Skip to content
Saturday, January 18, 2025
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
October
21
ਮਾਂ-ਪਿਓ ਤੇ ਭਰਾ ਨੂੰ ਗੋ+ਲ਼ੀਆਂ ਨਾਲ ਭੁੰਨ+ਣ ਵਾਲੇ ਨੇ ਕੀਤੇ ਹੈਰਾਨ ਕਰਨ ਵਾਲੇ ਖੁਲਾਸੇ, ਪਿਓ ਮੇਰੀ ਪਤਨੀ ਨਾਲ ਬਣਾਉਣਾ ਚਾਹੁੰਦਾ ਸੀ ਨਾਜਾ+ਇਜ਼ ਸਬੰਧ, ਭਰਾ ਲੁਕੋ ਲੈਂਦਾ ਸੀ ਅੰਡਰ ਗਾਰਮੈਂਟਸ
jalandhar
Latest News
Punjab
ਮਾਂ-ਪਿਓ ਤੇ ਭਰਾ ਨੂੰ ਗੋ+ਲ਼ੀਆਂ ਨਾਲ ਭੁੰਨ+ਣ ਵਾਲੇ ਨੇ ਕੀਤੇ ਹੈਰਾਨ ਕਰਨ ਵਾਲੇ ਖੁਲਾਸੇ, ਪਿਓ ਮੇਰੀ ਪਤਨੀ ਨਾਲ ਬਣਾਉਣਾ ਚਾਹੁੰਦਾ ਸੀ ਨਾਜਾ+ਇਜ਼ ਸਬੰਧ, ਭਰਾ ਲੁਕੋ ਲੈਂਦਾ ਸੀ ਅੰਡਰ ਗਾਰਮੈਂਟਸ
October 21, 2023
Voice of Punjab
ਮਾਂ-ਪਿਓ ਤੇ ਭਰਾ ਨੂੰ ਗੋ+ਲ਼ੀਆਂ ਨਾਲ ਭੁੰਨ+ਣ ਵਾਲੇ ਨੇ ਕੀਤੇ ਹੈਰਾਨ ਕਰਨ ਵਾਲੇ ਖੁਲਾਸੇ, ਪਿਓ ਮੇਰੀ ਪਤਨੀ ਨਾਲ ਬਣਾਉਣਾ ਚਾਹੁੰਦਾ ਸੀ ਨਾਜਾ+ਇਜ਼ ਸਬੰਧ, ਭਰਾ ਲੁਕੋ ਲੈਂਦਾ ਸੀ ਅੰਡਰ ਗਾਰਮੈਂਟਸ
ਵੀਓਪੀ ਬਿਊਰੋ, ਜਲੰਧਰ : ਵੀਰਵਾਰ ਰਾਤ ਟਾਵਰ ਇਨਕਲੇਵ ‘ਚ ਇਕ ਮੁਲਜ਼ਮ ਨੇ ਆਪਣੀ ਮਾਂ, ਪਿਓ ਤੇ ਭਰਾ ਨੂੰ ਗੋ+ਲ਼ੀਆਂ ਨਾਲ ਭੁੰਨ ਕੇ ਮਾਰ ਮੁਕਾਇਆ ਸੀ। ਇਸ ਤੀਹਰੇ ਕਤਲ ਕਾਂਡ ਵਿਚ ਨਵਾਂ ਖੁਲਾਸਾ ਹੋਇਆ ਹੈ। ਮੁਲਜ਼ਮ ਹਰਪ੍ਰੀਤ ਸਿੰਘ ਨੇ ਪੁੱਛਗਿੱਛ ਵਿਚ ਪੁਲਿਸ ਨੂੰ ਦੱਸਿਆ ਕਿ ਛੇ ਮਹੀਨੇ ਪਹਿਲਾਂ ਉਸ ਦੀ ਪਤਨੀ ਨੇ ਦੱਸਿਆ ਸੀ ਕਿ ਉਸ ਦਾ ਸਹੁਰਾ ਉਸ ਨਾਲ ਨਾਜਾਇਜ਼ ਸਬੰਧ ਬਣਾਉਣਾ ਚਾਹੁੰਦਾ ਹੈ। ਸਹੁਰਾ ਉਸ ਨਾਲ ਕਈ ਵਾਰ ਸੰਬੰਧ ਬਣਾਉਣ ਦੀ ਕੋਸ਼ਿਸ਼ ਕਰ ਚੁੱਕਾ ਹੈ। ਜਦ ਉਸ ਦੀ ਪਤਨੀ ਨੇ ਦੱਸਿਆ ਤਾਂ ਉਸ ਨੇ ਆਪਣੇ ਘਰ ਵਿਚ ਵਾਇਸ ਰਿਕਾਰਡਰ ਲਗਾ ਦਿੱਤਾ। ਉਸ ਵਿਚ ਸਭ ਕੁਝ ਸਾਹਮਣੇ ਆ ਗਿਆ, ਜਿਸ ਤੋਂ ਬਾਅਦ ਉਸ ਨੇ ਆਪਣੇ ਪਿਤਾ ਨੂੰ ਜਾਨੋਂ ਮਾਰਨ ਦੀ ਯੋਜਨਾ ਬਣਾਈ। ਇਸੇ ਕਾਰਨ ਉਸ ਨੇ ਵੀਰਵਾਰ ਸ਼ਾਮ ਆਪਣੇ ਪਿਤਾ, ਮਾਂ ਅਤੇ ਭਰਾ ਨੂੰ ਗੋ+ਲੀਆਂ ਨਾਲ ਭੁੰਨ ਕੇ ਮਾ+ਰ ਦਿੱਤਾ।
ਹਰਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਥਾਣਾ ਲਾਂਬੜਾ ਦੀ ਪੁਲਿਸ ਉਸ ਦਾ ਡਾਕਟਰੀ ਮੁਆਇਨਾ ਕਰਾਉਣ ਲਈ ਸਿਵਲ ਹਸਪਤਾਲ ਲੈ ਕੇ ਆਈ, ਜਿੱਥੇ ਉਸ ਦੀਆਂ ਅੱਖਾਂ ਵਿਚ ਹੰਝੂ ਸਨ ਅਤੇ ਉਸ ਨੂੰ ਆਪਣੀ ਗਲਤੀ ਦਾ ਪਛਤਾਵਾ ਹੋ ਰਿਹਾ ਸੀ। ਮੌਕੇ ’ਤੇ ਮੌਜੂਦ ਪੱਤਰਕਾਰਾਂ ਸਾਹਮਣੇ ਉਹ ਬਾਰ-ਬਾਰ ਇਹੀ ਗੱਲ ਕਹਿ ਰਿਹਾ ਸੀ ਕਿ ਉਸ ਨੇ ਗੁੱਸੇ ’ਚ ਇਹ ਕੀ ਕਰ ਦਿੱਤਾ। ਪੁਲਿਸ ਨੇ ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰ ਕੇ ਉਸਦਾ ਤਿੰਨ ਦਿਨ ਦਾ ਪੁਲਿਸ ਰਿਮਾਂਡ ਲਿਆ ਹੈ।
ਜਦ ਪੁਲਿਸ ਮੌਕੇ ’ਤੇ ਪਹੁੰਚੀ ਤਾਂ ਘਰ ਵਿਚ ਗੈਸ ਲੀਕ ਹੋ ਰਹੀ ਸੀ। ਮੁਲਜ਼ਮ ਨੇ ਕਤਲ ਕਰਨ ਤੋਂ ਬਾਅਦ ਇਸ ਲਈ ਗੈਸ ਸਿਲੰਡਰ ਖੋਲ੍ਹ ਦਿੱਤੇ ਕਿ ਇਸ ਨਾਲ ਧਮਾਕਾ ਹੋ ਜਾਵੇਗਾ ਤੇ ਲੋਕ ਸਮਝਣਗੇ ਕਿ ਗੈਸ ਦੇ ਧਮਾਕੇ ਨਾਲ ਸਭ ਦੀ ਮੌਤ ਹੋਈ ਹੈ ਪਰ ਮੌਕੇ ’ਤੇ ਪਹੁੰਚੀ ਪੁਲਿਸ ਨੇ ਸਭ ਤੋਂ ਪਹਿਲਾਂ ਗੈਸ ਸਿਲੰਡਰ ਬੰਦ ਕੀਤੇ।
