ਦਾਨ ਦਿੱਤਾ ਹੋਇਆ ਖੂਨ ਚੜ੍ਹਾਉਣ ਮਗਰੋਂ 14 ਬੱਚਿਆਂ ਨੂੰ ਹੋਇਆ HIV ਤੇ ਹੈਪੇਟਾਈਟਸ ਬੀ, ਸੀ !

ਦਾਨ ਦਿੱਤਾ ਹੋਇਆ ਖੂਨ ਚੜ੍ਹਾਉਣ ਮਗਰੋਂ 14 ਬੱਚਿਆਂ ਨੂੰ ਹੋਇਆ HIV ਤੇ ਹੈਪੇਟਾਈਟਸ ਬੀ, ਸੀ !


ਵੀਓਪੀ ਬਿਊਰੋ, ਨੈਸ਼ਨਲ : ਉੱਤਰ ਪ੍ਰਦੇਸ਼ ਦੇ ਕਾਨਪੁਰ ਜ਼ਿਲ੍ਹੇ ‘ਚ ਹੈਰਾਨ ਕਰਨ ਵਾਲਾ ਇਕ ਮਾਮਲਾ ਸਾਹਮਣੇ ਆਇਆ ਹੈ। ਇੱਥੋਂ ਦੇ ਇਕ ਹਸਪਤਾਲ ਦੇ ਡਾਕਟਰਾਂ ਨੇ ਸੋਮਵਾਰ ਨੂੰ ਦੱਸਿਆ ਕਿ ਖੂਨ ਚੜ੍ਹਾਉਣ ਤੋਂ ਬਾਅਦ 14 ਬੱਚਿਆਂ ‘ਚ ਹੈਪੇਟਾਈਟਸ ਬੀ, ਸੀ ਅਤੇ ਐੱਚਆਈਵੀ ਵਰਗੇ ਸੰਕਰਮਣ ਦੀ ਪੁਸ਼ਟੀ ਹੋਈ ਹੈ। ਉਨ੍ਹਾਂ ਮੰਨਿਆ ਕਿ ਥੈਲੇਸੀਮੀਆ ਤੋਂ ਇਲਾਵਾ ਹੁਣ ਇਨ੍ਹਾਂ ਬੱਚਿਆਂ ਨੂੰ ਹੋਰ ਖ਼ਤਰਿਆਂ ਦਾ ਸਾਹਮਣਾ ਕਰਨਾ ਪਵੇਗਾ।

ਇਹ ਘਟਨਾ ਸਰਕਾਰੀ ਲਾਲਾ ਲਾਜਪਤ ਰਾਏ (LLR)ਹਸਪਤਾਲ ‘ਚ ਵਾਪਰੀ, ਜਿੱਥੇ ਅਧਿਕਾਰੀਆਂ ਨੇ ਸੰਕੇਤ ਦਿੱਤਾ ਕਿ ਸੰਕਰਮਿਤ ਖੂਨ ਲਈ ਬੇਅਸਰ ਟੈਸਟ ਜ਼ਿੰਮੇਵਾਰ ਹੋ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਹ ਖੂਨ ਦਾਨ ‘ਚ ਆਇਆ ਸੀ। ਹਾਲਾਂਕਿ, ਸੰਕਰਮਣ ਦਾ ਸਰੋਤ ਬਿਮਾਰੀ ਖੁਦ ਵੀ ਹੋ ਸਕਦੀ ਹੈ, ਇਹ ਅਜੇ ਸਪੱਸ਼ਟ ਨਹੀਂ ਹੈ।
LLR ਵਿਖੇ ਬਾਲ ਰੋਗਾਂ ਦੇ ਮੁਖੀ ਅਤੇ ਕੇਂਦਰ ਦੇ ਨੋਡਲ ਅਫ਼ਸਰ ਡਾ. ਅਰੁਣ ਆਰੀਆ ਨੇ ਕਿਹਾ ਕਿ ਇਹ ਚਿੰਤਾ ਦਾ ਕਾਰਨ ਹੈ ਅਤੇ ਖੂਨ ਚੜ੍ਹਾਉਣ ਨਾਲ ਜੁੜੇ ਜੋਖਮਾਂ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ, ”ਅਸੀਂ ਹੈਪੇਟਾਈਟਸ ਦੇ ਮਰੀਜ਼ਾਂ ਨੂੰ ਗੈਸਟ੍ਰੋਐਂਟਰੌਲੋਜੀ ਵਿਭਾਗ ਅਤੇ ਐੱਚਆਈਵੀ ਦੇ ਮਰੀਜ਼ਾਂ ਨੂੰ ਕਾਨਪੁਰ ਦੇ ਰੈਫਰਲ ਸੈਂਟਰ ‘ਚ ਰੈਫਰ ਕੀਤਾ ਹੈ।”

ਮੌਜੂਦਾ ਸਮੇਂ ‘ਚ 180 ਥੈਲੇਸੀਮੀਆ ਦੇ ਮਰੀਜ਼ਾਂ ਨੂੰ ਹਰ 6 ਮਹੀਨੇ ਬਾਅਦ ਕੇਂਦਰ ‘ਚ ਕਿਸੇ ਵੀ ਵਾਇਰਲ ਬੀਮਾਰੀ ਲਈ ਖੂਨ ਚੜ੍ਹਾਇਆ ਜਾਂਦਾ ਹੈ ਅਤੇ ਉਨ੍ਹਾਂ ‘ਚੋਂ ਹਰੇਕ ਦੀ ਜਾਂਚ ਕੀਤੀ ਜਾਂਦੀ ਹੈ। 14 ਬੱਚਿਆਂ ਨੂੰ ਨਿੱਜੀ ਅਤੇ ਜ਼ਿਲ੍ਹਾ ਹਸਪਤਾਲਾਂ ਵਿੱਚ ਖੂਨ ਚੜ੍ਹਾਇਆ ਗਿਆ ਅਤੇ ਕੁਝ ਮਾਮਲਿਆਂ ਵਿੱਚ ਸਥਾਨਕ ਤੌਰ ‘ਤੇ, ਜਦੋਂ ਉਨ੍ਹਾਂ ਨੂੰ ਤੁਰੰਤ ਲੋੜ ਸੀ। ਥੈਲੇਸੀਮੀਆ ਇਕ ਵਿਰਾਸਤੀ ਖੂਨ ਵਿਕਾਰ ਹੈ, ਜੋ ਉਦੋਂ ਹੁੰਦਾ ਹੈ ਜਦੋਂ ਸਰੀਰ ਲੋੜੀਂਦਾ ਹੀਮੋਗਲੋਬਿਨ ਨਹੀਂ ਬਣਾਉਂਦਾ, ਜੋ ਕਿ ਲਾਲ ਰਕਤਾਣੂਆਂ ਦਾ ਇਕ ਮਹੱਤਵਪੂਰਨ ਹਿੱਸਾ ਹੈ। ਇਹ ਇਕ ਇਲਾਜਯੋਗ ਵਿਕਾਰ ਹੈ।

error: Content is protected !!