ਗਾਜ਼ਾ ਦੇ ਹਸਪਤਾਲ ਵਿਚ ਜ਼ਬਰਦਸਤ ਧਮਾਕਾ, 500 ਲੋਕਾਂ ਦੀ ਦਰਦਨਾਕ ਮੌ+ਤ

ਗਾਜ਼ਾ ਦੇ ਹਸਪਤਾਲ ਵਿਚ ਜ਼ਬਰਦਸਤ ਧਮਾਕਾ, 500 ਲੋਕਾਂ ਦੀ ਦਰਦਨਾਕ ਮੌ+ਤ


ਇੰਟਰਨੈਸ਼ਨਲ (ਵੀਓਪੀ ਬਿਊਰੋ)- ਗਾਜ਼ਾ ਦੇ ਇੱਕ ਹਸਪਤਾਲ ਵਿੱਚ ਜ਼ਬਰਦਸਤ ਬੰਬ ਧਮਾਕਾ ਹੋਇਆ। ਇਸ ਘਟਨਾ ਵਿੱਚ ਸੈਂਕੜੇ ਲੋਕਾਂ ਦੀ ਮੌ+ਤ ਹੋ ਗਈ। ਇਹ ਹਸਪਤਾਲ ਪਹਿਲਾਂ ਹੀ ਜ਼ਖ਼ਮੀ ਮਰੀਜ਼ਾਂ ਨਾਲ ਭਰਿਆ ਹੋਇਆ ਸੀ ਅਤੇ ਹੋਰ ਫਲਸਤੀਨੀ ਨਾਗਰਿਕਾਂ ਨੇ ਵੀ ਇੱਥੇ ਪਨਾਹ ਲਈ ਹੋਈ ਸੀ। ਹਮਾਸ ਵੱਲੋਂ ਚਲਾਏ ਜਾ ਰਹੇ ਸਿਹਤ ਮੰਤਰਾਲਾ ਨੇ ਇਹ ਜਾਣਕਾਰੀ ਦਿੱਤੀ।

ਹਮਾਸ ਨੇ ਇਸ ਨੂੰ ਇਜ਼ਰਾਇਲੀ ਹਵਾਈ ਹਮਲਾ ਦੱਸਿਆ ਹੈ, ਜਦਕਿ ਇਜ਼ਰਾਇਲੀ ਫੌਜ ਨੇ ਦੋਸ਼ ਲਾਇਆ ਹੈ ਕਿ ਇਹ ਧਮਾਕਾ ਫਲਸਤੀਨੀ ਅੱਤਵਾਦੀਆਂ ਵੱਲੋਂ ਦਾਗੇ ਗਏ ਰਾਕੇਟ ਦੇ ਆਪਣੇ ਨਿਸ਼ਾਨੇ ਤੋਂ ਖੁੰਝਣ ਕਾਰਨ ਹੋਇਆ ਹੈ। ਮੰਤਰਾਲਾ ਨੇ ਕਿਹਾ ਕਿ ਘੱਟੋ-ਘੱਟ 500 ਲੋਕ ਮਾ+ਰੇ ਗਏ ਹਨ। ਅਲ-ਅਹਲੀ ਹਸਪਤਾਲ ‘ਚ ਧਮਾਕੇ ਤੋਂ ਬਾਅਦ ਚਾਰੇ ਪਾਸੇ ਦਿਲ ਦਹਿਲਾ ਦੇਣ ਵਾਲਾ ਮੰਜ਼ਰ ਦੇਖਣ ਨੂੰ ਮਿਲਿਆ। ਇਸ ਨਾਲ ਸਬੰਧਤ ਇਕ ਵੀਡੀਓ ਵਿਚ ਚਾਰੇ ਪਾਸੇ ਖਿੱਲਰੀਆਂ ਲਾ+ਸ਼ਾਂ ਦਿਖਾਈ ਦੇ ਰਹੀਆਂ ਹਨ, ਜਿਨ੍ਹਾਂ ਵਿਚੋਂ ਜ਼ਿਆਦਾਤਰ ਬੱਚਿਆਂ ਦੀਆਂ ਸਨ। ਚਾਰੇ ਪਾਸੇ ਕੰਬਲ, ਬੱਚਿਆਂ ਦੇ ਸਕੂਲ ਬੈਗ ਅਤੇ ਹੋਰ ਸਾਮਾਨ ਖਿੱਲਰਿਆ ਨਜ਼ਰ ਆਇਆ।


