ਨਾ ਸਿਰਫ਼ ਡਰਾਵੇਗੀ, ਸਗੋਂ ਖ਼ੂਬ ਹਸਾਏਗੀ ਵੀ ਪੰਜਾਬ ਦੀ ਪਹਿਲੀ ਹਾਰਰ-ਕਾਮੇਡੀ ਫ਼ਿਲਮ ‘ਹਵਾ’,  ਚੌਪਾਲ ‘ਤੇ ਹੋਈ ਰਿਲੀਜ਼

ਨਾ ਸਿਰਫ਼ ਡਰਾਵੇਗੀ, ਸਗੋਂ ਖ਼ੂਬ ਹਸਾਏਗੀ ਵੀ ਪੰਜਾਬ ਦੀ ਪਹਿਲੀ ਹਾਰਰ-ਕਾਮੇਡੀ ਫ਼ਿਲਮ ‘ਹਵਾ’,  ਚੌਪਾਲ ‘ਤੇ ਹੋਈ ਰਿਲੀਜ਼

ਵੀਓਪੀ ਬਿਊਰੋ, ਜਲੰਧਰ-ਹਾਰਰ ਅਤੇ ਕਾਮੇਡੀ ਵਾਲੀਆਂ ਹਮੇਸ਼ਾ ਸਭ ਤੋਂ ਵੱਧ ਪਸੰਦ ਕੀਤੀਆਂ ਜਾਣ ਵਾਲੀਆਂ ਫਿਲਮਾਂ ਹਨ ਪਰ ਜਦੋਂ ਇਹਨਾਂ ਦੋਵਾਂ ਨੂੰ ਮਿਲਾ ਕੇ ਕੁਝ ਬਣਾਇਆ ਜਾਂਦਾ ਹੈ ਤਾਂ ਮੰਨੋਰੰਜਨ ਦੁੱਗਣਾ ਹੁੰਦਾ ਹੈ। ਪਿਛਲੇ ਦਹਾਕੇ ਵਿੱਚ, ਹਾਰਰ-ਕਾਮੇਡੀ ਇੱਕ ਬਹੁਤ ਹੀ ਪ੍ਰਸਿੱਧ ਸ਼ੈਲੀ ਬਣ ਗਈ ਹੈ, ਜੋ ਡਰ ਅਤੇ ਹਾਸੇ-ਮਜ਼ਾਕ ਨੂੰ ਵੱਡੀ ਸਫ਼ਲਤਾ ਲਈ ਮਿਲਾਉਂਦੀ ਹੈ। ਪਾਲੀਵੁੱਡ ਨੇ ਆਪਣੀ ਪਹਿਲੀ ਹਾਰਰ-ਕਾਮੇਡੀ ਫ਼ਿਲਮ ‘ਹਵਾ’ ਨਾਲ਼ ਇਸ ਸ਼ੈਲੀ ਵਿੱਚ ਪ੍ਰਵੇਸ਼ ਕੀਤਾ ਹੈ, ਜਿਸ ਵਿੱਚ ਗੁਰਜੈਜ਼, ਹਸ਼ਨੀਨ ਚੌਹਾਨ, ਅਤੇ ਹਨੀ ਮੱਟੂ ਅਭਿਨੇਤਾ ਹਨ। ਇਹ ਤਿਕੜੀ ਤੁਹਾਨੂੰ ਅਜਿਹੀ ਯਾਤਰਾ ‘ਤੇ ਲੈ ਜਾਣ ਲਈ ਪੂਰੀ ਤਰ੍ਹਾਂ ਤਿਆਰ ਹੈ ਜੋ ਤੁਹਾਨੂੰ ਨਾ ਸਿਰਫ਼ ਡਰਾਵੇਗੀ, ਸਗੋਂ ਖ਼ੂਬ ਹਸਾਏਗੀ ਵੀ।  ਇਹ ਪਰਿਵਾਰਕ ਮਨੋਰੰਜਕ ਫ਼ਿਲਮ ਦੋ ਬੇਰੁਜ਼ਗਾਰ ਆਦਮੀਆਂ ‘ਰਾਜਾ’ (ਗੁਰਜੈਜ਼) ਅਤੇ ‘ਜੇਜੇ’ (ਹਨੀ ਮੱਟੂ) ਦੀ ਕਹਾਣੀ ਹੈ ਜੋ ਪੈਸੇ ਬਚਾਉਣ ਲਈ ਪਿੰਡਾਂ ਵਿੱਚ ਰਹਿਣ ਲੱਗਦੇ ਹਨ ਪਰ ਅੰਤ ਇੱਕ ਅਜਿਹੇ ਘਰ ਵਿੱਚ ਪਹੁੰਚ ਦੇ ਹਨ ਜਿੱਥੇ ਭੂਤ ਦੀਆਂ ਘਟਨਾਵਾਂ ਬਹੁਤ ਹੀ ਮਜ਼ੇਦਾਰ ਤਰੀਕੇ ਨਾਲ ਵਾਪਰਦੀਆਂ ਹਨ।  ‘ਮਾਹੀ’ (ਹਸ਼ਨੀਨ) ਰਾਜੇ ਦਾ ਪਿਆਰ ਹੈ ਜੋ ਇਸ ਵਿੱਚ ਉਸਦੇ ਨਾਲ਼ ਰੋਲਰ ਕੋਸਟਰ ਰਾਈਡ ‘ਤੇ ਹੈ। ਇਸ ਫ਼ਿਲਮ ਦੀ ਸ਼ੂਟਿੰਗ ਯੂ.ਕੇ. ਦੀ ਥੇਮਜ਼ ਨਦੀ ਦੇ ਕਿਨਾਰੇ ਅਸਲੀ ਭੂਤੀਆ ਘਰ “ਮੈਗਨਾ ਕਾਰਟਾ” ਵਿੱਚ ਜ਼ਿਆਦਾਤਰ ਰਾਤ ਦੇ ਸਮੇਂ ਕੀਤੀ ਗਈ ਹੈ। ਹਵਾ ਫਿਲਮ ਚੌਪਾਲ ਦੀ ਪ੍ਰੋਡਕਸ਼ਨ ਹੈ ਅਤੇ ਯੂ.ਕੇ. ਦੇ ਖ਼ੂਬਸੂਰਤ ਥਾਵਾਂ ਉਤੇ ਸ਼ੂਟ ਕੀਤੀ ਗਈ ਹੈ। ਦਰਸ਼ਕ ਹੁਣ OTT ਪਲੇਟਫਾਰਮ ਚੌਪਾਲ ‘ਤੇ ਹਵਾ ਵੇਖ ਸਕਦੇ ਹਨ।