ਜਾਂਚ ਦੌਰਾਨ ਇਹੀ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਆਪਣੇ ਪੂਰੇ ਪਰਿਵਾਰ ਤੋਂ ਬਹੁਤ ਪਰੇਸ਼ਾਨ ਸੀ ਕਿਉਂਕਿ ਉਸ ਦਾ ਮੰਦਬੁੱਧੀ ਭਰਾ ਉਸ ਦੀ ਪਤਨੀ ਦੇ ਅੰਦਰੂਨੀ ਕੱਪੜੇ ਚੋਰੀ ਕਰ ਲੈਂਦਾ ਸੀ ਤੇ ਉਨ੍ਹਾਂ ਨੂੰ ਲੁਕੋ ਦਿੰਦਾ ਸੀ। ਉਸ ਦੀ ਇਸ ਹਰਕਤ ਨੂੰ ਕਈ ਗੁਆਂਢੀਆਂ ਨੇ ਵੀ ਦੇਖਿਆ ਜਿਸ ਕਾਰਨ ਉਸ ਨੂੰ ਬੜੀ ਸ਼ਰਮਿੰਦਗੀ ਮਹਿਸੂਸ ਹੁੰਦੀ ਸੀ। ਇਸ ਤੋਂ ਇਲਾਵਾ ਪਿਓ ਦੀਆਂ ਹਰਕਤਾਂ ਤੋਂ ਵੀ ਉਹ ਕਾਫੀ ਪਰੇਸ਼ਾਨ ਸੀ।
ਪਹਿਲਾਂ ਮਾਰੀਾਂ ਗੋ+ਲ਼ੀਆਂ, ਫਿਰ ਜ਼ਮੀਨ ਉਤੇ ਡਿੱਗੇ ਪਿਓ ਨਾਲ ਕੀਤੀਆਂ ਗੱਲਾਂ
ਪੁੱਛਗਿੱਛ ‘ਚ ਪੁਲਿਸ ਅਧਿਕਾਰੀਆਂ ਨੂੰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਆਪਣੇ ਪੇਕੇ ਗਈ ਹੋਈ ਸੀ ਕਿਉਂਕਿ ਉਸ ਦਾ ਭਰਾ ਵਿਦੇਸ਼ ਤੋਂ ਘਰ ਆਇਆ ਹੋਇਆ ਸੀ। ਉਹ ਘਰ ਵਿਚ ਇਕੱਲਾ ਸੀ। ਦੁਪਹਿਰ 2 ਵਜੇ ਉਸ ਦਾ ਪਿਓ ਜਗਬੀਰ ਸਿੰਘ ਕੰਮ ਤੋਂ ਘਰ ਵਾਪਸ ਪਰਤਿਆ ਤਾਂ ਉਸ ਨੇ ਉਸ ਉੱਤੇ ਪੰਜ ਗੋ+ਲੀਆਂ ਚਲਾਈਆਂ। ਗੋ+ਲੀਆਂ ਲੱਗਦੇ ਹੀ ਉਸਦਾ ਪਿਓ ਜ਼ਮੀਨ ’ਤੇ ਡਿੱਗ ਪਿਆ। ਉਹ ਉਸ ਕੋਲ ਬਹਿ ਗਿਆ ਅਤੇ ਕਿਹਾ ਕਿ ਜੇਕਰ ਉਹ ਗਲਤ ਹਰਕਤਾਂ ਨਾ ਕਰਦਾ ਅਤੇ ਉਸ ਨੂੰ ਅਲੱਗ ਕਰ ਦਿੰਦਾ ਤਾਂ ਇਹ ਨੌਬਤ ਨਹੀਂ ਆਉਣੀ ਸੀ। ਪਿਤਾ ਨੂੰ ਗੋ+ਲੀ ਮਾਰਨ ਤੋਂ ਬਾਅਦ ਉਹ ਪਰਦੇ ਦੇ ਪਿੱਛੇ ਲੁਕ ਗਿਆ ਜਿੱਦਾਂ ਹੀ ਉਸ ਦੀ ਮਾਂ ਅੰਮ੍ਰਿਤ ਪਾਲ ਕੌਰ ਅਤੇ ਭਰਾ ਗਗਨਦੀਪ ਘਰ ਵਿਚ ਦਾਖਲ ਹੋਏ ਤਾਂ ਉਨ੍ਹਾਂ ’ਤੇ ਵੀ ਗੋ+ਲੀਆਂ ਚਲਾ ਦਿੱਤੀਆਂ।
ਸਾਲ ਪਹਿਲਾਂ ਵੀ ਦਿੱਤੀ ਸੀ ਥਾਣੇ ਸ਼ਿਕਾਇਤ ਪਰ ਮੋਹਤਬਰਾਂ ਨੇ ਕਰਵਾ ਦਿੱਤਾ ਸੀ ਸਮਝੌਤਾ
