ਵਿਧਵਾ ਮਾਂ ਦੇ ਇਕਲੌਤਾ ਸਹਾਰੇ ਦੀ ਅਮਰੀਕਾ ਵਿਚ ਮੌ+ਤ, ਫੋਟੋ ਨੂੰ ਗਲ਼ ਲਾ ਧਾਹਾਂ ਮਾਰ ਪੁਕਾਰਦੀ ਸੁਣੀ ਨਹੀਂ ਜਾਂਦੀ ਮਾਂ

ਵਿਧਵਾ ਮਾਂ ਦੇ ਇਕਲੌਤਾ ਸਹਾਰੇ ਦੀ ਅਮਰੀਕਾ ਵਿਚ ਮੌ+ਤ, ਫੋਟੋ ਨੂੰ ਗਲ਼ ਲਾ ਧਾਹਾਂ ਮਾਰ ਪੁਕਾਰਦੀ ਸੁਣੀ ਨਹੀਂ ਜਾਂਦੀ ਮਾਂ


ਵੀਓਪੀ ਬਿਊਰੋ, ਅਮਰੀਕਾ/ਕਪੂਰਥਲਾ-ਵਿਦੇਸ਼ ਤੋਂ ਇਕ ਹੋਰ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇਥੇ ਕਪੂਰਥਲਾ ਦੇ ਇਕ ਨੌਜਵਾਨ ਦੀ ਹਾਰਟ ਅਟੈਕ ਕਰਕੇ ਅਮਰੀਕਾ ਵਿਚ ਮੌਤ ਹੋ ਗਈ। ਉਹ ਅਮਰੀਕਾ ਦੇ ਸ਼ਹਿਰ ਸੈਕਰਾਮੈਂਟੋ ਵਿਖੇ ਰਹਿ ਰਿਹਾ ਸੀ। ਮ੍ਰਿਤਕ ਦੀ ਪਛਾਣ ਮਨਪ੍ਰੀਤ ਸਿੰਘ ਪੁੱਤਰ ਜੋਗਾ ਸਿੰਘ ਪਿੰਡ ਸੁਰਖਪੁਰ ਵਜੋਂ ਹੋਈ ਹੈ।

ਮਿਲ਼ੀ ਜਾਣਕਾਰੀ ਅਨੁਸਾਰ ਮ੍ਰਿਤਕ ਮਨਪ੍ਰੀਤ ਸਿੰਘ ਚੰਗੇ ਭਵਿੱਖ ਲਈ 9 ਮਹੀਨੇ ਪਹਿਲਾਂ ਅਮਰੀਕਾ ਗਿਆ ਸੀ ਪਰ ਪਰਮਾਤਮਾ ਨੂੰ ਕੁਝ ਹੋਰ ਮਨਜ਼ੂਰ ਸੀ। ਦੱਸਣਯੋਗ ਹੈ ਕਿ ਮ੍ਰਿਤਕ ਮਨਪ੍ਰੀਤ ਸਿੰਘ ਦੇ ਪਿਤਾ ਦੀ ਵੀ ਮੌਤ ਹੋ ਚੁੱਕੀ ਹੈ ਅਤੇ ਉਹ ਵਿਧਵਾ ਮਾਂ ਦਾ ਇਕਲੌਤਾ ਸਹਾਰਾ ਸੀ।

ਫਿਲਹਾਲ ਪਰਿਵਾਰ ਡੂੰਘੇ ਸਦਮੇਂ ਵਿਚ ਹੈ ਅਤੇ ਉਹ ਬਹੁਤੀ ਗੱਲਬਾਤ ਕਰਨ ਦੀ ਸਥਿਤੀ ਵਿੱਚ ਨਹੀਂ ਹੈ, ਜਿਸ ਕਾਰਨ ਉਹ ਦੱਸ ਨਹੀਂ ਸਕਿਆ ਕਿ ਮ੍ਰਿਤਕ ਦਾ ਸਰੀਰ ਭਾਰਤ ਲਿਆਂਦਾ ਜਾਵੇਗਾ ਜਾਂ ਅਮਰੀਕਾ ਵਿਚ ਰਿਸ਼ਤੇਦਾਰਾਂ ਵਲੋ ਅੰਤਿਮ ਸਸਕਾਰ ਕਰ ਦਿੱਤਾ ਜਾਵੇਗਾ। ਜਿਵੇਂ ਹੀ ਮੌਤ ਦੀ ਖ਼ਬਰ ਪਰਿਵਾਰ ਨੂੰ ਮਿਲੀ ਤਾਂ ਪਰਿਵਾਰ ਵਿਚ ਸੋਗ ਛਾ ਗਿਆ। ਧਾਹਾਂ ਮਾਰ-ਮਾਰ ਰੋਂਦੀ ਮਾਂ ਪੁੱਤ ਦੀ ਤਸਵੀਰ ਨੂੰ ਗਲੇ ਨਾਲ ਲਗਾ ਕੇ ਆਵਾਜ਼ਾਂ ਮਾਰ ਰਹੀ ਹੈ।

error: Content is protected !!