Skip to content
Friday, November 22, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
October
23
ਹੋਟਲ ਵਿਚ ਬਰਾਤੀਆਂ ਨੂੰ ਪਰੋਸਿਆ ਜਿਊਂਦੀਆਂ ਸੁੰਡੀਆਂ ਵਾਲਾ ਖਾਣਾ, ਭੜਕਿਆ ਲਾੜੇ ਦਾ ਪਰਿਵਾਰ, ਬਰਾਤੀ ਪਰਤੇ ਘਰਾਂ ਨੂੰ…!
Latest News
Punjab
ਹੋਟਲ ਵਿਚ ਬਰਾਤੀਆਂ ਨੂੰ ਪਰੋਸਿਆ ਜਿਊਂਦੀਆਂ ਸੁੰਡੀਆਂ ਵਾਲਾ ਖਾਣਾ, ਭੜਕਿਆ ਲਾੜੇ ਦਾ ਪਰਿਵਾਰ, ਬਰਾਤੀ ਪਰਤੇ ਘਰਾਂ ਨੂੰ…!
October 23, 2023
Voice of Punjab
ਹੋਟਲ ਵਿਚ ਬਰਾਤੀਆਂ ਨੂੰ ਪਰੋਸਿਆ ਜਿਊਂਦੀਆਂ ਸੁੰਡੀਆਂ ਵਾਲਾ ਖਾਣਾ, ਭੜਕਿਆ ਲਾੜੇ ਦਾ ਪਰਿਵਾਰ, ਬਰਾਤੀ ਪਰਤੇ ਘਰਾਂ ਨੂੰ…!
ਵੀਓਪੀ ਬਿਊਰੋ, ਅੰਮ੍ਰਿਤਸਰ : ਦੋ ਸਿਰ ਜੁੜਨ ਦੇ ਮੌਕੇ ਵਿਚ ਇਕ ਹੋਟਲ ਅੜਿੱਕਾ ਬਣ ਗਿਆ। ਇੱਥੇ ਨਿਊ ਚੁੰਗੀ ਰੋਡ ‘ਤੇ ਸਥਿਤ ਇਕ ਹੋਟਲ ‘ਚ ਚੱਲ ਰਹੇ ਵਿਆਹ ਸਮਾਗਮ ਵਿਚ ਭਾਰੀ ਹੰਗਾਮਾ ਹੋ ਗਿਆ। ਲਾੜੇ ਦਾ ਪਰਿਵਾਰ ਪੂਰੀ ਤਰ੍ਹਾਂ ਭੜਕ ਗਿਆ ਅਤੇ ਕਿਹਾ ਕਿ ਕੁੜੀ ਦੇ ਪਰਿਵਾਰ ਵੱਲੋਂ ਸਾਡੀ ਬੇਇੱਜ਼ਤੀ ਕੀਤੀ ਗਈ ਹੈ। ਕੁੜੀ ਵਾਲੇ ਹੁਣ ਹੋਟਲ ਵਾਲਿਆਂ ਖਿ਼ਲਾਫ਼ ਕਾਰਵਾਈ ਦੀ ਮੰਗ ਕਰ ਰਹੇ ਹਨ।
ਜਾਣਕਾਰੀ ਅਨੁਸਾਰ ਵਿਆਹ ‘ਚ ਪੁੱਜੇ ਬਰਾਤੀਆਂ ਨੂੰ ਪਰੋਸੇ ਗਏ ਖਾਣੇ ‘ਚ ਜਿਊਂਦੀਆਂ ਸੁੰਡੀਆਂ ਮਿਲੀਆਂ। ਇਸ ‘ਤੇ ਲਾੜੇ ਦੇ ਰਿਸ਼ਤੇਦਾਰਾਂ ਵੱਲੋਂ ਸੁੰਡੀਆਂ ਵਾਲੇ ਖਾਣੇ ਦੀ ਵੀਡੀਓ ਬਣਾਈ ਗਈ। ਲਾੜੇ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਰਿਸ਼ਤੇਦਾਰ ਰੁੱਸ ਕੇ ਚਲੇ ਗਏ ਹਨ ਅਤੇ ਉਨ੍ਹਾਂ ਦੀ ਬੇਇੱਜ਼ਤੀ ਹੋਈ ਹੈ। ਇਸ ਬਾਰੇ ਕੁੜੀ ਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਵਿਆਹ ਲਈ 700 ਰੁਪਏ ਪਲੇਟ ਦੇ ਹਿਸਾਬ ਨਾਲ ਖਾਣੇ ਦਾ ਆਰਡਰ ਦਿੱਤਾ ਸੀ ਪਰ ਸਾਨੂੰ ਪਤਾ ਨਹੀਂ ਸੀ ਕਿ ਇਸ ਰੇਸਤਰਾਂ ‘ਚ ਅਜਿਹਾ ਖਾਣਾ ਮਿਲੇਗਾ।
