ਭਾਰਤੀ ਡਾਕਟਰਾਂ ਨੇ ਬਣਾ’ਤਾ ਮਰਦਾਂ ਲਈ ਗਰਭਨਿਰੋਧਕ ਟੀਕਾ, ਇੱਕ ਵਾਰ ਲੱਗ ਗਿਆ ਤਾਂ 13 ਸਾਲ ਨਹੀਂ ਬਣ ਸਕੋਗੇ ਪਿਓ

ਭਾਰਤੀ ਡਾਕਟਰਾਂ ਨੇ ਬਣਾ’ਤਾ ਮਰਦਾਂ ਲਈ ਗਰਭਨਿਰੋਧਕ ਟੀਕਾ, ਇੱਕ ਵਾਰ ਲੱਗ ਗਿਆ ਤਾਂ 13 ਸਾਲ ਨਹੀਂ ਬਣ ਸਕੋਗੇ ਪਿਓ

ਨਵੀਂ ਦਿੱਲੀ (ਵੀਓਪੀ ਬਿਊਰੋ)- ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਨੂੰ ਆਖਿਰਕਾਰ ਸਫਲਤਾ ਮਿਲੀ ਹੈ। ਇਹ ਸਫਲਤਾ ਕਈਆਂ ਨੂੰ ਬੈਚੇਨ ਤੇ ਕਈਆਂ ਨੂੰ ਖੁਸ਼ ਕਰ ਸਕਦੀ ਹੈ। ਦਰਅਸਲ ICMR ਨੇ ਪੁਰਸ਼ਾਂ ਲਈ ਗਰਭ ਨਿਰੋਧਕ ਟੀਕੇ ਦੀ ਸਫਲਤਾਪੂਰਵਕ ਜਾਂਚ ਕੀਤੀ ਹੈ। ਇਸ ਸਬੰਧੀ ਪਿਛਲੇ 7 ਸਾਲਾਂ ਤੋਂ 303 ਤੰਦਰੁਸਤ ਪੁਰਸ਼ਾਂ ਦੇ ਟੈਸਟ ਕੀਤੇ ਗਏ। ਹੁਣ ਇਸ ਟੀਕੇ ਦਾ ਨਤੀਜਾ ਸਫ਼ਲ ਰਿਹਾ ਹੈ।

ਚੰਗੀ ਗੱਲ ਇਹ ਹੈ ਕਿ ਇੱਕ ਵਾਰ ਜੇਕਰ ਕੋਈ ਵਿਅਕਤੀ ਇਹ ਟੀਕਾ ਲਗਾਉਂਦਾ ਹੈ ਤਾਂ 13 ਸਾਲ ਤੱਕ ਗਰਭ ਨਿਰੋਧਕ ਲੈਣ ਦੀ ਲੋੜ ਨਹੀਂ ਪਵੇਗੀ, ਯਾਨੀ ਮਰਦ ਅਗਲੇ 13 ਸਾਲਾਂ ਤੱਕ ਨਾ ਤਾਂ ਪਿਤਾ ਬਣ ਸਕੇਗਾ ਅਤੇ ਨਾ ਹੀ ਔਰਤ ਨੂੰ ਗਰਭਵਤੀ ਕਰ ਸਕੇਗਾ।

ਇਹ ਗਰਭ ਨਿਰੋਧਕ 13 ਸਾਲਾਂ ਤੱਕ ਕੰਮ ਕਰ ਸਕਦਾ ਹੈ। ਕੋਈ ਵੀ ਫਾਰਮਾ ਕੰਪਨੀ ਇਸ ਤਰ੍ਹਾਂ ਦੇ ਉਤਪਾਦ ਨੂੰ ਨਹੀਂ ਵੇਚਣਾ ਚਾਹੁੰਦੀ ਜੋ ਲੰਬੇ ਸਮੇਂ ਤੱਕ ਪ੍ਰਭਾਵੀ ਰਹੇ। ਅਜਿਹੇ ‘ਚ ਇਸ ਨੂੰ ਬਾਜ਼ਾਰ ‘ਚ ਲਿਆਉਣ ਤੋਂ ਪਹਿਲਾਂ ਦੀ ਪ੍ਰਕਿਰਿਆ ਵੀ ਚੁਣੌਤੀਪੂਰਨ ਹੋ ਸਕਦੀ ਹੈ।

ਇਸ ਗਰਭ ਨਿਰੋਧਕ ਦੇ ਤੀਜੇ ਪੜਾਅ ਦੇ ਅਜ਼ਮਾਇਸ਼ ਨੂੰ ਪੂਰਾ ਕਰਨ ਵਿੱਚ ਚਾਰ ਦਹਾਕਿਆਂ ਤੋਂ ਵੱਧ ਦਾ ਸਮਾਂ ਲੱਗਾ। ਹਸਪਤਾਲ ਅਧਾਰਤ ਅਧਿਐਨ ਪੰਜ ਕੇਂਦਰਾਂ ‘ਤੇ ਕੀਤਾ ਗਿਆ ਸੀ। ਇਸ ਵਿੱਚ ਜੈਪੁਰ, ਨਵੀਂ ਦਿੱਲੀ, ਊਧਮਪੁਰ, ਖੜਗਪੁਰ ਅਤੇ ਲੁਧਿਆਣਾ ਸ਼ਾਮਲ ਹਨ।

Contraceptive injection for men indian council of medical research

error: Content is protected !!