Skip to content
Thursday, December 19, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
October
18
ਸੈਲੂਨ ‘ਚ ਆ ਕੇ ਲਾਉਂਦਾ ਸੀ ‘ਚਿੱਟੇ’ ਦਾ ਟੀਕਾ, ਮਾਲਕ ਨੇ ਰੋਕਿਆ ਤਾਂ 2 ਧਿਰਾਂ ‘ਚ ਛਿੜ ਗਈ ਜੰਗ, 6 ਜ਼ਖਮੀ
Crime
Latest News
National
Punjab
ਸੈਲੂਨ ‘ਚ ਆ ਕੇ ਲਾਉਂਦਾ ਸੀ ‘ਚਿੱਟੇ’ ਦਾ ਟੀਕਾ, ਮਾਲਕ ਨੇ ਰੋਕਿਆ ਤਾਂ 2 ਧਿਰਾਂ ‘ਚ ਛਿੜ ਗਈ ਜੰਗ, 6 ਜ਼ਖਮੀ
October 18, 2023
Voice of Punjab
ਸੈਲੂਨ ‘ਚ ਆ ਕੇ ਲਾਉਂਦਾ ਸੀ ‘ਚਿੱਟੇ’ ਦਾ ਟੀਕਾ, ਮਾਲਕ ਨੇ ਰੋਕਿਆ ਤਾਂ 2 ਧਿਰਾਂ ‘ਚ ਛਿੜ ਗਈ ਜੰਗ, 6 ਜ਼ਖਮੀ
ਵੀਓਪੀ ਬਿਊਰੋ -ਮੋਗਾ ਜ਼ਿਲੇ ਦੇ ਪਿੰਡ ਰੋਲੀ ‘ਚ ਨਸ਼ੇ ਦਾ ਲਾਉਣ ਤੋਂ ਰੋਕਣ ਨੂੰ ਲੈ ਕੇ ਦੋ ਪਰਿਵਾਰਾਂ ‘ਚ ਹੋਈ ਖੂਨੀ ਝੜਪ ‘ਚ 6 ਲੋਕਾਂ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ। ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਪਿੰਡ ਵਿੱਚ ਹਰਬੰਸ ਸਿੰਘ ਨਾਂ ਦੇ ਨੌਜਵਾਨ ਦਾ ਸੈਲੂਨ ਹੈ। ਪਿੰਡ ਦਾ ਮੰਗਲ ਸਿੰਘ ਸੈਲੂਨ ਵਿੱਚ ਚਿੱਟੇ ਦਾ ਟੀਕਾ ਲਗਾਉਂਦਾ ਸੀ। ਸੋਮਵਾਰ ਨੂੰ ਮੰਗਲ ਸਿੰਘ ਹਰਬੰਸ ਸਿੰਘ ਦੇ ਸੈਲੂਨ ‘ਚ ਪਹੁੰਚ ਕੇ ਨਸ਼ੇ ਕਰ ਰਿਹਾ ਸੀ। ਜਦੋਂ ਹਰਬੰਸ ਸਿੰਘ ਨੇ ਇਨਕਾਰ ਕੀਤਾ ਤਾਂ ਉਸ ’ਤੇ ਇੱਟ ਨਾਲ ਹਮਲਾ ਕਰ ਦਿੱਤਾ ਗਿਆ।
ਇਸ ਗੱਲ ਨੂੰ ਲੈ ਕੇ ਦੋਵਾਂ ਨੌਜਵਾਨਾਂ ਦੇ ਪਰਿਵਾਰਾਂ ਵਿਚ ਤਕਰਾਰ ਹੋ ਗਈ। ਦੋਵਾਂ ਧਿਰਾਂ ਵਿੱਚ ਲਾਠੀਆਂ ਅਤੇ ਤਲਵਾਰਾਂ ਨਾਲ ਭਿਆਨਕ ਲੜਾਈ ਹੋਈ। ਦੋਵਾਂ ਪਾਸਿਆਂ ਤੋਂ ਛੇ ਲੋਕ ਜ਼ਖ਼ਮੀ ਹੋਏ ਹਨ। ਸਾਰਿਆਂ ਨੂੰ ਮੋਗਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਦੇ ਨਾਲ ਹੀ ਮੰਗਲ ਸਿੰਘ ਨੇ ਦੱਸਿਆ ਕਿ ਉਹ ਚਿੱਟਾ ਦਾ ਟੀਕਾ ਲਗਾਉਂਦਾ ਹੈ।