ਹਰਪ੍ਰੀਤ ਸਿੰਘ ਨੇ ਦੱਸਿਆ ਕਿ ਤਕਰੀਬਨ ਇਕ ਸਾਲ ਪਹਿਲਾਂ ਉਸ ਨੇ ਆਪਣੇ ਪਰਿਵਾਰ ਦੇ ਖਿਲਾਫ ਥਾਣਾ ਲਾਂਬੜਾ ਵਿਚ ਸ਼ਿਕਾਇਤ ਕੀਤੀ ਸੀ ਪਰ ਮੋਹਤਬਰ ਲੋਕਾਂ ਨੇ ਸਮਝੌਤਾ ਕਰਵਾ ਦਿੱਤਾ ਸੀ। ਇਸ ਤੋਂ ਬਾਅਦ ਵੀ ਉਨ੍ਹਾਂ ਦੀ ਆਪਸੀ ਅਣਬਣ ਰਹਿਣ ਲੱਗੀ ਸੀ। ਉਸ ਦਾ ਪਿਤਾ ਉਸਦੀ ਪਤਨੀ ਉੱਪਰ ਦਬਾਅ ਪਾਉਂਂਦਾ ਸੀ ਅਤੇ ਉਸ ਨਾਲ ਨਾਜਾਇਜ਼ ਸੰਬੰਧ ਬਣਾਉਣ ਲਈ ਪੈਸਿਆਂ ਦੀ ਵੀ ਗੱਲ ਕਰਦਾ ਸੀ। ਜਦ ਉਸ ਦੀ ਪਤਨੀ ਉਸ ਨੂੰ ਪਿਤਾ ਦੀਆਂ ਇਨ੍ਹਾਂ ਹਰਕਤਾਂ ਬਾਰੇ ਦੱਸਦੀ ਸੀ ਤਾਂ ਉਸਦਾ ਖੂਨ ਖੌਲ ਉਠਦਾ ਸੀ।
ਵਾਰ+ਦਾਤ ਕਰ ਫਿਲਮ ਵੇਖਣ ਚਲਾ ਗਿਆ ਸੀ
ਮੁੱਢਲੀ ਜਾਂਚ ਵਿਚ ਇਹੀ ਗੱਲ ਸਾਹਮਣੇ ਆਈ ਹੈ ਕਿ ਆਪਣੇ ਪਿਓ ਮਾਂ ਅਤੇ ਭਰਾ ਦਾ ਕ+ਤ+ਲ ਕਰਨ ਤੋਂ ਬਾਅਦ ਮੁਲਜ਼ਮ ਫਿਲਮ ਦੇਖਣ ਲਈ ਕਿਊਰੋ ਮਾਲ ਵਿਚ ਚਲਾ ਗਿਆ ਸੀ। ਤਕਰੀਬਨ ਅੱਧਾ ਘੰਟਾ ਫਿਲਮ ਦੇਖਣ ਤੋਂ ਬਾਅਦ ਉਹ ਆਤਮਸਮਰਪਣ ਕਰਨ ਲਈ ਥਾਣੇ ਵੱਲ ਜਾ ਰਿਹਾ ਸੀ ਕਿ ਰਸਤੇ ਵਿਚ ਹੀ ਪੁਲਿਸ ਨੇ ਉਸ ਨੂੰ ਗ੍ਰਿਫ+ਤਾਰ ਕਰ ਲਿਆ। ਗ੍ਰਿਫ਼+ਤਾਰ ਮੁਲਜ਼ਮ ਨੇ ਫਿਰ ਹੈਰਾਨਕਰਨ ਵਾਲੇ ਖੁਲਾਸੇ ਕੀਤੇ।
Post navigation
ਵੱਡੀ ਕਾਰਵਾਈ; ਬਾਦਲ ਪਰਿਵਾਰ ਦੀ ਮਾਲਕੀ ਵਾਲੀਆਂ ਬੱਸਾਂ ਸਮੇਤ ਅੱਠ ਕੰਪਨੀਆਂ ਦੇ 39 ਪਰਮਿਟ ਰੱਦ
ਘਰ ਦੇ ਦਰਵਾਜੇ ਉਤੇ ਖੇਡ ਰਹੀ 8 ਸਾਲਾ ਬੱਚੀ ਨੂੰ ਖੇਤ ਵਿਚ ਲਿਜਾ ਕੀਤੀ ਦਰਿੰਦਗੀ, ਬੇਹੋਸ਼ ਹੋਈ ਤਾਂ ਹੋ ਗਿਆ ਫਰਾਰ, ਪੁਲਿਸ ਪੁੱਜੀ ਤਾਂ ਚਲਾ’ਤੀਆਂ ਗੋ+ਲ਼ੀਆਂ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us