ਛੱਤ ਉਤੇ ਖੇਡਦਿਆਂ ਹਾਈਟੈਂਸ਼ਨ ਤਾਰਾਂ ਦੀ ਲਪੇਟ ਵਿਚ ਆਈਆਂ 15 ਤੇ 8 ਸਾਲ ਦੀਆਂ ਦੋ ਬੱਚੀਆਂ, ਇਕ ਦੀ ਗਈ ਜਾ+ਨ, ਦੂਜੀ ਦੀ ਹਾਲਤ ਗੰਭੀਰ

ਛੱਤ ਉਤੇ ਖੇਡਦਿਆਂ ਹਾਈਟੈਂਸ਼ਨ ਤਾਰਾਂ ਦੀ ਲਪੇਟ ਵਿਚ ਆਈਆਂ 15 ਤੇ 8 ਸਾਲ ਦੀਆਂ ਦੋ ਬੱਚੀਆਂ, ਇਕ ਦੀ ਗਈ ਜਾ+ਨ, ਦੂਜੀ ਦੀ ਹਾਲਤ ਗੰਭੀਰ

ਵੀਓਪੀ ਬਿਊਰੋ, ਕਪੂਰਥਲਾ : ਛੱਤ ਉਤੇ ਖੇਡਦੀਆਂ ਦੋ ਬੱਚੀਆਂ ਹਾਈਟੈਂਸ਼ਨ ਤਾਰਾਂ ਦੀ ਲਪੇਟ ਵਿਚ ਆ ਗਈਆਂ। ਥਾਣਾ ਸਦਰ ਅਧੀਨ ਪੈਂਦੇ ਪਿੰਡ ਧਾਰੀਵਾਲ ਦੋਨਾ ‘ਚ ਦੋ ਨਾਬਾਲਗ ਲੜਕੀਆਂ 11ਕੇਵੀ ਬਿਜਲੀ ਲਾਈਨ ਦੀ ਲਪੇਟ ‘ਚ ਆਉਣ ਨਾਲ ਜ਼ਖ਼ਮੀ ਹੋ ਗਈਆਂ, ਜਿਨ੍ਹਾਂ ਨੂੰ ਇਲਾਜ ਲਈ ਕਪੂਰਥਲਾ ਦੇ ਸਿਵਲ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ। ਜ਼ੇਰੇ ਇਲਾਜ ਲੜਕੀਆਂ ‘ਚੋਂ ਇਕ ਲੜਕੀ ਦੀ ਮੌ+ਤ ਹੋ ਗਈ ਜਦਕਿ ਦੂਜੀ ਦਾ ਇਲਾਜ ਚੱਲ ਰਿਹਾ ਹੈ।


ਜਾਣਕਾਰੀ ਅਨੁਸਾਰ ਦੋਵੇਂ ਲੜਕੀਆਂ ਛੱਤ ‘ਤੇ ਖੇਡ ਰਹੀਆਂ ਸਨ ਤੇ ਉੱਥੋਂ ਲੰਘਦੀ ਹਾਈਟੈਂਸ਼ਨ ਤਾਰ ਦੀ ਲੇਪਟ ‘ਚ ਆ ਗਈਆਂ। ਰਾਜਦੀਪ ਕੌਰ (15 ਸਾਲ) ਪੁੱਤਰੀ ਧਰਮਪਾਲ ਤੇ ਕੋਮਲਪ੍ਰੀਤ ਕੌਰ (8) ਪੁੱਤਰੀ ਜਸਬੀਰ ਸਿੰਘ ਵਾਸੀ ਪਿੰਡ ਧਾਰੀਵਾਲ ਵਜੋਂ ਦੋਵਾਂ ਦੀ ਪਛਾਣ ਹੋਈ ਹੈ। ਐੱਸਐੱਚਓ ਸਦਰ ਇੰਸਪੈਕਟਰ ਸੋਨਮਦੀਪ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪਰਿਵਾਰਕ ਮੈਂਬਰਾਂ ਵੱਲੋਂ ਪੁਲਿਸ ਨੂੰ ਅਜੇ ਤਕ ਇਸ ਸਬੰਧੀ ਕੋਈ ਸੂਚਨਾ ਨਹੀਂ ਦਿੱਤੀ ਗਈ ਪਰ ਫਿਰ ਵੀ ਉਨ੍ਹਾਂ ਨੂੰ ਆਲੇ-ਦੁਆਲੇ ਤੋਂ ਸੂਚਨਾ ਮਿਲਣ ਉਪਰੰਤ ਚੌਕੀ ਵਡਾਲਾ ਦੇ ਇੰਚਾਰਜ ਮੌਕੇ ‘ਤੇ ਪਹੁੰਚ ਕੇ ਜਾਂਚ ਕਰ ਰਹੇ ਹਨ।


ਪਿੰਡ ਵਾਸੀਆਂ ਨੇ ਤੁਰੰਤ ਦੋਵਾਂ ਲੜਕੀਆਂ ਨੂੰ ਇਲਾਜ ਲਈ ਕਪੂਰਥਲਾ ਦੇ ਸਿਵਲ ਹਸਪਤਾਲ ਪਹੁੰਚਾਇਆ। ਉਥੇ ਡਿਊਟੀ ਉਤੇ ਮੌਜੂਦ ਡਾਕਟਰ ਨਵਦੀਪ ਕੌਰ ਨੇ ਜਾਂਚ ਤੋਂ ਬਾਅਦ ਰਾਜਦੀਪ ਕੌਰ ਨੂੰ ਮ੍ਰਿਤ+ਕ ਐਲਾਨ ਦਿੱਤਾ। ਕੋਮਲਪ੍ਰੀਤ ਦਾ ਇਲਾਜ ਚੱਲ ਰਿਹਾ ਹੈ। ਜਾ+ਨ ਗਵਾਉਣ ਵਾਲੀ ਰਾਜਦੀਪ ਕੌਰ ਦੇ ਪਿਤਾ ਵਿਦੇਸ਼ ਵਿੱਚ ਰਹਿੰਦੇ ਹਨ। ਥਾਣਾ ਸਦਰ ਕਪੂਰਥਲਾ ਦੀ ਪੁਲਿਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਐਸਐਚਓ ਸੋਨਮਦੀਪ ਕੌਰ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ਦੀ ਉਡੀਕ ਕੀਤੀ ਜਾ ਰਹੀ ਹੈ। ਉਸ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।

error: Content is protected !!