ਖਾਣਾ ਬਣਾਉਂਦਿਆਂ ਸਿਲੰਡਰ ਫਟਿਆ, ਘਰ ਵਿਚ ਲੱਗੀ ਭਿਆ+ਨਕ ਅੱਗ, ਮਾਂ ਤੇ ਦੋ ਬੱਚਿਆਂ ਦੀ ਹੋਈ ਮੌ+ਤ

ਖਾਣਾ ਬਣਾਉਂਦਿਆਂ ਸਿਲੰਡਰ ਫਟਿਆ, ਘਰ ਵਿਚ ਲੱਗੀ ਭਿਆ+ਨਕ ਅੱਗ, ਮਾਂ ਤੇ ਦੋ ਬੱਚਿਆਂ ਦੀ ਹੋਈ ਮੌ+ਤ

ਵੀਓਪੀ ਬਿਊਰੋ, ਨੈਸ਼ਨਲ-ਐਤਵਾਰ ਨੂੰ ਖਾਣਾ ਬਣਾਉਂਦੇ ਸਮੇਂ ਗੈਸ ਸਿਲੰਡਰ ਲੀਕ ਹੋਣ ਕਾਰਨ ਘਰ ਵਿਚ ਅੱਗ ਲੱਗ ਗਈ। ਘਟਨਾ ਵਿਚ ਔਰਤ ਅਤੇ ਉਸ ਦੇ ਦੋ ਮਾਸੂਮ ਬੱਚਿਆਂ ਦੀ ਸੜ ਕੇ ਮੌ+ਤ ਹੋ ਗਈ। ਇਹ ਘਟਨਾ ਉਤਰ ਪ੍ਰਦੇਸ਼ ਦੇ ਫਤਿਹਪੁਰ ਵਿਚ ਵਾਪਰੀ। ਹਾਦਸੇ ਨਾਲ ਪੂਰੇ ਪਿੰਡ ਵਿੱਚ ਹਫੜਾ-ਦਫੜੀ ਮਚ ਗਈ। ਪੁਲਿਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


ਜ਼ਿਲ੍ਹੇ ਦੇ ਲਲੌਲੀ ਥਾਣਾ ਖੇਤਰ ਦੇ ਪਿੰਡ ਖਟੌਲੀ ਵਾਸੀ ਉਮੇਸ਼ ਕੁਮਾਰ ਵਿਸ਼ਵਕਰਮਾ ਦੀ 32 ਸਾਲਾ ਪਤਨੀ ਅਲਕਾ ਘਰ ਵਿੱਚ ਖਾਣਾ ਬਣਾ ਰਹੀ ਸੀ। ਇਸ ਦੌਰਾਨ ਗੈਸ ਸਿਲੰਡਰ ਲੀਕ ਹੋਣ ਕਾਰਨ ਅੱਗ ਲੱਗ ਗਈ।ਮਹਿਲਾ ਅੱਗ ਦੀ ਲਪੇਟ ਵਿਚ ਆ ਗਈ ਅਤੇ ਇਸ ਦੌਰਾਨ ਉਸ ਦੇ ਦੋ ਬੱਚੇ ਪਰੀ (3 ਸਾਲ) ਅਤੇ ਗੌਰਵ ਵਿਸ਼ਵਕਰਮਾ (5 ਸਾਲ) ਵੀ ਉਸ ਨੂੰ ਬਚਾਉਣ ਦੀ ਕੋਸ਼ਿਸ਼ ਵਿਚ ਅੱਗ ਦੀ ਲਪੇਟ ਵਿਚ ਆ ਗਏ।


ਚੀਕ-ਚਿਹਾੜਾ ਸੁਣ ਕੇ ਆਸ-ਪਾਸ ਦੇ ਲੋਕ ਮੌਕੇ ਉਤੇ ਪਹੁੰਚ ਗਏ, ਜਿਨ੍ਹਾਂ ਨੇ ਗੈਸ ਸਿਲੰਡਰ ਨੂੰ ਘਰ ਦੇ ਬਾਹਰ ਸੁੱਟ ਦਿੱਤਾ ਅਤੇ ਮਾਂ ਅਤੇ ਬੱਚਿਆਂ ਨੂੰ 108 ਐਂਬੂਲੈਂਸ ਦੀ ਮਦਦ ਨਾਲ ਜ਼ਿਲ੍ਹਾ ਹਸਪਤਾਲ ਵਿਚ ਦਾਖਲ ਕਰਵਾਇਆ। ਜਿੱਥੇ ਡਾਕਟਰਾਂ ਨੇ ਕਾਨਪੁਰ ਰੈਫਰ ਕਰ ਦਿੱਤਾ। ਤਿੰਨਾਂ ਦੀ ਰਸਤੇ ਵਿੱਚ ਹੀ ਮੌਤ ਹੋ ਗਈ। ਮਹਿਲਾ ਨੂੰ ਉੱਜਵਲਾ ਸਕੀਮ ਤਹਿਤ ਗੈਸ ਸਿਲੰਡਰ ਮਿਲਿਆ ਸੀ।ਟਰਾਮਾ ਸੈਂਟਰ ਵਿਚ ਤਾਇਨਾਤ ਡਾਕਟਰ ਸ਼ਰਧਾਰਾਜ ਨੇ ਦੱਸਿਆ ਕਿ ਗੈਸ ਉਤੇ ਖਾਣਾ ਬਣਾਉਂਦੇ ਸਮੇਂ ਸਿਲੰਡਰ ਨੂੰ ਅੱਗ ਲੱਗਣ ਕਾਰਨ ਮਾਂ ਅਤੇ ਉਸ ਦੇ ਦੋ ਬੱਚੇ ਗੰਭੀਰ ਰੂਪ ‘ਚ ਝੁਲਸ ਗਏ। ਸਾਰਿਆਂ ਦੀ ਹਾਲਤ ਨਾਜ਼ੁਕ ਹੋਣ ‘ਤੇ ਉਨ੍ਹਾਂ ਨੂੰ ਕਾਨਪੁਰ ਹਾਲਟ ਰੈਫਰ ਕਰ ਦਿੱਤਾ ਗਿਆ। ਜਿੱਥੇ ਰਸਤੇ ਵਿੱਚ ਹੀ ਦੋਵਾਂ ਬੱਚਿਆਂ ਦੀ ਮੌ+ਤ ਹੋ ਗਈ। ਪੁਲਿਸ ਮਾਮਲੇ ਦੀ ਜਾਂਚ ਵਿਚ ਜੁਟੀ ਹੋਈ ਹੈ।

error: Content is protected !!