ਪ੍ਰੇਮੀ ਜੋੜੇ ਨੇ ਪਰਿਵਾਰ ਦੀ ਮਰਜ਼ੀ ਤੋਂ ਬਿਨਾਂ ਕਰਵਾਇਆ ਵਿਆਹ, ਤਿੰਨ ਦਿਨ ਬਾਅਦ ਹੀ ਦੋਵਾਂ ਦੀਆਂ ਲਾਸ਼ਾਂ ਬਰਾਮਦ

ਪ੍ਰੇਮੀ ਜੋੜੇ ਨੇ ਪਰਿਵਾਰ ਦੀ ਮਰਜ਼ੀ ਤੋਂ ਬਿਨਾਂ ਕਰਵਾਇਆ ਵਿਆਹ, ਤਿੰਨ ਦਿਨ ਬਾਅਦ ਹੀ ਦੋਵਾਂ ਦੀਆਂ ਲਾਸ਼ਾਂ ਬਰਾਮਦ

ਵੀਓਪੀ ਬਿਊਰੋ – ਤਾਮਿਲਨਾਡੂ ਦੇ ਤੂਤੀਕੋਰਿਨ ਜ਼ਿਲੇ ‘ਚ ਵਿਆਹ ਦੇ ਤਿੰਨ ਦਿਨ ਬਾਅਦ ਹੀ ਇਕ ਨੌਜਵਾਨ ਜੋੜੇ ਦੀ ਹੱਤਿਆ ਕਰ ਦਿੱਤੀ ਗਈ। ਪੁਲਿਸ ਮੁਤਾਬਕ ਇਨ੍ਹਾਂ ਦੀ ਪਛਾਣ ਮੈਰੀਸੇਲਵਮ ਅਤੇ ਕਾਰਤਿਗਾ ਵਜੋਂ ਹੋਈ ਹੈ।

ਲਾੜੀ ਦਾ ਪਰਿਵਾਰ ਇਸ ਵਿਆਹ ਦੇ ਖਿਲਾਫ ਸੀ। ਹਾਲਾਂਕਿ, ਦੋਵੇਂ ਇੱਕੋ ਭਾਈਚਾਰੇ ਨਾਲ ਸਬੰਧਤ ਸਨ।

ਪੁਲਿਸ ਨੂੰ ਸ਼ੱਕ ਹੈ ਕਿ ਇਸ ਦੋਹਰੇ ਕਤਲ ਪਿੱਛੇ ਲਾੜੀ ਦੇ ਪਰਿਵਾਰ ਦਾ ਹੱਥ ਹੈ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਸ਼ਾਮ ਕਰੀਬ 6.45 ਵਜੇ ਇਕ ਗੈਂਗ ਨੇ ਜੋੜੇ ਦੇ ਕਿਰਾਏ ਦੇ ਘਰ ‘ਚ ਦਾਖਲ ਹੋ ਕੇ ਉਨ੍ਹਾਂ ਦਾ ਕਤਲ ਕਰ ਦਿੱਤਾ। ਪੁਲਸ ਨੂੰ ਲੜਕੀ ਦੇ ਚਾਚੇ ‘ਤੇ ਸ਼ੱਕ ਹੈ, ਉਹ ਇਸ ਘਟਨਾ ਵਿੱਚ ਸ਼ਾਮਲ ਹੋ ਸਕਦਾ ਹੈ।

ਜਾਣਕਾਰੀ ਮੁਤਾਬਕ ਇਕ ਸ਼ਿਪਿੰਗ ਕੰਪਨੀ ‘ਚ ਕੰਮ ਕਰਨ ਵਾਲੇ 23 ਸਾਲਾ ਮਰੀਸੇਲਵਮ ਅਤੇ ਉਸ ਦੀ ਪਤਨੀ ਕਾਰਤਿਗਾ ਦਾ ਵਿਆਹ 30 ਅਕਤੂਬਰ ਨੂੰ ਸਥਾਨਕ ਮੰਦਰ ‘ਚ ਹੋਇਆ ਸੀ। ਇਸ ਜੋੜੇ ਨੇ ਆਪਣੇ ਵਿਆਹ ਦੀ ਰਸਮ ਲਈ ਸਥਾਨਕ ਮਹਿਲਾ ਥਾਣੇ ਵੀ ਪਹੁੰਚ ਕੀਤੀ ਸੀ।

 

error: Content is protected !!