ਖੁਦ ਨੂੰ ਪੁਲਿਸ ਮੁਲਾਜ਼ਮ ਦੱਸ ਕੇ ਟਰਾਂਸਜੈਂਡਰ ਨੂੰ ਕਾਰ ਵਿਚ ਬਿਠਾ ਲੈ ਗਿਆ, ਫਿਰ ਸੁੰਨਸਾਨ ਥਾਂ ਲਿਜਾ ਕੇ ਕਰ’ਤਾ ਉਹੀ ਕੰਮ !

ਖੁਦ ਨੂੰ ਪੁਲਿਸ ਮੁਲਾਜ਼ਮ ਦੱਸ ਕੇ ਟਰਾਂਸਜੈਂਡਰ ਨੂੰ ਕਾਰ ਵਿਚ ਬਿਠਾ ਲੈ ਗਿਆ, ਫਿਰ ਸੁੰਨਸਾਨ ਥਾਂ ਲਿਜਾ ਕੇ ਕਰ’ਤਾ ਉਹੀ ਕੰਮ !

ਵੀਓਪੀ ਬਿਊਰੋ, ਲੁਧਿਆਣਾ : ਟਰਾਂਸਜੈਂਡਰ ਨੂੰ ਫਗਵਾੜਾ ਤੋਂ ਲੁਧਿਆਣਾ ਜਾਣ ਲਈ ਲਿਫਟ ਲੈਣੀ ਮਹਿੰਗੀ ਪੈ ਗਈ। ਲਿਫਟ ਦੇਣ ਦੇ ਬਹਾਨੇ ਇਕ ਵਿਅਕਤੀ ਨੇ ਖ਼ੁਦ ਨੂੰ ਪੁਲਿਸ ਮੁਲਾਜ਼ਮ ਦੱਸ ਕੇ ਇਕ ਟਰਾਂਸਜੈਂਡਰ ਨਾਲ ਸਰੀਰਕ ਸਬੰਧ ਬਣਾਏ। ਫਿਰ ਉਸ ਨੂੰ ਲਾਡੋਵਾਲ ਟੋਲ ਪਲਾਜ਼ਾ ਕੋਲ ਛੱਡ ਕੇ ਫ਼ਰਾਰ ਹੋ ਗਿਆ। ਭਾਵੇਂ ਪੀੜਤ ਦਾ ਕਹਿਣਾ ਸੀ ਕਿ ਉਹ ਇਸ ਸਬੰਧ ’ਚ ਪੁਲਿਸ ਨੂੰ ਸ਼ਿਕਾਇਤ ਦੇਵੇਗਾ। ਉੱਧਰ, ਥਾਣਾ ਲਾਡੋਵਾਲ ਦੇ ਐੱਸਐੱਚਓ ਜਗਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਸ਼ਿਕਾਇਤ ਜਾਂ ਸੂਚਨਾ ਨਹੀਂ ਆਈ ਹੈ। ਇਸ ਤੋਂ ਇਲਾਵਾ ਥਾਣੇ ‘ਚ ਵੀ ਕਿਸੇ ਨੇ ਕੋਈ ਸ਼ਿਕਾਇਤ ਨਹੀਂ ਦਿੱਤੀ ਹੈ, ਜੇਕਰ ਸ਼ਿਕਾਇਤ ਆਉਂਦੀ ਹੈ ਤਾਂ ਜਾਂਚ ਤੋਂ ਬਾਅਦ ਹੀ ਕੁੱਝ ਕਿਹਾ ਜਾ ਸਕਦਾ ਹੈ।


ਪੀੜਤ ਨੇ ਦੱਸਿਆ ਕਿ ਉਹ ਫਗਵਾੜਾ ਦਾ ਹੈ। ਉਸ ਨੇ ਲੁਧਿਆਣਾ ਆਉਣਾ ਸੀ। ਜਦ ਉਹ ਐਲਪੀਯੂ ਦੇ ਬਾਹਰ ਖੜ੍ਹਾ ਸੀ ਤਾਂ ਇਸ ਦੌਰਾਨ ਉਸ ਕੋਲ ਇਕ ਕਾਰ ਆ ਕੇ ਰੁਕੀ। ਕਾਰ ਸਵਾਰ ਨੇ ਉਸ ਨੂੰ ਪੁੱਛਿਆ ਕਿੱਥੇ ਜਾਣਾ ਹੈ। ਉਸ ਨੇ ਦੱਸਿਆ ਕਿ ਲੁਧਿਆਣਾ ਜਾਣਾ ਹੈ। ਇਸ ਉਤੇ ਕਾਰ ਸਵਾਰ ਨੇ ਕਿਹਾ ਕਿ ਉਹ ਪੁਲਿਸ ਮੁਲਾਜ਼ਮ ਹੈ ਤੇ ਲੁਧਿਆਣਾ ਹੀ ਜਾ ਰਿਹਾ ਹੈ। ਉਸ ਨੂੰ ਛੱਡ ਦੇਵੇਗਾ। ਉਹ ਗੱਲਾਂ ‘ਚ ਆ ਗਿਆ ਤੇ ਕਾਰ ’ਚ ਅਸ਼ਲੀਲ ਗੱਲਾਂ ਕਰਨ ਲੱਗਾ ਅਤੇ ਕਹਿਣ ਲੱਗਾ ਕਿ ਉਹ ਉਸ ਨਾਲ ਗਲਤ ਕੰਮ ਕਰਨਾ ਚਾਹੁੰਦਾ ਹੈ, ਜਿਸ ਦੇ ਉਹ ਪੈਸੇ ਦੇਵੇਗਾ।

ਇਸ ਤਰ੍ਹਾਂ ਦੇ ਕਹਿਣ ਤੋਂ ਬਾਅਦ ਉਕਤ ਵਿਅਕਤੀ ਨੇ ਸੁੰਨਸਾਨ ਜਗ੍ਹਾ ’ਤੇ ਗੱਡੀ ਰੋਕ ਕੇ ਉਸ ਨਾਲ ਜ਼ਬਰੀ ਸਰੀਰਕ ਸਬੰਧ ਬਣਾਏ।
ਉਸ ਨੇ ਵਿਰੋਧ ਕਰਨਾ ਚਾਹਿਆ ਤਾਂ ਉਸ ਨੇ ਧਮਕਾਇਆ ਕਿ ਉਹ ਪੁਲਿਸ ਮੁਲਾਜ਼ਮ ਹੈ। ਇਸ ਤੋਂ ਬਾਅਦ ਉਹ ਲੁਧਿਆਣਾ ਟੋਲ ਪਲਾਜ਼ਾ ’ਤੇ ਪੁੱਜੇ ਤਾਂ ਮੁਲਜ਼ਮ ਨੇ ਉੱਥੇ ਉਤਾਰ ਦਿੱਤਾ। ਜਦ ਪੈਸੇ ਮੰਗੇ ਤਾਂ ਧਮਕਾਉਣ ਲੱਗਾ ਤੇ ਫ਼ਰਾਰ ਹੋ ਗਿਆ।

error: Content is protected !!