ਉਧਰ, ਹਸਪਤਾਲ ਵਿਚ ਹੋਏ ਧਮਾਕੇ ਕਾਰਨ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਦੀ ਪੱਛਮੀ ਏਸ਼ੀਆ ਦੀ ਯਾਤਰਾ ਰੱਦ ਕਰ ਦਿੱਤੀ ਗਈ ਹੈ। ਬਾਈਡੇਨ ਦੇ ਦੌਰੇ ਨਾਲ ਜੰਗ ਤੋਂ ਪੈਦਾ ਹੋਏ ਸੰਕਟ ਦੇ ਹੱਲ ਦੀ ਉਮੀਦ ਸੀ। ਜਾਰਡਨ ਦੇ ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਉਨ੍ਹਾਂ ਦੇ ਦੇਸ਼ ਨੇ ਬੁੱਧਵਾਰ ਨੂੰ ਅੱਮਾਨ ਵਿੱਚ ਹੋਣ ਵਾਲੇ ਖੇਤਰੀ ਸੰਮੇਲਨ ਨੂੰ ਰੱਦ ਕਰ ਦਿੱਤਾ ਹੈ, ਜਿਸ ਵਿਚ ਬਾਈਡੇਨ ਜਾਰਡਨ ਦੇ ਸ਼ਾਹ ਅਬਦੁੱਲਾ II, ਫਲਸਤੀਨੀ ਰਾਸ਼ਟਰਪਤੀ ਮਹਿਮੂਦ ਅੱਬਾਸ ਅਤੇ ਮਿਸਰ ਦੇ ਰਾਸ਼ਟਰਪਤੀ ਅਬਦੇਲ ਫਤਾਹ ਅਲ-ਸੀਸੀ ਨਾਲ ਮੁਲਾਕਾਤ ਕਰਨ ਵਾਲੇ ਸਨ। ਜਾਰਡਨ ਦੇ ਵਿਦੇਸ਼ ਮੰਤਰੀ ਏਮਨ ਸਫਾਦੀ ਨੇ ਸਰਕਾਰੀ ਟੈਲੀਵਿਜ਼ਨ ਨੂੰ ਦੱਸਿਆ ਕਿ ਇਜ਼ਰਾਈਲ ਅਤੇ ਹਮਾਸ ਵਿਚਕਾਰ ਜੰਗ ਨੇ “ਖੇਤਰ ਨੂੰ ਸੰਕਟ ਦੇ ਕੰਢੇ ‘ਤੇ ਧੱਕ ਦਿੱਤਾ ਹੈ।”ਉਨ੍ਹਾਂ ਕਿਹਾ ਕਿ ਜਾਰਡਨ ਸਿਖ਼ਰ ਸੰਮੇਲਨ ਦਾ ਆਯੋਜਨ ਤਾਂ ਹੀ ਕਰੇਗਾ ਜੇਕਰ ਸਾਰੇ ਇਸ ਗੱਲ ‘ਤੇ ਸਹਿਮਤ ਹੋਣਗੇ ਕਿ ਇਸਦਾ ਉਦੇਸ਼ “ਜੰਗ ਨੂੰ ਰੋਕਣਾ”, ਫਿਲਸਤੀਨੀਆਂ ਦੀ ਮਨੁੱਖਤਾ ਦਾ ਸਤਿਕਾਰ ਕਰਨਾ ਅਤੇ ਉਹਨਾਂ ਨੂੰ ਉਹ ਸਹਾਇਤਾ ਪ੍ਰਦਾਨ ਕਰਨਾ ਹੋਵੇਗਾ, ਜਿਸ ਦੇ ਉਹ ਹੱਕਦਾਰ ਹਨ। ਵ੍ਹਾਈਟ ਹਾਊਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਬਾਈਡੇਨ ਹੁਣ ਸਿਰਫ਼ ਇਜ਼ਰਾਈਲ ਦਾ ਦੌਰਾ ਕਰਨਗੇ।

error: Content is protected !!