26 ਸਾਲ ਦੀ ਉਮਰ ਵਿਚ ਹੀ ਸੰਸਾਰ ਨੂੰ ਅਲਵਿਦਾ ਕਹਿ ਗਈ ਸਾਬਕਾ ਮਿਸ ਵਰਲਡ ਮੁਕਾਬਲੇਬਾਜ਼, ਕੈਂਸਰ ਤੋਂ ਹਾਰੀ ਜੰਗ 

26 ਸਾਲ ਦੀ ਉਮਰ ਵਿਚ ਹੀ ਸੰਸਾਰ ਨੂੰ ਅਲਵਿਦਾ ਕਹਿ ਗਈ ਸਾਬਕਾ ਮਿਸ ਵਰਲਡ ਮੁਕਾਬਲੇਬਾਜ਼, ਕੈਂਸਰ ਤੋਂ ਹਾਰੀ ਜੰਗ


ਵੀਓਪੀ ਬਿਊਰੋ, ਮੁੰਬਈ : ਸਾਬਕਾ ਮਿਸ ਵਰਲਡ ਪ੍ਰਤੀਯੋਗੀ ਸ਼ੇਰਿਕਾ ਡੀ ਅਰਮਾਸ ਦਾ ਦੇਹਾਂਤ ਹੋ ਗਿਆ ਹੈ। ਨਿਊਯਾਰਕ ਦੀ ਰਿਪੋਰਟ ਮੁਤਾਬਕ, ਸ਼ੇਰਿਕਾ ਡੀ ਆਰਮਾਸ ਸਰਵਾਈਕਲ ਕੈਂਸਰ ਤੋਂ ਪੀੜਤ ਸੀ, ਜਿਸ ਦੀ ਲੜਾਈ ਉਹ ਹਮੇਸ਼ਾ ਲਈ ਹਾਰ ਗਈ। ਸ਼ੇਰਿਕਾ ਨੇ ਸਾਲ 2015 ‘ਚ ‘ਮਿਸ ਵਰਲਡ’ ਮੁਕਾਬਲੇ ‘ਚ ਉਰੂਗਵੇ ਦੀ ਪ੍ਰਤੀਨਿਧਤਾ ਕੀਤੀ ਸੀ।

ਦੱਸ ਦਈਏ ਕਿ ਸ਼ੇਰਿਕਾ ਦੀ ਮੌਤ 13 ਅਕਤੂਬਰ ਨੂੰ ਹੋਈ ਸੀ, ਹਾਲੇ ਉਸ ਦੀ ਉਮਰ ਸਿਰਫ਼ 26 ਸਾਲ ਸੀ। ਸ਼ੇਰਿਕਾ ਨੇ ਕੀਮੋਥੈਰੇਪੀ ਅਤੇ ਰੇਡੀਓਥੈਰੇਪੀ ਵੀ ਕਰਵਾਈ ਸੀ ਪਰ ਉਹ ਕੈਂਸਰ ਨੂੰ ਮਾਤ ਨਾ ਦੇ ਸਕੀ ਤੇ ਇਸ ਫਾਨੀ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਈ। ਸ਼ੇਰਿਕਾ ਡੀ ਅਰਮਾਸ ਦੀ ਮੌਤ ਦੀ ਖਬਰ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਅਤੇ ਉਰੂਗਵੇ ਅਤੇ ਦੁਨੀਆ ਭਰ ‘ਚ ਸੋਗ ਦੀ ਲਹਿਰ ਦੌੜ ਗਈ ਹੈ।

ਦੱਸਣਯੋਗ ਹੈ ਕਿ 26 ਸਾਲ ਦੀ ਸ਼ੇਰਿਕਾ ਡੀ ਅਰਮਾਸ ਸਾਲ 2015 ‘ਚ ਚੀਨ ‘ਚ ਹੋਏ ‘ਮਿਸ ਵਰਲਡ ਮੁਕਾਬਲੇ’ ‘ਚ ਟਾਪ 30 ‘ਚ ਸਿਰਫ਼ ਛੇ 18 ਸਾਲ ਦੀ ਕੁੜੀਆਂ ‘ਚੋਂ ਇੱਕ ਸੀ। ਉਸ ਨੇ ਆਪਣੀ ਮੇਕ-ਅੱਪ ਲਾਈਨ ਵੀ ਸ਼ੁਰੂ ਕੀਤੀ ਅਤੇ ਸ਼ੇ ਡੀ ਆਰਮਾਸ ਸਟੂਡੀਓ ਦੇ ਨਾਂ ਹੇਠ ਵਾਲਾਂ ਅਤੇ ਪਰਸਨਲ ਕੇਅਰ ਦੇ ਉਤਪਾਦ ਵੇਚੇ। ਮਾਡਲ ਆਪਣਾ ਸਮਾਂ ਪੇਰੇਜ਼ ਸਕ੍ਰੈਮਿਨੀ ਫਾਊਂਡੇਸ਼ਨ ਨੂੰ ਵੀ ਸਮਰਪਿਤ ਕਰਦੀ ਸੀ, ਜੋ ਕੈਂਸਰ ਤੋਂ ਪੀੜਤ ਬੱਚਿਆਂ ਦਾ ਇਲਾਜ ਕਰਦੀ ਹੈ।

error: Content is protected !!