ਪਤਨੀ ਨੂੰ ਬੱਸੇ ਚੜ੍ਹਾਉਣ ਆਇਆ ਪੀਆਰਟੀਸੀ ਦੀ ਬੱਸ ਨੇ ਬੁਰੀ ਤਰ੍ਹਾਂ ਕੁਚ+ਲ ਦਿੱਤਾ, ਹੋਈ ਦਰਦਨਾਕ ਮੌ+ਤ

ਪਤਨੀ ਨੂੰ ਬੱਸੇ ਚੜ੍ਹਾਉਣ ਆਇਆ ਪੀਆਰਟੀਸੀ ਦੀ ਬੱਸ ਨੇ ਬੁਰੀ ਤਰ੍ਹਾਂ ਕੁਚ+ਲ ਦਿੱਤਾ, ਹੋਈ ਦਰਦਨਾਕ ਮੌ+ਤ


ਵੀਓਪੀ ਬਿਊਰੋ, ਪਟਿਆਲਾ : ਸਥਾਨਕ ਨਵੇਂ ਬੱਸ ਸਟੈਂਡ ਵਿਖੇ ਵਾਪਰੇ ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਦੀ ਮੌ+ਤ ਹੋ ਗਈ। ਮ੍ਰਿਤ+ਕ ਦੀ ਪਛਾਣ ਰਣਜੀਤ ਸਿੰਘ (31) ਵਾਸੀ ਸਾਹਿਬ ਨਗਰ ਥੇੜ੍ਹੀ ਵਜੋਂ ਹੋਈ ਹੈ। ਮ੍ਰਿਤਕ ਚੰਨੋਂ ਸਥਿਤ ਕਿਸੇ ਫੈਕਟਰੀ ’ਚ ਨੌਕਰੀ ਕਰਦਾ ਸੀ ਅਤੇ ਆਪਣੀ ਪਤਨੀ ਨੂੰ ਬੱਸ ਚੜ੍ਹਾਉਣ ਲਈ ਆਇਆ ਸੀ।


ਜਾਣਕਾਰੀ ਅਨੁਸਾਰ, ਐਤਵਾਰ ਨੂੰ ਸਵੇਰੇ ਰਣਜੀਤ ਸਿੰਘ ਆਪਣੀ ਪਤਨੀ ਨੂੰ ਬੱਸ ਸਟੈਂਡ ਛੱਡਣ ਲਈ ਆਇਆ ਸੀ ਅਤੇ ਉਹ ਬੱਸਾਂ ਦੇ ਅੰਦਰ ਜਾਣ ਲਈ ਬਣੇ ਪੁਲ਼ ’ਤੇ ਆਪਣਾ ਮੋਟਰਸਾਈਕਲ ਚੜ੍ਹਾ ਕੇ ਲੈ ਆਇਆ ਤਾਂ ਸਵਾਰੀਆਂ ਉਤਾਰਨ ਵਾਲੀ ਥਾਂ ਕੋਲ ਖੜ੍ਹੇ ਸਕਿਓਰਿਟੀ ਗਾਰਡ ਨੇ ਉਸ ਨੂੰ ਅੱਗੇ ਨਾ ਜਾਣ ਦਿੱਤਾ ਕਿਉਂਕਿ ਇਹ ਰਸਤਾ ਸਿਰਫ਼ ਬੱਸਾਂ ਦੇ ਅੰਦਰ ਜਾਣ ਲਈ ਵਰਤਿਆ ਜਾਂਦਾ ਹੈ, ਜਿਸ ਕਾਰਨ ਉਹ ਆਪਣਾ ਮੋਟਰਸਾਈਕਲ ਉਥੇ ਹੀ ਖੜ੍ਹਾ ਕਰ ਕੇ ਆਪਣੀ ਪਤਨੀ ਨੂੰ ਬੱਸ ਅੱਡੇ ਦੇ ਅੰਦਰ ਛੱਡ ਆਇਆ ਅਤੇ ਜਦੋਂ ਵਾਪਸ ਜਾਣ ਲੱਗਾ ਤਾਂ ਪਿਹੋਵਾ ਤੋਂ ਆ ਰਹੀ ਪੀਆਰਟੀਸੀ ਦੀ ਬੱਸ ਜਦੋਂ ਬੱਸ ਸਟੈਂਡ ਅੰਦਰ ਜਾਣ ਲਈ ਪੁਲ ’ਤੇ ਪੁੱਜੀ ਤਾਂ ਬੱਸ ਅਤੇ ਮੋਟਰਸਾਈਕਲ ਦੀ ਟੱਕਰ ਹੋ ਗਈ।

ਇਸ ਦੌਰਾਨ ਮੋਟਰਸਾਈਕਲ ਸਵਾਰ ਰਣਜੀਤ ਸਿੰਘ ਕੁਚ+ਲਿਆ ਗਿਆ, ਜਿਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਅਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਘਟਨਾ ਦੀ ਵੀਡੀਓ ਉੱਥੇ ਲੱਗੇ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ ਜੋ ਬਾਅਦ ਵਿਚ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਅਰਬਨ ਅਸਟੇਟ ਦੇ ਜਾਂਚ ਅਧਿਕਾਰੀ ਏਐੱਸਆਈ ਰਾਜੇਸ਼ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਰਣਜੀਤ ਸਿੰਘ ਦੇ ਪਰਿਵਾਰਿਕ ਮੈਬਰਾਂ ਦੇ ਬਿਆਨਾਂ ਦੇ ਅਧਾਰ ’ਤੇ ਅਣਪਛਾਤੇ ਬੱਸ ਚਾਲਕ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਲਾ+ਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਹੈ।

error: Content is protected !!