ਕੋਠੀ ਵੇਚ ਕੇ ਮਿਲੇ 29 ਲੱਖ ਗਿਣ ਰਹੇ ਸੀ ਪਰਿਵਾਰ ਵਾਲੇ, ਬੰਦੂ+ਕ ਲੈ ਕੇ ਆ ਪੁੱਜੇ ਲੁਟੇਰੇ, ਨਕਦੀ ਲੁੱਟ ਕੇ ਹੋਏ ਫਰਾਰ, ਨਾ ਕੋਠੀ ਰਹੀ ਤੇ ਨਾ ਹੀ…

ਕੋਠੀ ਵੇਚ ਕੇ ਮਿਲੇ 29 ਲੱਖ ਗਿਣ ਰਹੇ ਸੀ ਪਰਿਵਾਰ ਵਾਲੇ, ਬੰਦੂ+ਕ ਲੈ ਕੇ ਆ ਪੁੱਜੇ ਲੁਟੇਰੇ, ਨਕਦੀ ਲੁੱਟ ਕੇ ਹੋਏ ਫਰਾਰ, ਨਾ ਕੋਠੀ ਰਹੀ ਤੇ ਨਾ ਹੀ…

ਵੀਓਪੀ ਬਿਊਰੋ, ਗੁਰੂ ਹਰ ਸਹਾਏ : ਪੰਜਾਬ ਵਿਚ ਲੁੱਟਾਂ ਖੋਹਾਂ ਤੇ ਕਤਲੋਗਾਰਤ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ। ਹੁਣ ਫ਼ਿਰੋਜ਼ਪੁਰ ਦੇ ਗੁਰੂ ਹਰਸਹਾਏ ਦੇ ਨਾਲ ਲੱਗਦੇ ਪਿੰਡ ਮੋਹਨ ‘ਚ ਦਿਨ ਦਿਹਾੜੇ ਲੁੱਟ ਦੀ ਵੱਡੀ ਵਾਰਦਾਤ ਵਾਪਰੀ ਹੈ। ਇਥੇ ਲੁਟੇਰੇ ਬੰਦੂ+ਕ ਦੇ ਜ਼ੋਰ ‘ਤੇ ਇਕ ਘਰ ‘ਚੋਂ 29 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ।


ਜਾਣਕਾਰੀ ਅਨੁਸਾਰ ਇਕ ਔਰਤ ਸੁਨੀਤਾ ਰਾਣੀ ਪਤਨੀ ਦਵਿੰਦਰ ਪਾਲ ਸਿੰਘ ਮੰਡੀ ਰੋੜਾ ਵਾਲੀ ਨੇ ਆਪਣੀ ਕੋਠੀ ਵੇਚ ਕੇ ਪਿੰਡ ਮੋਹਨ ਕੇ ਉਤਾੜ ਵਿਖੇ ਆਪਣੇ ਜਾਣ ਪਛਾਣ ਵਾਲੇ ਭਗਵਾਨ ਸਿੰਘ ਦੇ ਘਰ ਪਿਛਲੀ ਰਾਤ ਪੈਸੇ ਰੱਖੇ ਸਨ, ਜਦ ਸੁਨੀਤਾ ਰਾਣੀ ਅਤੇ ਪਰਿਵਾਰ ਵਾਲੇ ਪੈਸੇ ਲੈਣ ਆਏ ਤਾਂ ਉਹ ਆਪਣੇ ਪੈਸੇ ਭਗਵਾਨ ਸਿੰਘ ਦੇ ਘਰ ਗਿਣ ਰਹੇ ਸਨ ਤਾਂ ਉਸ ਵਕਤ ਦੋ ਨੌਜਵਾਨ ਮੋਟਰਸਾਈਕਲ ‘ਤੇ ਸਵਾਰ ਹੋ ਕੇ ਜਿਨ੍ਹਾਂ ਕੋਲ ਰਿਵਾਲ+ਵਰ ਦੱਸੇ ਗਏ ਹਨ ਤਾਂ ਪੈਸੇ ਲੁੱਟ ਕੇ ਫ਼ਰਾਰ ਹੋ ਗਏ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਮੌਕੇ ਉਤੇ ਜਾਂਚ ਕਰਨ ਤੋਂ ਬਾਅਦ ਪੁਲਿਸ ਲੁਟੇਰਿਆਂ ਦੀ ਭਾਲ ਵਿਚ ਜੁੱਟ ਗਈ ਹੈ।

error: Content is protected !!