ਮੁੱਖ ਮੰਤਰੀ ਭਗਵੰਤ ਮਾਨ ਹੋਏ 50 ਸਾਲ ਦੇ… ਕਹਿੰਦੇ- ਮੈਂ ਜੋ ਵੀ ਜੂਨ ਹੰਢਾਵਾਂ ਮੇਰਾ ਦੇਸ਼ ਹੋਵੇ ਪੰਜਾਬ

ਮੁੱਖ ਮੰਤਰੀ ਭਗਵੰਤ ਮਾਨ ਹੋਏ 50 ਸਾਲ ਦੇ… ਕਹਿੰਦੇ- ਮੈਂ ਜੋ ਵੀ ਜੂਨ ਹੰਢਾਵਾਂ ਮੇਰਾ ਦੇਸ਼ ਹੋਵੇ ਪੰਜਾਬ

ਜਲੰਧਰ (ਵੀਓਪੀ ਬਿਊਰੋ) ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਆਪਣਾ 50ਵਾਂ ਜਨਮ ਦਿਨ ਮਨਾਇਆ। ਇਸ ਦੌਰਾਨ ਉਨ੍ਹਾਂ ਨੇ ਇਕ ਟਵੀਟ ਕਰ ਗੁਰਦੁਆਰਾ ਸਾਹਿਬ ਵਿੱਚ ਨਤਮਸਤਕ ਹੋਣ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ।

ਉਨ੍ਹਾਂ ਲਿਖਿਆ- ਮੈਂ ਜੋ ਵੀ ਜੂਨ ਹੰਢਾਵਾਂ ਮੇਰਾ ਦੇਸ ਹੋਵੇ ਪੰਜਾਬ..’ ਅੱਜ ਆਪਣੀ ਜਨਮਭੂਮੀ ਪਿੰਡ ਸਤੌਜ ਵਿਖੇ ਆਪਣੇ ਲੋਕਾਂ ਤੇ ਪੁਰਾਣੇ ਦੋਸਤਾਂ ਮਿੱਤਰਾਂ ਸਮੇਤ ਪਰਿਵਾਰ ਵਾਲਿਆਂ ਨਾਲ ਜਨਮਦਿਨ ਮਨਾਇਆ…ਗੁਰੂ ਘਰ ਨਤਮਸਤਕ ਹੋਕੇ ਗੁਰੂ ਚਰਨਾਂ ‘ਚ ਅਰਦਾਸ ਕੀਤੀ..ਇਸੇ ਤਰ੍ਹਾਂ ਪਰਮਾਤਮਾ ਬਲ਼ ਬਖ਼ਸ਼ਦਾ ਰਹੀਂ ਪੰਜਾਬ ਤੇ ਪੰਜਾਬੀਆਂ ਦਾ ਹਰ ਮਸਲੇ ‘ਤੇ ਪਹਿਰੇਦਾਰ ਬਣਿਆ ਰਹਾਂ…।

ਐਨਾ ਮਾਣ ਸਤਿਕਾਰ ਤੇ ਪਿਆਰ ਦੇਣ ਲਈ ਸਭ ਦਾ ਧੰਨਵਾਦ…ਪੂਰੇ ਪੰਜਾਬ ‘ਚ ਜਿੱਥੇ ਕਿਤੇ ਵੀ ਚਾਹੁਣ ਵਾਲੇ ਪਿਆਰ ਕਰਨ ਵਾਲੇ ਮੇਰੇ ਲਈ ਦੁਆਵਾਂ ਕਰ ਰਹੇ ਨੇ…ਸਭ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ…ਹਰ ਸਾਂਹ ਨਾਲ ਤੁਹਾਡਾ ਸਭ ਦਾ ਕਰਜ਼ਈ ਰਹਾਂਗਾ…ਬਹੁਤ ਸਾਰਾ ਪਿਆਰ..ਚੜ੍ਹਦੀਕਲਾ ‘ਚ ਰਹੋ!

error: Content is protected !!