ਪ੍ਰੇਮੀ ਨੂੰ ਮਿਲਣ ਲਈ ਬੁਲਾਇਆ, ਸੌਂ ਗਿਆ ਤਾਂ ਪ੍ਰੇਮਿਕਾ ਨੇ ਕੁਹਾੜੀ ਨਾਲ ਕਰ’ਤਾ ਵਾਰ, ਲਾ+ਸ਼ ਝਾੜੀਆਂ ਵਿਚ ਸੁੱਟੀ

ਪ੍ਰੇਮੀ ਨੂੰ ਮਿਲਣ ਲਈ ਬੁਲਾਇਆ, ਸੌਂ ਗਿਆ ਤਾਂ ਪ੍ਰੇਮਿਕਾ ਨੇ ਕੁਹਾੜੀ ਨਾਲ ਕਰ’ਤਾ ਵਾਰ, ਲਾ+ਸ਼ ਝਾੜੀਆਂ ਵਿਚ ਸੁੱਟੀ


ਵੀਓਪੀ ਬਿਊਰੋ, ਨੈਸ਼ਨਲ- ਝਾਰਖੰਡ ਦੇ ਪਲਾਮੂ ਜ਼ਿਲ੍ਹੇ ਵਿਚ 20 ਸਾਲਾ ਇੱਕ ਕੁੜੀ ਨੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ। ਕਥਿਤ ਤੌਰ ’ਤੇ ਵਿਆਹ ਤੋਂ ਇਨਕਾਰ ਕਰਨ ’ਤੇ ਕੁਹਾੜੀ ਨਾਲ ਵੱਢ ਕੇ ਆਪਣੇ ਪ੍ਰੇਮੀ ਦਾ ਕ+ਤ+ਲ ਕਰ ਦਿੱਤਾ। ਪੁਲਿਸ ਨੇ ਦੱਸਿਆ ਕਿ ਇਹ ਘਟਨਾ ਜ਼ਿਲ੍ਹੇ ਦੇ ਪਾਟਨ ਥਾਣਾ ਖੇਤਰ ਦੇ ਕੋਲਹੁਆ ਪਿੰਡ ਕੋਲ ਵਾਪਰੀ। ਉਪ ਮੰਡਲ ਪੁਲਸ ਅਧਿਕਾਰੀ (ਐੱਸ.ਡੀ.ਪੀ.ਓ.) ਸੁਰਜੀਤ ਕੁਮਾਰ ਨੇ ਦੱਸਿਆ ਕਿ ਕੁੜੀ ਦੀ ਪਛਾਣ ਅੰਜਲੀ ਵਜੋਂ ਹੋਈ ਹੈ ਅਤੇ ਉਸ ਨੂੰ ਗ੍ਰਿਫ਼+ਤਾਰ ਕਰ ਲਿਆ ਗਿਆ ਹੈ। ਪੁਲਿਸ ਨੇ ਕੁੜੀ ਦੇ ਖੂਨ ਨਾਲ ਲਿਬੜੇ ਕੱਪੜੇ ਅਤੇ ਵਾਰਦਾਤ ’ਚ ਵਰਤੀ ਗਈ ਕੁਹਾੜੀ ਵੀ ਬਰਾਮਦ ਕਰ ਲਈ ਗਈ ਹੈ।


ਪੁਲਿਸ ਨੇ ਦੱਸਿਆ ਕਿ ਅੰਜਲੀ ਦਾ ਧਰਮੇਨ ਓਰਾਵਾਂ (24) ਨਾਲ ਪ੍ਰੇਮ ਸਬੰਧ ਸੀ ਅਤੇ ਉਹ ਉਸ ਨਾਲ ਵਿਆਹ ਕਰਨਾ ਚਾਹੁੰਦੀ ਸੀ, ਪਰ ਧਰਮੇਨ ਨੇ ਵਿਆਹ ਦਾ ਪ੍ਰਸਤਾਵ ਠੁਕਰਾ ਦਿੱਤਾ। ਪੁਲਿਸ ਨੇ ਦੱਸਿਆ ਕਿ ਪਰੇਸ਼ਾਨ ਅੰਜਲੀ ਨੇ ਕ+ਤ+ਲ ਦੀ ਸਾਜ਼ਿਸ਼ ਰਚੀ ਅਤੇ ਸ਼ਨੀਵਾਰ ਧਰਮੇਨ ਨੂੰ ਇਕ ਅਲੱਗ ਜਗ੍ਹਾ ’ਤੇ ਬੁਲਾਇਆ। ਕੁਝ ਸਮਾਂ ਗੱਲਾਂ ਕਰਨ ਤੋਂ ਬਾਅਦ ਧਰਮੇਨ ਉੱਥੇ ਹੀ ਸੌਂ ਗਿਆ।

ਕੁਝ ਦੇਰ ਬਾਅਦ ਅੰਜਲੀ ਨੇ ਕੋਲ ਹੀ ਰੱਖੀ ਕੁਹਾੜੀ ਨਾਲ ਕਥਿਤ ਤੌਰ ’ਤੇ ਉਸ ਦਾ ਕ+ਤ+ਲ ਕਰ ਦਿੱਤਾ। ਪੁਲਿਸ ਨੇ ਦੱਸਿਆ ਕਿ ਕ+ਤ+ਲ ਤੋਂ ਬਾਅਦ ਅੰਜਲੀ ਨੇ ਲਾ+ਸ਼ ਨੂੰ ਝਾੜੀਆਂ ‘ਚ ਲੁਕਾ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਈ। ਧਰਮਨ ਦੀ ਲਾ+ਸ਼ ਐਤਵਾਰ ਨੂੰ ਸਥਾਨਕ ਲੋਕਾਂ ਨੂੰ ਉੱਥੇ ਮਿਲੀ ਸੀ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੇ 48 ਘੰਟਿਆਂ ‘ਚ ਮਾਮਲੇ ਨੂੰ ਸੁਲਝਾ ਲਿਆ ਅਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਦੇ ਨਾਲ-ਨਾਲ ਸਬੂਤ ਵੀ ਇਕੱਠੇ ਕਰ ਲਏ ਹਨ। ਪੁਲਿਸ ਅਗਲੇਰੀ ਕਾਰਵਾਈ ਕਰ ਰਹੀ ਹੈ।

error: Content is protected !!