ਵਾਰਦਾਤਾਂ ਵਿਚ ਵੀ ਕੁੜੀਆਂ ਮੁੰਡਿਆਂ ਤੋਂ ਨਹੀਂ ਰਹੀਆਂ ਪਿੱਛੇ, ਚਿੱਟੇ ਦਿਨ ਗੇਮ ਪਾ ਕੇ ਹੋਈਆਂ ਰਫੂ ਚੱਕਰ

ਵਾਰਦਾਤਾਂ ਵਿਚ ਵੀ ਕੁੜੀਆਂ ਮੁੰਡਿਆਂ ਤੋਂ ਨਹੀਂ ਰਹੀਆਂ ਪਿੱਛੇ, ਚਿੱਟੇ ਦਿਨ ਗੇਮ ਪਾ ਕੇ ਹੋਈਆਂ ਰਫੂ ਚੱਕਰ


ਨਾਭਾ (ਵੀਓਪੀ ਬਿਊਰੋ) : ਮੁੰਡਿਆਂ ਨਾਲੋਂ ਕੁੜੀਆਂ ਕਿਸੇ ਵੀ ਖੇਤਰ ਵਿਚ ਪਿੱਛੇ ਨਹੀਂ ਹਨ। ਭਾਵੇਂ ਉਹ ਪੜ੍ਹਾਈ ਹੋਵੇ ਜਾਂ ਖੇਡਾਂ ਹਰ ਖੇਤਰ ਵਿਚ ਮੁੰਡਿਆਂ ਨਾਲੋਂ ਵੱਧ ਸਫਲਤਾ ਹਾਸਲ ਕਰ ਰਹੀਆਂ ਹਨ। ਇਨ੍ਹਾਂ ਗੱਲਾਂ ਦਾ ਕੁਝ ਕੁੜੀਆਂ ਨੇ ਸ਼ਾਇਦ ਗ਼ਲਤ ਹੀ ਮਤਲਬ ਕੱਢ ਲਿਆ ਤੇ ਲੁੱਟਾਂ-ਖੋਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਿਚ ਵੀ ਮੁੰਡਿਆਂ ਤੋਂ ਪਿੱਛੇ ਨਹੀਂ ਰਹੀਆਂ।

ਨਾਭਾ ਇਲਾਕੇ ਵਿਚ ਲੁੱਟਾਂ ਖੋਹਾਂ ਦੀਆਂ ਦੋ ਘਟਨਾਵਾਂ ਵਾਪਰੀਆਂ ਜਿਨ੍ਹਾਂ ਵਿਚ ਇਕ ਵਾਰਦਾਤ ਨੂੰ ਮੁੰਡਿਆਂ ਨੇ ਤੇ ਇਕ ਵਾਰਦਾਤ ਨੂੰ ਕੁੜੀਆਂ ਨੇ ਅੰਜਾਮ ਦਿੱਤਾ। ਕੁੜੀਆਂ ਵੀ ਚਿੱਟੇ ਦਿਨ ਲੁੱਟ ਨੂੰ ਅੰਜਾਮ ਦੇ ਗਈਆਂ। ਪਹਿਲੇ ਮਾਮਲੇ ’ਚ ਮੁੰਡਿਆਂ ਵੱਲੋਂ ਇਕ ਕੁੜੀ ਦਾ ਮੋਬਾਈਲ ਚੋਰੀ ਕਰ ਕੇ ਰਫੂਚੱਕਰ ਹੋਣ ਅਤੇ ਦੂਜੀ ਘਟਨਾ ਕੁੜੀਆਂ ਵੱਲੋਂ ਐਕਟਵਾ ਚੋਰੀ ਕਰਕੇ ਭੱਜਣ ਦੀ ਹੈ। ਦੋਵੇਂ ਘਟਨਾਵਾਂ ਸੀਸੀਟੀਵੀ ’ਚ ਹੋਈ ਕੈਦ ਹੋ ਗਈਆਂ ਹਨ। ਪੁਲਿਸ ਨੇ ਮੁੰਡਿਆਂ ਨੂੰ ਫੜ ਲਿਆ ਹੈ, ਜਦੋਂ ਕਿ ਕੁੜੀਆਂ ਗ੍ਰਿਫ਼ਤ ’ਚੋਂ ਬਾਹਰ ਹਨ।


ਪਹਿਲੀ ਘਟਨਾ ਪਾਂਡੂਸਰ ਮੁਹੱਲੇ ਦੀ ਹੈ, ਜਿੱਥੇ ਮੋਟਰਸਾਈਕਲ ਸਵਾਰ 2 ਮੁੰਡੇ ਬਾਜ਼ਾਰ ’ਚ ਜਾ ਰਹੀ ਇਕ ਕੁੜੀ ਦਾ ਮੋਬਾਇਲ ਖੋਹ ਕੇ ਫਰਾਰ ਹੋ ਜਾਂਦੇ ਹਨ। ਜਦੋਂ ਕੁੜੀ ਦਾ ਮੋਬਾਇਲ ਖੋਂਹਦੇ ਹਨ ਤਾਂ ਉਹ ਜ਼ਮੀਨ ’ਤੇ ਡਿੱਗ ਜਾਂਦੀ ਹੈ। ਇਹ ਸਾਰੀ ਘਟਨਾ ਸੀਸੀਟੀਵੀ ’ਚ ਕੈਦ ਹੋ ਜਾਂਦੀ ਹੈ। ਦੂਜੀ ਘਟਨਾ ਸੰਗਤਪੁਰਾ ਮੁਹੱਲੇ ਦੀ ਹੈ, ਜਿੱਥੇ 2 ਕੁੜੀਆਂ ਘਰ ਦੇ ਬਾਹਰ ਖੜ੍ਹੀ ਐਕਟਿਵਾ ਚੋਰੀ ਕਰਕੇ ਫਰਾਰ ਹੋ ਜਾਂਦੀਆਂ ਹਨ। ਇਹ ਘਟਨਾ ਵੀ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈ ਹੈ।


ਨਾਭਾ ਕੋਤਵਾਲੀ ਦੇ ਐੱਸਐੱਚਓ ਗੁਰਪ੍ਰੀਤ ਸਿੰਘ ਸਮਰਾਓ ਨੇ ਦੱਸਿਆ ਕਿ 2 ਮੁੰਡੇ ਜੋ ਕੁੜੀ ਦਾ ਮੋਬਾਇਲ ਖੋਹ ਕੇ ਮੋਟਰਸਾਈਕਲ ’ਤੇ ਭੱਜੇ ਸਨ, ਉਨ੍ਹਾਂ ਨੂੰ ਅਸੀਂ ਗ੍ਰਿਫ਼ਤਾਰ ਕਰ ਲਿਆ ਹੈ। ਇਨ੍ਹਾਂ ਦੀ ਉਮਰ 20-22 ਸਾਲ ਦੀ ਹੈ ਤੇ ਜਿਨ੍ਹਾਂ ਕੁੜੀਆਂ ਨੇ ਐਕਟਿਵਾ ਚੋਰੀ ਕੀਤੀ ਹੈ, ਉਨ੍ਹਾਂ ਨੂੰ ਵੀ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

error: Content is protected !!