਾਲਾਂ ਤੋਂ ਘੱਟ ਹੈ।


ਦਸਤਾਵੇਜਾਂ ਵਿਚ ਲੜਕੇ ਦੀ ਉਮਰ ‘19 ਸਾਲ, 7 ਮਹੀਨੇ 5 ਦਿਨ ਹੈ, ਜਿਸ ਕਾਰਨ ਛੋਟੀ ਉਮਰ ਵਿਚ ਵਿਆਹ ਕਰਵਾਉਣ ਉਤੇ ਪੰਜਾਬ-ਹਰਿਆਣਾ ਹਾਈਕੋਰਟ ਵੱਲੋਂ ਕਾਰਵਾਈ ਕੀਤੀ ਗਈ ਅਤੇ ਪੁਲਿਸ ਨੂੰ ਇਸ ਮਾਮਲੇ ‘ਚ ਲੜਕਾ,ਲੜਕੀ ਗੁਰਦੁਆਰਾ ਸਾਹਿਬ ਦੇ ਗ੍ਰੰਥੀ, ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਮੇਤ 9 ਲੋਕਾਂ ‘ਤੇ ਮਾਮਲਾ ਦਰਜ ਕਰਨ ਦੇ ਹੁਕਮ ਦੇ ਦਿੱਤੇ। ਜਿਸ ਤੋਂ ਬਾਅਦ ਮੋਗਾ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

error: Content is protected !!