ਲਾੜੀ ਨੇ ਬਿਆਨ ਦਿੰਦਿਆਂ ਕਿਹਾ ਕਿ ਉਸ ਦੇ ਪਰਿਵਾਰ ਦੀ ਬਰਾਤ ਸਾਹਮਣੇ ਬਹੁਤ ਜ਼ਿਆਦਾ ਬੇਇੱਜ਼ਤੀ ਹੋਈ ਹੈ। ਉਸ ਨੇ ਕਿਹਾ ਕਿ ਮਨਚੂਰੀਅਨ ਅਤੇ ਗੁਲਾਬ ਜਾਮੁਣ ‘ਚ ਸੁੰਡੀਆਂ ਨਿਕਲੀਆਂ ਹਨ ਪਰ ਰੇਸਤਰਾਂ ਵਾਲੇ ਸ਼ਰੇਆਮ ਕਹਿ ਰਹੇ ਹਨ ਕਿ ਉਨ੍ਹਾਂ ਦੇ ਖਾਣੇ ‘ਚ ਸੁੰਡੀਆਂ ਨਹੀਂ ਹਨ। ਉਸ ਨੇ ਦੱਸਿਆ ਕਿ ਜਿਨ੍ਹਾਂ 2 ਲੋਕਾਂ ਨੇ ਪੂਰੇ ਖਾਣੇ ਦੇ ਪੇਮੈਂਟ ਲਈ ਹੈ, ਉਹ ਮੌਕੇ ਤੋਂ ਫ਼ਰਾਰ ਹੋ ਗਏ ਹਨ। ਲਾੜੀ ਨੇ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਕਿਸੇ ਨਾਲ ਦੁਬਾਰਾ ਤੋਂ ਅਜਿਹਾ ਹੋਵੇ, ਇਸ ਲਈ ਰੇਸਤਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਫਿਲਹਾਲ ਕੁੜੀ ਦੇ ਪਰਿਵਾਰ ਵਾਲਿਆਂ ਨੇ ਇਨਸਾਫ਼ ਦੀ ਗੁਹਾਰ ਲਾਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਰੇਸਤਰਾਂ ਦੇ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ। ਕੁੜੀ ਦੇ ਪਰਿਵਾਰ ਵਾਲਿਆਂ ਨੇ ਇਸ ਘਟਨਾ ਨੂੰ ਲੈ ਕੇ ਰਸਤਾ ਹੀ ਜਾਮ ਕਰ ਦਿੱਤਾ ਹੈ। ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੇ ਇੰਨੇ ਪੈਸੇ ਦਿੱਤੇ ਹਨ ਤਾਂ ਫਿਰ ਉਨ੍ਹਾਂ ਨੂੰ ਅਜਿਹਾ ਖਾਣਾ ਕਿਉਂ ਦਿੱਤਾ ਗਿਆ। ਮੌਕੇ ‘ਤੇ ਪੁੱਜੀ ਪੁਲਸ ਵੱਲੋਂ ਮਸਲਾ ਸੁਲਝਾਉਣ ਦੀ ਕੋਸ਼ਿਸ਼ ਕੀਤੀ ਗਈ। ਫਿਲਹਾਲ ਦੇਰ ਰਾਤ ਤੱਕ ਲਾੜਾ-ਲਾੜੀ ਰੇਸਤਰਾਂ ‘ਚ ਹੀ ਬੈਠੇ ਰਹੇ।
Post navigation
ਅਮਰੀਕਾ ਵਿਚ ਮਾਮੂਲੀ ਹਾਦਸੇ ਮਗਰੋਂ ਬਜ਼ੁਰਗ ਸਿੱਖ ਨੂੰ ਉਤਾਰਿਆ ਮੌ+ਤ ਦੇ ਘਾਟ
ਟ੍ਰੇਨਿੰਗ ਲੈਣ ਵਾਸਤੇ ਘਰ ਰਹਿਣ ਗਈ ਨਾਲ ਮਾਸੀ ਦੇ ਮੁੰਡੇ ਨੇ ਕੀਤਾ ਕਾਰਾ, ਵੀਡੀਓ ਬਣਾਈ, ਕਿਸੇ ਨੂੰ ਨਾ ਦੱਸਣ ਲਈ ਦਿੰਦਾ ਰਿਹਾ ਧਮਕੀਆਂ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us