ਬਾਲੀਵੁੱਡ ਹੀਰੋਇਨ ਦੀ ਧੋਣ ‘ਤੇ ਬੰਦੂਕ ਰੱਖ ਕੇ ਨੌਕਰ ਨੇ ਕਰ ਦਿੱਤਾ ਵੱਡਾ ਕਾਰਾ

ਬਾਲੀਵੁੱਡ ਹੀਰੋਇਨ ਦੀ ਧੋਣ ‘ਤੇ ਬੰਦੂਕ ਰੱਖ ਕੇ ਨੌਕਰ ਨੇ ਕਰ ਦਿੱਤਾ ਵੱਡਾ ਕਾਰਾ

 

 

ਮੁੰਬਈ (ਵੀਓਪੀ ਬਿਊਰੋ)- ਮਸ਼ਹੂਰ ਬਾਲੀਵੁੱਡ ਅਦਾਕਾਰਾ ਨਿਕਿਤਾ ਰਾਵਲ ਨੂੰ ਉਸ ਦੇ ਹੀ ਨੌਕਰ ਨੇ ਸਾਥੀਆਂ ਨਾਲ ਮਿਲ ਕੇ ਲੁੱਟ ਲਿਆ। ‘ਗਰਮ ਮਸਾਲਾ’ ਅਤੇ ‘ਬਲੈਕ ਐਂਡ ਵ੍ਹਾਈਟ’ ਵਰਗੀਆਂ ਫਿਲਮਾਂ ‘ਚ ਨਜ਼ਰ ਆ ਚੁੱਕੀ ਨਿਕਿਤਾ ਤੋਂ ਬੰਦੂਕ ਦੀ ਨੋਕ ‘ਤੇ 3.5 ਲੱਖ ਰੁਪਏ ਲੁੱਟ ਲਏ ਗਏ ਸਨ।

ਇਸ ਬਾਰੇ ਪੀੜਤ ਨਿਕਿਤਾ ਨੇ ਦੱਸਿਆ ਕਿ ਜਦੋਂ ਉਸ ਨੇ ਲੁਟੇਰਿਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ। ਅਦਾਕਾਰਾ ਨੇ ਇਸ ਸਬੰਧੀ ਮੁੰਬਈ ਪੁਲਿਸ ਕੋਲ ਐਫਆਈਆਰ ਦਰਜ ਕਰਵਾਈ, ਜਿਸ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਦੋ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ।

ਨਿਕਿਤਾ ਨੇ ਦੱਸਿਆ ਕਿ ਚਾਰ-ਪੰਜ ਮਹੀਨੇ ਪਹਿਲਾਂ ਮੈਂ ਆਪਣੇ ਘਰ ‘ਚ ਘਰੇਲੂ ਕੰਮਕਾਜ ‘ਤੇ ਰੱਖਿਆ ਸੀ। ਹਾਲਾਂਕਿ ਇਨ੍ਹਾਂ ਚਾਰ-ਪੰਜ ਮਹੀਨਿਆਂ ਦੌਰਾਨ ਮੇਰੇ ਘਰੋਂ ਚੀਜ਼ਾਂ ਲਗਾਤਾਰ ਗਾਇਬ ਹੁੰਦੀਆਂ ਰਹੀਆਂ। ਇੱਕ ਵਾਰ ਜਦੋਂ ਮੈਂ ਦੇਖਿਆ ਕਿ ਮੇਰੇ ਬੈਗ ਵਿੱਚੋਂ ਪੰਜ ਹਜ਼ਾਰ ਰੁਪਏ ਕਢਵਾਏ ਗਏ ਹਨ, ਤਾਂ ਮੈਂ ਉਸਨੂੰ ਪੁੱਛਿਆ ਕਿ ਕੀ ਉਸਨੇ ਇਹ ਲਿਆ ਹੈ? ਸੂਤਰਾਂ ਦੀ ਮੰਨੀਏ ਤਾਂ ਅਦਾਕਾਰਾ ਨਿਕਿਤਾ ਰਾਵਲ ਦੇ ਘਰੋਂ 3.5 ਲੱਖ ਰੁਪਏ ਨਕਦ, ਕੁਝ ਸੋਨੇ ਦੇ ਗਹਿਣੇ ਅਤੇ ਪਲੈਟੀਨਮ ਦੀ ਅੰਗੂਠੀ ਚੋਰੀ ਹੋ ਗਈ ਹੈ। ਉਸ ਦੇ ਨੌਕਰ ਸਮੇਤ ਕੁਝ ਗੁੰਡੇ ਚੋਰੀ ਵਿਚ ਸ਼ਾਮਲ ਸਨ।

ਅਦਾਕਾਰਾ ਨੇ ਦੱਸਿਆ ਕਿ ਇੰਨਾ ਹੀ ਨਹੀਂ ਉਸ ‘ਤੇ ਬੰਦੂਕ ਵੀ ਤਾਣੀ ਗਈ। ਪੁਲੀਸ ਨੇ ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਦਿਆਂ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਨਿਕਿਤਾ ਨੇ ਦੱਸਿਆ ਕਿ ਉਸ ਦੇ ਨੌਕਰ ਨੇ ਉਸ ਦੀ ਗਰਦਨ ਕੱਟਣ ਦੀ ਧਮਕੀ ਦਿੱਤੀ ਸੀ।

error: Content is protected !!