ਅਤਰੰਗੇ ਕੱਪੜੇ ਪਾਉਣ ਕਾਰਨ ਚਰਚਾ ਵਿਚ ਰਹਿੰਦੀ ਉਰਫੀ ਜਾਵੇਦ ਗ੍ਰਿਫ਼ਤਾਰ!

ਵੀਓਪੀ ਬਿਊਰੋ, ਮੁੰਬਈ-ਅਕਸਰ ਅਤਰੰਗੇ ਕੱਪੜੇ ਪਾਉਣ ਕਾਰਨ ਚਰਚਾ ‘ਚ ਰਹਿੰਦੀ ਉਰਫੀ ਜਾਵੇਦ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਅਜਿਹੀ ਇਕ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ। ਉਰਫੀ ਜਾਵੇਦ ਦੀ ਵਾਇਰਲ ਹੋ ਰਹੀ ਇਸ ਵੀਡੀਓ ‘ਚ ਉਸ ਨੂੰ ਪੁਲਿਸ ਗ੍ਰਿਫਤਾਰ ਕਰ ਕੇ ਪੁਲਿਸ ਸਟੇਸ਼ਨ ਲੈ ਕੇ ਜਾਂਦੀ ਨਜ਼ਰ ਆ ਰਹੀ ਹੈ। ਇਹ ਦੇਖ ਲੋਕ ਹੈਰਾਨ ਰਹਿ ਗਏ ਕਿ ਆਖਿਰ ਇਹ ਸਭ ਕੀ ਹੋ ਰਿਹਾ ਹੈ ਪਰ ਹਾਲੇ ਤੱਕ ਇਹ ਸਾਫ਼ ਨਹੀਂ ਹੋ ਰਿਹਾ ਹੈ ਕਿ ਇਹ ਵੀਡੀਓ ਕੀ ਸੱਚ ਹੈ ਜਾਂ ਫਿਰ ਕੋਈ ਪ੍ਰੈਂਕ।

ਪਾਪਾਰਾਜੀ ਨੇ ਵੀਡੀਓ ਸ਼ੇਅਰ ਕੀਤੀ ਹੈ, ਰੈਸਟੋਰੈਂਟ ‘ਚ ਮੌਜੂਦ ਉਰਫੀ ਜਾਵੇਦ ਨੂੰ ਥਾਣੇ ਲੈ ਜਾਣ ਲਈ ਪੁਲਸ ਆਉਂਦੀ ਹੈ। ਇਹ ਸਭ ਵੇਖ ਉਰਫੀ ਪਰੇਸ਼ਾਨ ਹੋ ਜਾਂਦੀ ਹੈ ਅਤੇ ਆਖਦੀ ਹੈ ਕਿ ਉਹ ਆਖਿਰ ਕੀ ਅਤੇ ਕਿਉਂ ਕਰ ਰਹੇ ਹਨ। ਦੋ ਮਹਿਲਾ ਅਫਸਰ ਉਸ ਨੂੰ ਆਖਦੀਆਂ ਹਨ ਕਿ ਤੇਰੇ ਛੋਟੇ ਪਹਿਰਾਵੇ ਕਾਰਨ ਤੈਨੂੰ ਹੁਣ ਪੁਲਿਸ ਸਟੇਸ਼ਨ ਚੱਲਣਾ ਪਵੇਗਾ।
ਇਸ ਤੋਂ ਬਾਅਦ ਉਰਫੀ ਜਾਵੇਦ ਲਗਾਤਾਰ ਜਾਣ ਤੋਂ ਮਨ ਕਰਦੀ ਹੈ ਪਰ ਉਹ ਦੋਵੇਂ ਮਹਿਲਾ ਅਫਸਰ ਨਹੀਂ ਮੰਨਦੀਆਂ। ਉਰਫੀ ਆਖਦੀ ਹੈ ਕਿ ਆਖਿਰ ਇਹ ਕੀ ਬਦਤਮੀਜੀ ਹੈ।ਉਪਰੰਤ ਮੁਲਾਜ਼ਮਾਂ ਉਸ ਨੂੰ ਗੱਡੀ ‘ਚ ਬਿਠਾ ਕੇ ਰਵਾਨਾ ਹੋ ਜਾਂਦੀਆਂ ਹਨ।
ਵੀਡੀਓ ਵੇਖਣ ਲਈ ਹੇਠ ਲਿਖੇ ਲਿੰਕ ਉਤੇ ਕਲਿੱਕ ਕਰੋ…
https://www.instagram.com/reel/CzKtyd_KLp1/?utm_source=ig_web_copy_link


