ਪਤਨੀ ਵੱਲੋਂ ਰੱਖੇ ਕਰਵਾ ਚੌਥ ਦਾ ਵਰਤ ਖੁੱਲ੍ਹਵਾਉਣ ਲੱਗਿਆਂ ਛੱਤ ਤੋਂ ਡਿੱਗਾ ਪਤੀ, ਹੋ ਗਈ ਮੌ+ਤ

ਪਤਨੀ ਵੱਲੋਂ ਰੱਖੇ ਕਰਵਾ ਚੌਥ ਦਾ ਵਰਤ ਖੁੱਲ੍ਹਵਾਉਣ ਲੱਗਿਆਂ ਛੱਤ ਤੋਂ ਡਿੱਗਾ ਪਤੀ, ਹੋ ਗਈ ਮੌ+ਤ


ਵੀਓਪੀ ਬਿਊਰੋ, ਖੰਨਾ-ਪਤੀ ਦੀ ਲੰਮੀ ਉਮਰ ਲਈ ਪਤਨੀ ਨੇ ਕਰਵਾ ਚੌਥ ਦਾ ਵਰਤ ਰੱਖਿਆ ਪਰ ਵਰਤ ਖੁੱਲਵਾਉਣ ਸਮੇਂ ਹੀ ਚੰਨ ਦੇ ਦੀਦਾਰ ਕਰਨ ਮੌਕੇ ਪਤੀ ਦੀ ਛੱਤ ਤੋਂ ਹੇਠਾਂ ਡਿਗਣ ਕਾਰਨ ਮੌ+ਤ ਹੋ ਗਈ। ਇਸ ਘਟਨਾ ਨਾਲ ਖੰਨਾ ‘ਚ ਇਕ ਘਰ ਵਿਚ ਚੀਕ ਚਿਹਾੜਾ ਮਚ ਗਿਆ। ਇਥੇ ਪਤਨੀ ਦਾ ਕਰਵਾ ਚੌਥ ਦਾ ਵਰਤ ਖੁੱਲ਼ਵਾਉਂਦੇ ਸਮੇਂ ਪਤੀ ਛੱਤ ਤੋਂ ਹੇਠਾਂ ਡਿੱਗ ਗਿਆ। ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਮੌ+ਤ ਹੋ ਗਈ। ਮ੍ਰਿਤ+ਕ ਦੀ ਪਛਾਣ ਲਖਵਿੰਦਰ ਰਾਮ ਵਜੋਂ ਹੋਈ।


ਮਿਲੀ ਜਾਣਕਾਰੀ ਅਨੁਸਾਰ 42 ਸਾਲਾ ਲਖਵਿੰਦਰ ਰਾਮ ਜੋ ਕਿ ਮੂਲ ਰੂਪ ਤੋਂ ਬਿਹਾਰ ਦਾ ਵਸਨੀਕ ਸੀ ਅਤੇ ਖੰਨਾ ਵਿਖੇ ਆਪਣੇ ਪਰਿਵਾਰ ਸਮੇਤ ਕਿਰਾਏ ਦੇ ਮਕਾਨ ਅੰਦਰ ਰਹਿੰਦਾ ਸੀ। ਪਤਨੀ ਨੇ ਕਰਵਾ ਚੌਥ ਦਾ ਵਰਤ ਰੱਖਿਆ ਸੀ। ਚੰਨ ਨਿਕਲਣ ਦਾ ਸਮਾਂ ਸੀ। ਇਸੇ ਦੌਰਾਨ ਸਮੂਹ ਪਰਿਵਾਰ ਮਕਾਨ ਦੀ ਛੱਤ ਉਪਰ ਉਡੀਕ ਕਰ ਰਿਹਾ ਸੀ।


ਲਖਵਿੰਦਰ ਰਾਮ ਵੀ ਆਸਮਾਨ ਵੱਲ ਨਜ਼ਰਾਂ ਟਿਕਾ ਕੇ ਚੰਨ ਦੇ ਨਿਕਲਣ ਦੀ ਉਡੀਕ ਕਰ ਰਿਹਾ ਸੀ ਕਿ ਕਦੋਂ ਚੰਨ ਨਿਕਲੇ ਅਤੇ ਉਹ ਆਪਣੀ ਪਤਨੀ ਦਾ ਵਰਤ ਖੁੱਲ੍ਹਵਾਏ। ਗੱਲਾਂ ਕਰਦੇ ਕਰਦੇ ਲਖਵਿੰਦਰ ਰਾਮ ਛੱਤ ਤੋਂ ਥੱਲੇ ਆ ਡਿੱਗਿਆ। ਬਿਨਾਂ ਕਿਸੇ ਦੇਰੀ ਤੋਂ ਲਖਵਿੰਦਰ ਰਾਮ ਨੂੰ ਖੰਨਾ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤ+ਕ ਐਲਾਨ ਦਿਤਾ। ਸਰਕਾਰੀ ਹਸਪਤਾਲ ਵਿਖੇ ਰਾਜ ਨੇ ਦੱਸਿਆ ਕਿ ਲਖਵਿੰਦਰ ਰਾਮ ਪਰਿਵਾਰ ਸਮੇਤ ਛੱਤ ਉਪਰ ਸੀ ਤਾਂ ਇਸੇ ਦੌਰਾਨ ਪੈਰ ਫਿਸਲ ਗਿਆ ਅਤੇ ਥੱਲੇ ਡਿੱਗ ਗਿਆ। ਜਿਸ ਨਾਲ ਉਸ ਦੀ ਮੌ+ਤ ਹੋ ਗਈ। ਲਖਵਿੰਦਰ ਰਾਮ ਆਪਣੀ ਪਤਨੀ ਦਾ ਵਰਤ ਖੁੱਲ੍ਹਵਾਉਣ ਲਈ ਛੱਤ ਉਪਰ ਚੰਨ ਦੇਖ ਰਿਹਾ ਸੀ, ਇਸ ਦੌਰਾਨ ਘਟਨਾ ਵਾਪਰੀ। ਘਟਨਾ ਤੋਂ ਬਾਅਦ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ।

error: Content is protected !!