ਨਹੀਂ ਕੀਤੀ ਆਪਣੀ ਜਾਨ ਦੀ ਪਰਵਾਹ, ਮਾਂ ਨੇ ਜੁੜਵਾ ਧੀਆਂ ਦੀ ਤਾਂ ਬਚਾ ਲਈ ਪਰ ਖੁਦ ਹੋ ਗਈ ਮੌ+ਤ ਦੀ ਸ਼ਿਕਾਰ

ਨਹੀਂ ਕੀਤੀ ਆਪਣੀ ਜਾਨ ਦੀ ਪਰਵਾਹ, ਮਾਂ ਨੇ ਜੁੜਵਾ ਧੀਆਂ ਦੀ ਤਾਂ ਬਚਾ ਲਈ ਪਰ ਖੁਦ ਹੋ ਗਈ ਮੌ+ਤ ਦੀ ਸ਼ਿਕਾਰ


ਵੀਓਪੀ ਬਿਊਰੋ, ਇੰਟਰਨੈਸ਼ਨਲ : ਮਾਂ-ਪਿਓ ਆਪਣੇ ਬੱਚਿਆਂ ਦੀ ਸੁਰੱਖਿਆ ਲਈ ਆਪਣੀ ਜਾਨ ਦੀ ਵੀ ਪਰਵਾਹ ਨਹੀਂ ਕਰਦੇ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਭਾਰਤੀ ਮੂਲ ਦੀ ਮਹਿਲਾ ਨੇ ਆਪਣੀਆਂ ਦੋਵਾਂ ਧੀਆਂ ਦੀ ਤਾਂ ਜਾਨ ਬਚਾ ਲਈ ਪਰ ਆਪ ਉਹ ਹਾਦਸੇ ਦਾ ਸ਼ਿਕਾਰ ਹੋ ਗਈ ਤੇ ਉਸ ਦੀ ਮੌ+ਤ ਹੋ ਗਈ। ਇਹ ਮਾਮਲਾ ਕੈਨੇਡਾ ਦੇ ਸਰੀ ਤੋਂ ਸਾਹਮਣੇ ਆਇਆ ਹੈ।


ਮਿਲੀ ਜਾਣਕਾਰੀ ਅਨੁਸਾਰ ਸਰੀ ‘ਚ ਵੈਨ ਨੂੰ ਆਪਣੇ ਵੱਲ ਆਉਂਦਿਆਂ ਵੇਖ ਮਾਂ ਨੇ ਆਪਣੀਆਂ ਦੋਵਾਂ ਜੁੜਵਾ ਧੀਆਂ ਨੂੰ ਧੱਕਾ ਮਾਰ ਕੇ ਪਾਸੇ ਸੁੱਟ ਦਿਤਾ, ਜਦਕਿ ਆਪ ਵੈਨ ਹੇਠ ਆਉਣ ਕਾਰਨ ਔਰਤ ਦੀ ਮੌ+ਤ ਹੋ ਗਈ। ਮ੍ਰਿਤਕ ਔਰਤ ਦੀ ਪਛਾਣ ਪਰਜੀਤ ਕੌਰ ਮਸੂਤਾ ਵਜੋਂ ਹੋਈ ਹੈ। ਹਾਦਸੇ ਤੋਂ ਬਾਅਦ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।

error: Content is protected !!