ਪ੍ਰੇਮੀ ਨਾਲ ਫੜਿਆ ਇਤਰਾਜ਼ਯੋਗ ਹਾਲਤ ਵਿਚ, ਕੀਤੀ ਕੁੱਟਮਾਰ, ਰੰਜਿਸ਼ਨ ਪਤਨੀ ਨੇ ਪ੍ਰੇਮੀ ਹੱਥੋਂ ਭਾਜਪਾ ਆਗੂ ਪਤੀ ਦਾ ਕਰਵਾਇਆ ਕ+ਤ+ਲ

ਪ੍ਰੇਮੀ ਨਾਲ ਫੜਿਆ ਇਤਰਾਜ਼ਯੋਗ ਹਾਲਤ ਵਿਚ, ਕੀਤੀ ਕੁੱਟਮਾਰ, ਰੰਜਿਸ਼ਨ ਪਤਨੀ ਨੇ ਪ੍ਰੇਮੀ ਹੱਥੋਂ ਭਾਜਪਾ ਆਗੂ ਪਤੀ ਦਾ ਕਰਵਾਇਆ ਕ+ਤ+ਲ

ਵੀਓਪੀ ਬਿਊਰੋ,  ਨੈਸ਼ਨਲ : ਬੀਤੀ 8 ਅਕਤੂਬਰ ਨੂੰ ਭਾਜਪਾ ਆਗੂ ਦਾ ਕ+ਤ+ਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਵਿਚ ਪੁਲਿਸ ਨੇ ਸਨਸਨੀਖੇਜ਼ ਖੁਲਾਸਾ ਕੀਤਾ ਹੈ। ਪੁਲਿਸ ਨੇ ਕ+ਤ+ਲ ਦੇ ਦੋਸ਼ ‘ਚ ਭਾਜਪਾ ਆਗੂ ਦੀ ਪਤਨੀ ਤੇ ਪਤਨੀ ਦੇ ਪ੍ਰੇਮੀ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਔਰਤ ਨੂੰ ਉਸ ਦੇ ਸਹੁਰੇ ਨੇ ਆਪਣੇ ਪ੍ਰੇਮੀ ਨਾਲ ਇਤਰਾਜ਼ਯੋਗ ਹਾਲਤ ‘ਚ ਫੜ ਲਿਆ ਸੀ।


ਇਹ ਘਟਨਾ ਹੈ ਉਤਰ ਪ੍ਰਦੇਸ਼ ਦੇ ਸੋਨਭੱਦਰ ਦੀ। ਜਿੱਥੇ ਭਾਜਪਾ ਆਗੂ ਪ੍ਰੇਮ ਮੋਹਨ ਖਰਵਾਰ ਦੀ ਹੱਤਿ+ਆ ਕਰ ਦਿੱਤੀ ਗਈ ਸੀ।
ਭਾਜਪਾ ਆਗੂ ਪ੍ਰੇਮ ਮੋਹਨ ਖਰਵਾਰ ਦੀ ਲਾ+ਸ਼ 13 ਅਕਤੂਬਰ ਨੂੰ ਜੰਗਲ ਵਿੱਚ ਪਈ ਮਿਲੀ ਸੀ। ਮ੍ਰਿਤਕ ਦੇ ਪਿਤਾ ਨੇ ਪਹਿਲਾਂ ਹੀ ਆਪਣੀ ਨੂੰਹ ਅਤੇ ਉਸ ਦੇ ਪ੍ਰੇਮੀ ‘ਤੇ ਕਤਲ ਦੇ ਦੋਸ਼ ਲਗਾਏ ਸਨ। ਮੁਲਜ਼ਮ ਔਰਤ ਬਿੰਦੂ ਨੇ ਦੱਸਿਆ ਕਿ ਉਸ ਦੇ ਵਿਆਹ ਨੂੰ 10 ਸਾਲ ਹੋ ਗਏ ਸਨ ਪਰ ਕੁਝ ਸਾਲਾਂ ਬਾਅਦ ਹੀ ਉਸ ਦੀ ਆਪਣੇ ਪਤੀ ਤੋਂ ਦੂਰੀ ਵਧਣ ਲੱਗੀ। ਬਿੰਦੂ ਨੂੰ ਆਪਣੇ ਪਤੀ ਦੇ ਤਾਅਨੇ ਸੁਣ ਕੇ ਤਕਲੀਫ ਹੋਣ ਲੱਗੀ।


ਕਰੀਬ ਡੇਢ ਸਾਲ ਪਹਿਲਾਂ ਬਿੰਦੂ ਦੀ ਮੁਲਾਕਾਤ ਸ਼ਮਸ਼ਾਦ ਨਾਲ ਬਾਜ਼ਾਰ ‘ਚ ਹੋਈ ਸੀ। ਉਹ ਨੇੜਲੇ ਪਿੰਡ ਦਾ ਰਹਿਣ ਵਾਲਾ ਹੈ। 30 ਸਾਲਾ ਬਿੰਦੂ ਅਤੇ 26 ਸਾਲਾ ਸ਼ਮਸ਼ਾਦ ਵਿਚਕਾਰ ਹੌਲੀ-ਹੌਲੀ ਨਾਜਾਇਜ਼ ਸਬੰਧ ਬਣ ਗਏ। ਇੱਕ ਵਾਰ ਬਿੰਦੂ ਨੂੰ ਉਸ ਦੇ ਸਹੁਰੇ ਨੇ ਸ਼ਮਸ਼ਾਦ ਨਾਲ ਇਤਰਾਜ਼ਯੋਗ ਹਾਲਤ ਵਿਚ ਫੜ ਲਿਆ ਸੀ। ਫਿਰ ਉਹ ਬਹਾਨਾ ਬਣਾ ਕੇ ਫਰਾਰ ਹੋ ਗਈ ਪਰ ਜਦੋਂ ਉਹ ਦੂਜੀ ਵਾਰ ਫੜੀ ਗਈ ਤਾਂ ਉਸ ਦੇ ਪਤੀ ਨੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ।


8 ਅਕਤੂਬਰ ਨੂੰ ਬਿੰਦੂ ਦੇ ਕਹਿਣ ‘ਤੇ ਸ਼ਮਸ਼ਾਦ ਨੇ ਪ੍ਰੇਮ ਮੋਹਨ ਦਾ ਕੁਹਾੜੀ ਨਾਲ ਕ+ਤ+ਲ ਕਰ ਦਿਤਾ। ਫਿਰ ਲਾ+ਸ਼ ਨੂੰ ਜੰਗਲ ਵਿਚ ਸੁੱਟ ਦਿੱਤਾ ਗਿਆ। ਮੁਲਜ਼ਮ ਬਿੰਦੂ ਨੇ ਦੱਸਿਆ ਕਿ ਉਹ ਆਪਣੇ ਪ੍ਰੇਮੀ ਨਾਲ ਰਹਿਣਾ ਚਾਹੁੰਦੀ ਸੀ ਪਰ ਉਸ ਦਾ ਪਤੀ ਉਸ ਦੇ ਰਾਹ ਵਿੱਚ ਆ ਰਿਹਾ ਸੀ।

error: Content is protected !!