ਦੋਵਾਂ ਧਿਰਾਂ ਨੇ ਇਕ ਦੂਜੇ ‘ਤੇ ਦੋਸ਼ ਲਾਏ। ਹਸਪਤਾਲ ਵਿੱਚ ਦਾਖ਼ਲ ਹਰਬੰਸ ਸਿੰਘ ਨੇ ਦੱਸਿਆ ਕਿ ਮੰਗਲ ਸਿੰਘ ਅਕਸਰ ਹੀ ਚਿੱਟੇ ਦੇ ਨਸ਼ੇ ਵਿੱਚ ਉਸ ਦੀ ਦੁਕਾਨ ’ਤੇ ਆਉਂਦਾ ਰਹਿੰਦਾ ਸੀ। ਵਿਰੋਧ ਕਰਨ ‘ਤੇ ਗਾਲ੍ਹਾਂ ਕੱਢਦਾ ਸੀ। ਸੋਮਵਾਰ ਨੂੰ ਮੰਗਲ ਸਿੰਘ ਸੈਲੂਨ ਆਇਆ ਅਤੇ ਚਿੱਟਾ ਦਾ ਟੀਕਾ ਲਗਾਉਣ ਲੱਗਾ। ਜਦੋਂ ਉਸ ਨੂੰ ਬਾਹਰ ਧੱਕਿਆ ਗਿਆ ਤਾਂ ਉਸ ਦੇ ਹੱਥੋਂ ਟੀਕਾ ਡਿੱਗ ਗਿਆ। ਇਸ ਤੋਂ ਬਾਅਦ ਉਸ ਨੇ ਇੱਟ ਨਾਲ ਹਮਲਾ ਕਰ ਕੇ ਸੈਲੂਨ ਦਾ ਸ਼ੀਸ਼ਾ ਤੋੜ ਦਿੱਤਾ। ਇਸ ਤੋਂ ਬਾਅਦ ਧੱਕਾ-ਮੁੱਕੀ ਸ਼ੁਰੂ ਹੋ ਗਈ। ਇਸ ਤੋਂ ਬਾਅਦ ਉਸਦੇ ਭਰਾ ਨੇ ਤਲਵਾਰ ਨਾਲ ਹਮਲਾ ਕਰਕੇ ਮੇਰੇ ਭਰਾ ਅਤੇ ਭਤੀਜੇ ਨੂੰ ਜ਼ਖਮੀ ਕਰ ਦਿੱਤਾ।
ਹਸਪਤਾਲ ਵਿੱਚ ਦਾਖ਼ਲ ਮੰਗਲ ਸਿੰਘ ਨੇ ਦੱਸਿਆ ਕਿ ਉਹ ਹਰਬੰਸ ਸਿੰਘ ਦੇ ਸੈਲੂਨ ਵਿੱਚ ਆਪਣੇ ਵਾਲ ਕਟਵਾਉਣ ਗਿਆ ਸੀ। ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ ਅਤੇ ਸੈਲੂਨ ਦੇ ਅੰਦਰ ਹੀ ਉਸ ਦੀ ਕੁੱਟਮਾਰ ਕਰਨ ਲੱਗੇ। ਜਦੋਂ ਉਸ ਨੇ ਆਪਣੀ ਜਾਨ ਬਚਾਉਣ ਲਈ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਬਾਹਰ ਵੀ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਉਸ ਦੀ ਮਾਂ ਅਤੇ ਭਰਾ ਉਸ ਨੂੰ ਛੁਡਾਉਣ ਆਏ ਤਾਂ ਉਨ੍ਹਾਂ ਦੀ ਵੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਉਸ ਦੀ ਮਾਂ ਅਤੇ ਭਰਾ ਜ਼ਖਮੀ ਹਨ। ਇਸ ਦੇ ਨਾਲ ਹੀ ਇਸ ਮਾਮਲੇ ‘ਚ ਪੁਲਿਸ ਦਾ ਕਹਿਣਾ ਹੈ ਕਿ ਦੋਵਾਂ ਧਿਰਾਂ ਦੇ ਬਿਆਨਾਂ ਦੇ ਆਧਾਰ ‘ਤੇ ਕਾਰਵਾਈ ਕੀਤੀ ਜਾਵੇਗੀ।
Post navigation
ਪੰਜਾਬ ਬਾਰੇ ਪਤਾ ਨਹੀਂ ਤੇ ਬਣਾ ਦਿੱਤਾ ਰਾਜ ਸਭਾ ਮੈਂਬਰ, ਹਰਿਆਣਾ ਜਾ ਕੇ ਕਹਿੰਦਾ- SYL ਦੇ ਪਾਣੀ ‘ਤੇ ਹਰਿਆਣੇ ਦਾ ਵੀ ਹੱਕ
ਜਾਣੋ ਆਪਣੇ ਸ਼ਹਿਰ ਦੇ ਮੌਸਮ ਦਾ ਹਾਲ, ਸਰਦੀਆਂ ਸ਼ੁਰੂ ਹੋਣ ਤੋਂ ਪਹਿਲਾਂ ਬਾਰਿਸ਼ ਨੇ ਬਦਲਿਆ ਮੌਸਮ ਦਾ ਮਿਜਾਜ਼
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us