ਡੇਢ ਸਾਲ ਆਸ਼ਕ ਨਾਲ ਰਹਿ ਕੇ ਪਰਤੀ ਨੇ ਰਾਤ ਪਤੀ ਦੀ ਵੱ+ਢ ਦਿੱਤੀ ਧੌਣ, ਹੱਤਿ+ਆ ਕਰ ਆਸ਼ਕ ਤੇ ਪਰਿਵਾਰ ਨਾਲ ਹੋਈ ਫ਼ਰਾਰ

ਡੇਢ ਸਾਲ ਆਸ਼ਕ ਨਾਲ ਰਹਿ ਕੇ ਪਰਤੀ ਨੇ ਰਾਤ ਪਤੀ ਦੀ ਵੱ+ਢ ਦਿੱਤੀ ਧੌਣ, ਹੱਤਿ+ਆ ਕਰ ਆਸ਼ਕ ਤੇ ਪਰਿਵਾਰ ਨਾਲ ਹੋਈ ਫ਼ਰਾਰ

ਵੀਓਪੀ ਬਿਊਰੋ, ਪਟਿਆਲਾ/ਘਨੌਰ : ਪਟਿਆਲਾ ਦਾ ਨੇੜਲਾ ਪਿੰਡ ਸਲੇਮਪੁਰ ਸ਼ੇਖਾਂ ਵੱਡੀ ਵਾਰਦਾਤ ਨਾਲ ਕੰਬ ਉਠਿਆ ਹੈ। ਲੰਘੀ ਰਾਤ ਪਤਨੀ ਵਲੋਂ ਆਸ਼ਕ ਨਾਲ ਮਿਲ ਕੇ ਪਤੀ ਲਛਮਣ ਸਿੰਘ (40) ਦੀ ਧੌਣ ਵੱ+ਢ ਕੇ ਕ+ਤ+ਲ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਪਿੰਡ ਸਲੇਮਪੁਰ ਸ਼ੇਖਾਂ ਵਾਸੀ ਲਛਮਣ ਸਿੰਘ ਅਤੇ ਉਸ ਦੀ ਪਤਨੀ ਪਿਛਲੇ 20 ਸਾਲਾਂ ਤੋਂ ਆਪਣੀ ਜ਼ਿੰਦਗੀ ਬਸਰ ਕਰ ਰਹੇ ਸਨ। ਲਛਮਣ ਸਿੰਘ ਦਰਜੀ ਕੱਪੜੇ ਸਿਉਂ ਕੇ ਪਰਿਵਾਰ ਦਾ ਗੁਜ਼ਾਰਾ ਚਲਾ ਰਿਹਾ ਸੀ।

ਦੱਸਣਯੋਗ ਹੈ ਕਿ ਪਿਛਲੇ ਡੇਢ ਸਾਲ ਤੋਂ ਮ੍ਰਿਤਕ ਦੀ ਪਤਨੀ ਘਰ ਛੱਡ ਕੇ ਆਪਣੇ ਆਸ਼ਕ ਨਾਲ ਚਲੀ ਗਈ ਸੀ। ਜਦਕਿ ਉਹ ਡੇਢ ਸਾਲ ’ਚ ਪਹਿਲਾਂ ਵੀ 2 ਵਾਰ ਘਰ ਆਈ ਅਤੇ ਕੁਝ ਦਿਨ ਰਹਿ ਕੇ ਫਿਰ ਚਲੀ ਜਾਂਦੀ। ਇਸ ਕਰ ਕੇ ਘਰ ਵਿਚ ਅਕਸਰ ਕਲੇਸ਼ ਰਹਿੰਦਾ ਸੀ। ਇਸ ਦੌਰਾਨ ਜਦੋਂ ਤੀਜੀ ਵਾਰ ਉਕਤ ਪਤਨੀ ਆਸ਼ਕ ਨਾਲ ਡੇਢ ਸਾਲ ਬਿਤਾਅ ਕੇ ਘਰ ਆਈ ਤਾਂ ਲਛਮਣ ਸਿੰਘ ਅਤੇ ਬੱਚਿਆਂ ਨਾਲ ਘਰ ’ਚ ਰਹਿੰਦੀ ਰਹੀ। ਉਸ ਨੂੰ ਘਰ ’ਚ ਰਹਿੰਦਿਆਂ ਲਗਪਗ ਲੰਘੀ ਰਾਤ ਇਕ ਮਹੀਨੇ ਦੇ ਕਰੀਬ ਹੋਇਆ ਸੀ।


ਸੂਤਰਾਂ ਮੁਤਾਬਕ ਲੰਘੀ ਰਾਤ 1 ਵਜੇ ਦੇ ਕਰੀਬ ਉਸ ਦੇ ਪਤੀ ਲਛਮਣ ਸਿੰਘ ਦੀ ਧੌਣ ਵੱ+ਢ ਕੇ ਕ+ਤ+ਲ ਕਰ ਦਿੱਤਾ। ਘਟਨਾ ਤੋਂ ਬਾਅਦ ਪਤਨੀ, ਉਸ ਦਾ ਆਸ਼ਕ ਅਤੇ ਸਬੰਧਤ ਪਰਿਵਾਰਕ ਮੈਂਬਰ ਫਰਾਰ ਦੱਸੇ ਜਾ ਰਹੇ ਹਨ। ਥਾਣਾ ਸ਼ੰਭੂ ਦੇ ਇੰਸਪੈਕਟਰ ਰਾਹੁਲ ਕੌਂਸਲ ਨੇ ਗੱਲਬਾਤ ਕਰਨ ’ਤੇ ਦੱਸਿਆ ਕਿ ਪੁਲਿਸ ਵੱਲੋਂ ਤਫਤੀਸ਼ ਜਾਰੀ ਹੈ। ਮੁਲਜ਼ਮਾਂ ਨੂੰ ਜਲਦ ਹੀ ਕਾਬੂ ਕਰ ਕੇ ਸਖ਼ਤ ਕਾਰਵਾਈ ਕੀਤੀ ਜਾਵੇਗੀ।

error: Content is protected !!