ਸੀਸੀਟੀਵੀ ਦੀ ਫੁਟੇਜ ਵੇਖ ਪਛਾਣ ਲਿਆ ਚੋਰ, ਕੁੱਟ-ਕੁੱਟ ਮਾਰ’ਤਾ

ਸੀਸੀਟੀਵੀ ਦੀ ਫੁਟੇਜ ਵੇਖ ਪਛਾਣ ਲਿਆ ਚੋਰ, ਕੁੱਟ-ਕੁੱਟ ਮਾਰ’ਤਾ


ਵੀਓਪੀ ਬਿਊਰੋ, ਮੋਗਾ : ਥਾਣਾ ਬਾਘਾਪੁਰਾਣਾ ਖੇਤਰ ਅਧੀਨ ਆਉਂਦੇ ਪਿੰਡ ਮਾੜੀ ਮੁਸਤਫਾ ਵਿਚ ਇਕ ਨੌਜਵਾਨ ਨੇ ਧਾਰਮਿਕ ਸਥਾਨ ਵਿਚ ਚੋਰੀ ਕੀਤੀ। ਇਸ ਦੌਰਾਨ ਉਹ ਸੀਸੀਟੀਵੀ ਵਿਚ ਕੈਦ ਹੋ ਗਿਆ। ਕੁਝ ਲੋਕਾਂ ਨੇ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਮੁਲਜ਼ਮ ਨੂੰ ਪਛਾਣ ਕੇ ਫੜ ਲਿਆ ਤੇ ਬਾਅਦ ਵਿਚ ਭੀੜ ਨੇ ਉਸ ਦੀ ਕੁੱਟਮਾਰ ਕਰ ਦਿੱਤੀ।

ਨੌਜਵਾਨ ਬੇਹੋਸ਼ ਹੋ ਕੇ ਜਦੋਂ ਸੜਕ ’ਤੇ ਡਿੱਗ ਗਿਆ ਤਾਂ ਕੁੱਟਮਾਰ ਕਰਨ ਵਾਲੇ ਲੋਕ ਉਥੋਂ ਭੱਜ ਗਏ। ਪਿੰਡ ਦੇ ਲੋਕ ਜ਼ਖ਼ਮੀ ਨੌਜਵਾਨ ਨੂੰ ਮਥੁਰਾਦਾਸ ਸਿਵਲ ਹਸਪਤਾਲ ਲੈ ਕੇ ਪੁੱਜੇ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ+ਕ ਐਲਾਨ ਦਿੱਤਾ। ਇਸ ਮਾਮਲੇ ਨੂੰ ਲੈ ਕੇ ਥਾਣਾ ਬਾਘਾਪੁਰਾਣਾ ਵਿਚ ਪੂਰਾ ਦਿਨ ਗਹਿਮੀਗਹਿਮੀ ਚੱਲਦੀ ਰਹੀ ਪਰ ਪੁਲਿਸ ਨੇ ਦੇਰ ਸ਼ਾਮ ਤੱਕ ਕੇਸ ਦਰਜ ਨਹੀਂ ਕੀਤਾ ਸੀ ਜਦਕਿ ਘਟਨਾ ਸਵੇਰ ਦੀ ਸੀ।


ਥਾਣਾ ਬਾਘਾਪੁਰਾਣਾ ਦੇ ਇੰਚਾਰਜ ਜਸਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਮ੍ਰਿਤਕ ਨੌਜਵਾਨ ਦੇ ਪਰਿਵਾਰ ਦੇ ਬਿਆਨ ਦੀ ਉਡੀਕ ਕਰ ਰਹੀ ਹੈ, ਪਰਿਵਾਰ ਦੇ ਲੋਕ ਜੋ ਵੀ ਬਿਆਨ ਦੇਣਗੇ, ਉਸੇ ਆਧਾਰ ’ਤੇ ਕਾਰਵਾਈ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਕਸਬਾ ਬਾਘਾਪੁਰਾਣਾ ਨੇੜਲੇ ਪਿੰਡ ਗੁਰਸਰ ਮਾੜੀ ਮੁਸਤਫਾ ਵਿਚ ਬਣੇ ਗੁਰਦੁਆਰਾ ਸਾਹਿਬ ਵਿਚ ਪਿੰਡ ਦੇ ਹੀ 30 ਸਾਲਾ ਨੌਜਵਾਨ ਨੇ ਸ਼ਨਿਚਰਵਾਰ ਦੀ ਰਾਤ ਚੋਰੀ ਕੀਤੀ ਸੀ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਐਤਵਾਰ ਸਵੇਰੇ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਨੌਜਵਾਨ ਨੂੰ ਪਛਾਣ ਲਿਆ ਤੇ ਫੜ ਕੇ ਕੁੱਟਮਾਰ ਕਰ ਦਿੱਤੀ। ਗੰਭੀਰ ਹਾਲਤ ਵਿਚ ਪਿੰਡ ਦੇ ਲੋਕ ਉਸ ਨੂੰ ਮਥੁਰਾਦਾਸ ਸਿਵਲ ਹਸਪਤਾਲ ਲੈ ਕੇ ਪੁੱਜੇ ਜਿਥੇ ਉਸ ਦੀ ਮੌ+ਤ ਹੋ ਗਈ।

error: Content is protected !!