ਟ੍ਰੇਨਿੰਗ ਲੈਣ ਵਾਸਤੇ ਘਰ ਰਹਿਣ ਗਈ ਨਾਲ ਮਾਸੀ ਦੇ ਮੁੰਡੇ ਨੇ ਕੀਤਾ ਕਾਰਾ, ਵੀਡੀਓ ਬਣਾਈ, ਕਿਸੇ ਨੂੰ ਨਾ ਦੱਸਣ ਲਈ ਦਿੰਦਾ ਰਿਹਾ ਧਮਕੀਆਂ

ਟ੍ਰੇਨਿੰਗ ਲੈਣ ਵਾਸਤੇ ਘਰ ਰਹਿਣ ਗਈ ਨਾਲ ਮਾਸੀ ਦੇ ਮੁੰਡੇ ਨੇ ਕੀਤਾ ਕਾਰਾ, ਵੀਡੀਓ ਬਣਾਈ, ਕਿਸੇ ਨੂੰ ਨਾ ਦੱਸਣ ਲਈ ਦਿੰਦਾ ਰਿਹਾ ਧਮਕੀਆਂ


ਵੀਓਪੀ ਬਿਊਰੋ, ਮੋਹਾਲੀ : ਮਾਸੀ ਘਰ ਗਈ ਇਕ ਕੁੜੀ ਨਾਲ ਮਾਸੀ ਦੇ ਮੁੰਡੇ ਨੇ ਜਬਰ ਜਨਾਹ ਕੀਤਾ ਤੇ ਵੀਡੀਓ ਬਣਾ ਕੇ ਉਸ ਨੂੰ ਧਮਕੀਆਂ ਦਿੱਤੀਆਂ। ਇਹ ਸ਼ਿਕਾਇਤ ਉਕਤ ਕੁੜੀ ਵੱਲੋਂ ਬਲੌਂਗੀ ਥਾਣਾ ਵਿਖੇ ਦਰਜ ਕਰਵਾਈ ਗਈ ਹੈ। ਬਲੌਂਗੀ ਥਾਣੇ ਨੇ ਜਬਰ-ਜ਼ਨਾਹ ਦੀ ਧਾਰਾ ਤਹਿਤ ਜ਼ੀਰੋ ਐੱਫ਼. ਆਈ. ਆਰ. ਦਰਜ ਕਰ ਕੇ ਮਾਮਲਾ ਸਬੰਧਤ ਥਾਣੇ ਨੂੰ ਭੇਜ ਦਿੱਤਾ ਹੈ।

ਪੁਲਸ ਨੂੰ ਦਿੱਤੀ ਸ਼ਿਕਾਇਤ ‘ਚ ਕੁੜੀ ਨੇ ਦੱਸਿਆ ਕਿ ਉਹ ਇਕ ਪ੍ਰਾਈਵੇਟ ਮਾਲ ‘ਚ ਕੈਸ਼ੀਅਰ ਵਜੋਂ ਕੰਮ ਕਰਦੀ ਹੈ। 2 ਸਾਲ ਪਹਿਲਾਂ ਮਾਸੀ ਦੇ ਘਰ ਸੰਗਰੂਰ ਬੀਐੱਸਐੱਫ਼. ਦੇ ਪੇਪਰ ਲਈ ਕੋਚਿੰਗ ਲੈਣ ਗਈ ਸੀ। ਇਕ ਦਿਨ ਉਸ ਨੂੰ ਘਰ ‘ਚ ਇਕੱਲੀ ਦੇਖ ਕੇ ਉਸ ਦੀ ਮਾਸੀ ਦੇ ਮੁੰਡੇ ਨੇ ਗਲਤ ਕੰਮ ਕੀਤਾ ਅਤੇ ਉਸ ਦੀ ਇਤਰਾਜ਼ਯੋਗ ਵੀਡੀਓ ਵੀ ਬਣਾ ਲਈ। ਇਸ ਤੋਂ ਬਾਅਦ ਉਸ ਨੇ ਧਮਕੀ ਦਿੱਤੀ ਕਿ ਜੇਕਰ ਉਸ ਨੇ ਇਸ ਸਬੰਧੀ ਕਿਸੇ ਨੂੰ ਦੱਸਿਆ ਤਾਂ ਉਹ ਉਸ ਨੂੰ ਬਦਨਾਮ ਕਰ ਦੇਵੇਗਾ।


ਇਸ ਤੋਂ ਬਾਅਦ ਉਹ ਵਾਪਸ ਆ ਗਈ ਪਰ ਇਸ ਦੇ ਬਾਵਜੂਦ ਵੀ ਉਹ ਲਗਾਤਾਰ ਉਸ ਨੂੰ ਤੰਗ-ਪਰੇਸ਼ਾਨ ਕਰ ਰਿਹਾ ਹੈ। ਗੱਲ ਹੱਦੋਂ ਬਾਹਰ ਹੁੰਦੀ ਦੇਖ ਹੁਣ ਪੀੜਤਾ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਐੱਫ਼. ਆਈ. ਆਰ. ਦਰਜ ਕਰ ਕੇ ਅਗਲੇਰੀ ਜਾਂਚ ਲਈ ਸਬੰਧਿਤ ਥਾਣੇ ਨੂੰ ਭੇਜ ਦਿੱਤੀ ਹੈ।

error: Content is protected !!