ਚੌਪਾਲ ਦੇ ਕੰਟੈਂਟ ਹੈੱਡ ਅਜੇਵੀਰ ਸਿੰਘ ਨੇ ਟਿੱਪਣੀ ਕੀਤੀ ਕਿ “ਹਵਾ ਇੱਕ  ਨਵਾਂ ਮੋੜ ਲੈ ਕੇ ਆਏਗੀ ਕਿਉਂਕਿ ਇਹ ਪਾਲੀਵੁੱਡ ਦੀ ਪਹਿਲੀ ਹਾਰਰ-ਕਾਮੇਡੀ ਫ਼ਿਲਮ ਹੈ। ਇਸ ਤੋਂ ਸਾਬਿਤ ਹੁੰਦਾ ਹੈ ਕਿ ਪੰਜਾਬੀ ਮੀਡੀਆ ਇੰਡਸਟਰੀ ਵੱਧ ਰਹੀ ਹੈ ਅਤੇ ਪੰਜਾਬੀ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਨਵੀਆਂ ਸ਼ੈਲੀਆਂ ਦੀ ਖੋਜ ਕਰ ਰਹੀ ਹੈ ਜਿਸ ਵਿੱਚ ਚੌਪਾਲ ਮੋਢੀ ਹੈ। ਇਸ ਦੇ ਨਾਲ਼ ਹੀ ਕਈ ਵਪਾਰਕ ਫ਼ਿਲਮਾਂ ਹੁਣ ਓਟੀਟੀ ਪਲੇਟਫਾਰਮਾਂ ‘ਤੇ ਰਿਲੀਜ਼ ਕੀਤੀਆਂ ਜਾ ਰਹੀਆਂ ਹਨ ਨਾ ਕਿ ਸਿਨੇਮਾਘਰਾਂ ਵਿੱਚ। ਇਸ ਨਾਲ ਦਰਸ਼ਕਾਂ ਨੂੰ ਪਰਿਵਾਰ ਅਤੇ ਦੋਸਤਾਂ ਨਾਲ਼ ਘੱਟ ਪੈਸਿਆਂ ਵਿੱਚ ਹੋਰ ਬਹੁਤ ਸਾਰੀਆਂ ਹੋਰ ਫ਼ਿਲਮਾਂ ਦੇਖਣ ਦਾ ਮੌਕਾ ਮਿਲਦਾ ਹੈ।।”

ਚੌਪਾਲ ਸਾਰੀਆਂ ਨਵੀਆਂ ਅਤੇ ਪ੍ਰਸਿੱਧ ਫ਼ਿਲਮਾਂ ਤੇ ਵੈੱਬ ਸੀਰੀਜ਼ ਨੂੰ ਤਿੰਨ ਭਾਸ਼ਾਵਾਂ ਪੰਜਾਬੀ, ਹਰਿਆਣਵੀ ਅਤੇ ਭੋਜਪੁਰੀ ਵਿੱਚ ਲੈ ਕੇ ਆਉਣ ਵਾਲ਼ਾ ਇੱਕੋ ਹੀ ਪਲੇਟਫਾਰਮ ਹੈ। ਨਵੇਂ ਆ ਰਹੇ ਕੰਟੈਂਟ ਵਿੱਚ ਸ਼ਿਕਾਰੀ, ਕਲੀ ਜੋਟਾ,ਆਊਟਲਾਅ, ਕੈਰੀ ਆਨ ਜੱਟਾ 3 ਅਤੇ ਹੋਰ ਕਈ ਫ਼ਿਲਮਾਂ ਸ਼ਾਮਿਲ ਹਨ। ਚੌਪਾਲ ਸਭ ਤੋਂ ਵਧੀਆ ਮਨੋਰੰਜਨ ਕਰਨ ਵਾਲਾ ਐਪ ਹੈ ਕਿਉਂਕਿ ਇਹ ਵਿਗਿਆਪਨ-ਮੁਕਤ ਹੈ, ਇਸ ਤੇ ਕੰਟੈਂਟ ਆਫਲਾਈਨ ਅਤੇ ਇੱਕ ਤੋਂ ਜ਼ਿਆਦਾ ਪ੍ਰੋਫਾਈਲਾਂ ਬਣਾ ਕੇ ਬਿਨਾਂ ਕਿਸੇ ਰੁਕਾਵਟ ਤੋਂ ਵਿਸ਼ਵ ਭਰ ਵਿੱਚ ਕਿਤੇ ਵੀ ਵੇਖਿਆ ਜਾ ਸਕਦਾ ਹੈ।

error: Content is protected !!