ਗਾਜ਼ੀਆਬਾਦ ਤੋਂ ਆਈ ਔਰਤ ਸ੍ਰੀ ਸਾਹਿਬ ਪਾ ਕੇ ਕਰ ਰਹੀ ਸੀ ਤੰਬਾਕੂ ਦਾ ਸੇਵਨ, ਲੋਕਾਂ ਨੇ ਮੌਕੇ ਉਤੇ ਹੀ ਕਾਬੂ ਕਰ ਕੇ ਕੀਤੀ ਪੁਲਿਸ ਹਵਾਲੇ

ਗਾਜ਼ੀਆਬਾਦ ਤੋਂ ਆਈ ਔਰਤ ਸ੍ਰੀ ਸਾਹਿਬ ਪਾ ਕੇ ਕਰ ਰਹੀ ਸੀ ਤੰਬਾਕੂ ਦਾ ਸੇਵਨ, ਲੋਕਾਂ ਨੇ ਮੌਕੇ ਉਤੇ ਹੀ ਕਾਬੂ ਕਰ ਕੇ ਕੀਤੀ ਪੁਲਿਸ ਹਵਾਲੇ


ਵੀਓਪੀ ਬਿਊਰੋ, ਗੁਰਦਾਸਪੁਰ-ਪੰਜਾਬ ਵਿੱਚ ਆਏ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੋ ਰਹੀਆਂ। ਇਸ ਤੋਂ ਇਲਾਵਾ ਧਾਰਮਿਕ ਚਿੰਨ੍ਹਾਂ ਦੀਆਂ ਬੇਅਦਬੀਆਂ ਨਾਲ ਵੀ ਲੋਕਾਂ ਦੀ ਧਾਰਮਿਕ ਆਸਥਾ ਨੂੰ ਠੇਸ ਪਹੁੰਚਾਈ ਜਾ ਰਹੀ ਹੈ। ਅਜਿਹਾ ਇੱਕ ਮਾਮਲਾ ਅੱਜ ਬੱਸ ਸਟੈਂਡ ਕਾਹਨੂੰਵਾਨ ਵਿਖੇ ਵੇਖਣ ਨੂੰ ਮਿਲਿਆ। ਇਥੇ ਇੱਕ ਔਰਤ ਜਿਸ ਨੇ ਸ੍ਰੀ ਸਾਹਿਬ ਪਹਿਨੀ ਹੋਈ ਸੀ, ਉਹ ਆਪਣੇ ਸਾਥੀ ਸਮੇਤ ਤੰਬਾਕੂ ਖਾਂਦੀ ਮੌਕੇ ਉਤੇ ਲੋਕਾਂ ਨੇ ਰੰਗੇ ਹੱਥੀ ਕਾਬੂ ਕਰ ਲਈ।


ਇਸ ਮੌਕੇ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋ ਗਏ ਅਤੇ ਉਹਨਾਂ ਨੇ ਇਸ ਔਰਤ ਅਤੇ ਸਾਥੀ ਕੋਲੋਂ ਸਖਤੀ ਨਾਲ ਪੁੱਛ ਗਿੱਛ ਕੀਤੀ। ਇਸ ਦੌਰਾਨ ਥਾਣਾ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਇਹਨਾਂ ਦੋਹਾਂ ਨੂੰ ਕਾਬੂ ਕਰਕੇ ਕਾਹਨੂੰਵਾਨ ਥਾਣੇ ਲੈ ਆਂਦਾ। ਇਸ ਉਪਰੰਤ ਵੱਡੀ ਗਿਣਤੀ ਵਿੱਚ ਕਾਹਨੂੰਵਾਨ ਦੇ ਲੋਕ ਅਤੇ ਨਵਾਂ ਪਿੰਡ ਕਾਹਨੂੰਵਾਨ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਵੀ ਥਾਣੇ ਵਿੱਚ ਪਹੁੰਚੇ।


ਜਿੱਥੇ ਉਹਨਾਂ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਕੁਝ ਨੌਜਵਾਨਾਂ ਨੇ ਇਹਨਾਂ ਨੂੰ ਰੰਗੇ ਹੱਥੀ ਤੰਬਾਕੂ ਦਾ ਸੇਵਨ ਕਰਦਿਆਂ ਦੇਖਿਆ ਹੈ ਇਸ ਸਬੰਧੀ ਜਦੋਂ ਇਸ ਔਰਤ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਹ ਗਾਜ਼ੀਆਬਾਦ ਤੋਂ ਆਏ ਹਨ ਅਤੇ ਹੁਣ ਉਹ ਗੁਰਦਾਸਪੁਰ ਜਾਣਾ ਚਾਹੁੰਦੇ ਸੀ।
ਇਸ ਮੌਕੇ ਉਸ ਦੇ ਸਾਥੀ ਨੇ ਦੱਸਿਆ ਕਿ ਉਹ ਇਕੱਠੇ ਹੀ ਗਾਜ਼ੀਆਬਾਦ ਦੇ ਵਿੱਚ ਕਿਸੇ ਕੰਪਨੀ ਅੰਦਰ ਨੌਕਰੀ ਕਰਦੇ ਇਸ ਘਟਨਾ ਨੂੰ ਲੈ ਕੇ ਹਾਜ਼ਰ ਲੋਕਾਂ ਵਿੱਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ ਮੌਕੇ ਉਤੇ ਪਹੁੰਚੇ ਥਾਣਾ ਮੁਖੀ ਬਲਵੀਰ ਸਿੰਘ ਨੇ ਕਿਹਾ ਕਿ ਇਹ ਔਰਤ ਤੇ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

error: Content is protected !!