ਪਿਰਾਮਿਡ ਦੇ ਮਾਹਿਰਾਂ ਨੇ 4 ਰਿਫਯੂਜ਼ਲਾਂ ਦੇ ਬਾਵਜੂਦ ਵਿਦਿਆਰਥੀ ਦਾ ਕੀਤਾ ਕੈਨੇਡਾ ‘ਚ ਪੜਾਈ ਕਰਨ ਦਾ ਸੁਪਨਾ ਸਾਕਾਰ
ਜਲੰਧਰ (ਵੀਓਪੀ ਬਿਊਰੋ) 4 ਰਿਫਯੂਜ਼ਲਾਂ ਹਾਸਿਲ ਕਰ ਚੁੱਕੇ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਦੇ ਵਸਨੀਕ ਰਮਨਦੀਪ ਸਿੰਘ ਦਾ ਕੈਨੇਡਾ ‘ਚ ਪੜਾਈ ਕਰਨ ਦਾ ਸੁਪਨਾ ਪਿਰਾਮਿਡ ਈ ਸਰਵਿਸਿਜ਼ ਨੇ ਸਾਕਾਰ ਕਰ ਦਿਖਾਇਆ। ਇਸ ਬਾਰੇ ਗੱਲ ਕਰਦਿਆਂ ਪਿਰਾਮਿਡ ਦੇ ਸਟੱਡੀ ਵੀਜ਼ਾ ਮਾਹਿਰਾਂ ਨੇ ਦੱਸਿਆ ਕਿ ਰਮਨਦੀਪ ਦੀਆਂ ਰਿਫਯੂਜ਼ਲਾਂ ਦਾ ਮੁੱਖ ਕਾਰਨ ਗਲਤ ਕੋਰਸ ਦੀ ਚੋਣ ਸੀ। ਉਨ੍ਹਾਂ ਹੋਰਨਾ ਵਿਦਿਆਰਥੀਆਂ ਨੂੰ ਵੀ ਆਗਾਹ ਕਰਦਿਆਂ ਕਿਹਾ ਕਿ ਉਹ ਕੈਨੇਡਾ ‘ਚ ਪੜ੍ਹਨ ਲਈ ਆਪਣੇ ਕੋਰਸ ਦੀ ਚੋਣ ਆਪਣੇ ਅਕਾਦਮਿਕ ਪ੍ਰੋਗ੍ਰੇਸ਼ਨ ਦੇ ਅਨੁਸਾਰ ਹੀ ਕਰਨ ਨਹੀਂ ਤਾਂ ਰਿਫਯੂਜ਼ਲਾਂ ਆਉਂਦੀਆਂ ਰਹਿਣਗੀਆਂ।
ਉਨ੍ਹਾਂ ਅੱਗੇ ਕਿਹਾ ਕਿ ਸਹੀ ਕੋਰਸ ਦੇ ਨਾਲ-ਨਾਲ ਚੰਗੀ SOP ਅਤੇ ਵਿਦਿਆਰਥੀ ਦੇ ਸਾਰੇ ਲੋੜੀਂਦੇ ਡੋਕੂਮੈਂਟਸ ਵੀ ਹੋਣੇ ਜਰੂਰੀ ਹਨ ਜਿਸਦੀ ਪੂਰੀ ਜਾਣਕਾਰੀ ਲਈ ਵਿਦਿਆਰਥੀ ਪਿਰਾਮਿਡ ਦੇ ਮਾਹਿਰਾਂ ਨੂੰ ਇਕ ਵਾਰ ਜਰੂਰ ਮਿਲਣ।
ਦੂਸਰੇ ਵਿਦਿਆਰਥੀਆਂ ਬਾਰੇ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਪਿਰਾਮਿਡ ਨੂੰ ਹਾਲ ਹੀ ਵਿਚ ਕੈਨੇਡਾ ਦੇ ਨਵੇਂ ਨਿਯਮਾਂ ਅਨੁਸਾਰ IELTS 6(5.5) ਬੈਂਡ ਦੇ ਨਾਲ SDS ਦੇ ਤਹਿਤ ਕਾਫੀ ਵੀਜ਼ੇ ਹਾਸਿਲ ਹੋਏ ਹਨ। ਉਨ੍ਹਾਂ ਦੱਸਿਆ ਕਿ ਪਿਰਾਮਿਡ ਨਾਲ ਸਿੱਧੇ ਤੋਰ ਕੈਨੇਡਾ ਦੀਆਂ ਕਈ ਯੂਨੀਵਰਸਿਟੀਆਂ ਅਤੇ ਕਾਲਜ ਜੁੜੇ ਹੋਏ ਹਨ ਜਿਨ੍ਹਾਂ ਚ IELTS 6 (ਇਕ ਜਾਂ ਦੋ ਮੋਡਯੂਲ ‘ਚ 5.5 ਬੈਂਡ) ਨਾਲ ਵੀ ਦਾਖ਼ਲਾ ਸੰਭਵ ਹੈ।
ਗ਼ੌਰਤਲਬ ਹੈ ਕਿ ਵਿਦਿਆਰਥੀਆਂ ਨੂੰ ਸਹੀ ਜਾਣਕਾਰੀ ਮੁਹੱਈਆ ਕਰਵਾਉਣ ਲਈ ਪਿਰਾਮਿਡ 21 ਨੂੰ ਪਟਿਆਲਾ, 23 ਨੂੰ ਜਲੰਧਰ, 25 ਨੂੰ ਲੁਧਿਆਣਾ, 26 ਨੂੰ ਮੋਗਾ, 27 ਨੂੰ ਬਠਿੰਡਾ ਅਤੇ 28 ਅਕਤੂਬਰ ਨੂੰ ਆਪਣੀ ਹੁਸ਼ਿਆਰਪੁਰ ਬ੍ਰਾਂਚ ਵਿਖੇ ‘ਐਪਲੀਕੇਸ਼ਨ ਡੇ’ ਦਾ ਆਯੋਜਨ ਕਰ ਰਹੀ ਹੈ ਜਿਸ ਵਿਚ ਭਾਗ ਲੈ ਕੇ ਵਿਦਿਆਰਥੀ ਕੈਨੇਡਾ ਸਹਿਤ ਹੋਰਨਾ ਦੇਸ਼ ਲਈ ਵੀ ਅਪਲਾਈ ਕਰ ਸਕਦੇ ਹਨ। ਵਧੇਰੇ ਜਾਣਕਾਰੀ ਲਈ 92563-92563 ਤੇ ਕਾਲ ਕਰੋ।