ਅੱਜ ਰਾਤ ਲੱਗੇਗਾ ਸਾਲ ਦਾ ਆਖਰੀ ਚੰਦਰ ਗ੍ਰਹਿਣ, ਜਾਣੋਂ ਕਿੰਨੇ ਵਜੇ ਤੇ ਕਿਹੜੇ ਦੇਸ਼ਾਂ ਵਿਚ ਦਿਸੇਗਾ

ਅੱਜ ਰਾਤ ਲੱਗੇਗਾ ਸਾਲ ਦਾ ਆਖਰੀ ਚੰਦਰ ਗ੍ਰਹਿਣ, ਜਾਣੋਂ ਕਿੰਨੇ ਵਜੇ ਤੇ ਕਿਹੜੇ ਦੇਸ਼ਾਂ ਵਿਚ ਦਿਸੇਗਾ


ਵੀਓਪੀ ਬਿਊਰੋ, ਜਲੰਧਰ-ਅੱਜ ਸ਼ਨਿਚਰਵਾਰ ਨੂੰ 28-29 ਅਕਤੂਬਰ 2023 ਦੀ ਰਾਤ ਨੂੰ ਸਾਲ ਦਾ ਆਖਰੀ ਚੰਦਰ ਗ੍ਰਹਿਣ ਲੱਗਣ ਜਾ ਰਿਹਾ ਹੈ। ਸਾਲ 2023 ਦਾ ਪਹਿਲਾ ਚੰਦਰ ਗ੍ਰਹਿਣ 5 ਮਈ ਨੂੰ ਲੱਗਾ ਸੀ। ਅੱਜ ਰਾਤ ਸਾਲ ਦਾ ਦੂਜਾ ਅਤੇ ਆਖ਼ਰੀ ਚੰਨ ਗ੍ਰਹਿਣ ਲੱਗਣ ਜਾ ਰਿਹਾ ਹੈ। ਜਦੋਂ ਸੂਰਜ ਅਤੇ ਚੰਦਰਮਾ ਦੇ ਵਿਚਾਲੇ ਧਰਤੀ ਆ ਜਾਂਦੀ ਹੈ ਤਾਂ ਚੰਦਰ ਨੂੰ ਗ੍ਰਹਿਣ ਲੱਗਦਾ ਹੈ। ਵਿਗਿਆਨ ਅਨੁਸਾਰ ਇਹ ਸਿਰਫ਼ ਇਕ ਖਗੋਲੀ ਘਟਨਾ ਹੈ ਪਰ ਜੋਤਿਸ਼ਾਂ ਅਨੁਸਾਰ ਧਾਰਮਿਕ ਸ਼ਾਸਤਰਾਂ ‘ਚ ਇਸ ਨੂੰ ਬਹੁਤ ਮਹਤਵਪੂਰਣ ਮੰਨਿਆ ਗਿਆ ਹੈ।


ਸਾਲ ਦਾ ਦੂਜਾ ਅਤੇ ਆਖਰੀ ਚੰਦਰ ਗ੍ਰਹਿਣ 29 ਅਕਤੂਬਰ ਦਿਨ ਐਤਵਾਰ ਨੂੰ ਤੜਕਸਾਰ ਲੱਗੇਗਾ। ਇਹ ਗ੍ਰਹਿਣ 29 ਤਾਰੀਖ਼ ਨੂੰ ਰਾਤ ਦੇ 1.06 ਵਜੇ ਸ਼ੁਰੂ ਹੋਵੇਗਾ, ਜੋ 1 ਘੰਟੇ 16 ਮਿੰਟ ਬਾਅਦ 2.22 ਵਜੇ ਸਮਾਪਤ ਹੋ ਜਾਵੇਗਾ। ਇਸ ਗ੍ਰਹਿਣ ਦੀ ਖ਼ਾਸ ਗੱਲ ਇਹ ਹੈ ਕਿ ਇਹ ਭਾਰਤ ‘ਚ ਵੀ ਦਿਖਾਈ ਦੇਵੇਗਾ। ਪਿਛਲਾ ਚੰਦਰ ਗ੍ਰਹਿਣ ਭਾਰਤ ‘ਚ ਦਿਖਾਈ ਨਹੀਂ ਦਿੱਤਾ ਸੀ। ਸੂਤਕ ਕਾਲ ਹੋਣ ਕਾਰਨ ਸਾਰੇ ਸ਼ੁੱਭ ਕੰਮਾਂ ‘ਤੇ ਰੋਕ ਲਗਾ ਦਿੱਤੀ ਜਾਂਦੀ ਹੈ।


ਭਾਰਤ ਸਣੇ ਇਨ੍ਹਾਂ ਦੇਸ਼ਾਂ ‘ਚ ਵਿਖਾਈ ਦੇਵੇਗਾ ਚੰਦਰ ਗ੍ਰਹਿਣ
ਸਾਲ ਦਾ ਆਖਰੀ ਚੰਦਰ ਗ੍ਰਹਿਣ ਭਾਰਤ ਵਿੱਚ ਵਿਖਾਈ ਦੇਵੇਗਾ। ਭਾਰਤ ਤੋਂ ਇਲਾਵਾ ਇਹ ਚੰਦਰ ਗ੍ਰਹਿਣ ਨੇਪਾਲ, ਪਾਕਿਸਤਾਨ, ਸ਼੍ਰੀਲੰਕਾ, ਬੰਗਲਾਦੇਸ਼, ਅਫਗਾਨਿਸਤਾਨ, ਭੂਟਾਨ, ਚੀਨ, ਮੰਗੋਲੀਆ, ਈਰਾਨ, ਰੂਸ, ਕਜ਼ਾਕਿਸਤਾਨ, ਸਾਊਦੀ ਅਰਬ, ਸੂਡਾਨ, ਇਰਾਕ, ਤੁਰਕੀ, ਪੋਲੈਂਡ, ਅਲਜੀਰੀਆ, ਜਰਮਨੀ, ਇਟਲੀ, ਫਰਾਂਸ, ਨਾਰਵੇ ਆਦਿ ਦੇਸ਼ਾਂ ‘ਚ ਵੀ ਦਿਖਾਈ ਦੇਵੇਗਾ।

error: Content is protected !!