ਚੋਰੀ ਦੇ ਸ਼ੱਕ ਵਿਚ ਸਾਰੀ ਰਾਤ ਦੁਕਾਨ ਬਾਹਰ ਬੰਨ੍ਹੀ ਰੱਖਿਆ ਨੌਜਵਾਨ ਨੂੰ, ਕਰਦੇ ਰਹੇ ਬੇਰਹਿਮੀ ਨਾਲ ਕੁੱ+ਟਮਾਰ

ਚੋਰੀ ਦੇ ਸ਼ੱਕ ਵਿਚ ਸਾਰੀ ਰਾਤ ਦੁਕਾਨ ਬਾਹਰ ਬੰਨ੍ਹੀ ਰੱਖਿਆ ਨੌਜਵਾਨ ਨੂੰ, ਕਰਦੇ ਰਹੇ ਬੇਰਹਿਮੀ ਨਾਲ ਕੁੱ+ਟਮਾਰ


ਵੀਓਪੀ ਬਿਊਰੋ, ਸਰਹਾਲੀ ਕਲਾਂ : ਕਸਬਾ ਸਰਹਾਲੀ ਕਲਾਂ ਵਿਖੇ ਚੋਰੀ ਦੇ ਸ਼ੱਕ ‘ਚ ਇਕ ਨੌਜਵਾਨ ਨੂੰ ਕਥਿਤ ਤੌਰ ’ਤੇ ਸਾਰੀ ਰਾਤ ਦੁਕਾਨ ਦੇ ਬਾਹਰ ਬੰਨ੍ਹ ਕੇ ਕੁੱਟਮਾਰ ਕੀਤੀ ਗਈ। ਨੌਜਵਾਨ ਨੂੰ ਸਰਹਾਲੀ ਦੇ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਰੈਫਰ ਕਰ ਦਿੱਤਾ ਗਿਆ।

ਉਕਤ ਘਟਨਾਕ੍ਰਮ ਦੀ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਦੂਜੇ ਪਾਸੇ, ਥਾਣਾ ਸਰਹਾਲੀ ਦੀ ਪੁਲਿਸ ਨੇ ਦੋ ਲੋਕਾਂ ਕੇਸ ਦਰਜ ਕਰ ਲਿਆ ਹੈ। ਹਾਲਾਂਕਿ ਕਿਸੇ ਦੀ ਗ੍ਰਿਫ+ਤਾਰੀ ਨਹੀਂ ਹੋ ਸਕੀ ਹੈ।
ਚੰਨਣ ਸਿੰਘ ਪੁੱਤਰ ਰਾਮ ਸਿੰਘ ਵਾਸੀ ਪੱਤੀ ਖਾਸੇਕੀ ਸਰਹਾਲੀ ਕਲਾਂ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸਦਾ 20 ਸਾਲਾ ਲੜਕਾ ਨਿਸ਼ਾਨ ਸਿੰਘ ਮਿਹਨਤ ਮਜ਼ਦੂਰੀ ਕਰਦਾ ਹੈ। 1 ਅਕਤੂਬਰ ਦੀ ਰਾਤ 9 ਵਜੇ ਦੇ ਕਰੀਬ ਉਹ ਸਬਜ਼ੀ ਖਰੀਦਣ ਲਈ ਅੱਡੇ ’ਤੇ ਗਿਆ ਸੀ ਪਰ ਰਾਤ ਭਰ ਘਰ ਵਾਪਸ ਨਹੀਂ ਆਇਆ।

ਸਾਰੀ ਰਾਤ ਉਹ ਉਸ ਦੀ ਭਾਲ ਕਰਦਾ ਰਿਹਾ ਤੇ ਸਵੇਰੇ ਉਸ ਨੂੰ ਪਤਾ ਲੱਗਾ ਕਿ ਨਿਸ਼ਾਨ ਸਿੰਘ ਨੂੰ ਕੰਵਲਜੀਤ ਸਿੰਘ ਪੁੱਤਰ ਪਾਲ ਸਿੰਘ ਅਤੇ ਜਸਵੰਤ ਸਿੰਘ ਪੁੱਤਕਰ ਪੂਰਨ ਸਿੰਘ ਵਾਸੀ ਸਰਹਾਲੀ ਕਲਾਂ ਨੇ ਸਾਰੀ ਰਾਤ ਦੁਕਾਨ ਦੇ ਬਾਹਰ ਬੰਨ੍ਹ ਕੇ ਰੱਖਿਆ ਤੇ ਉਸ ਦੀ ਕੁੱ+ਟਮਾਰ ਕੀਤੀ। ਜਦੋਂ ਉਹ ਉਥੇ ਪਹੁੰਚਿਆ ਤਾਂ ਵੇਖਿਆ ਕਿ ਉਸਦਾ ਲੜਕਾ ਸੱਟਾਂ ਲੱਗਣ ਕਾਰਨ ਗੰਭੀਰ ਹਾਲਤ ’ਚ ਪਿਆ ਸੀ ਜਿਸ ਨੂੰ ਉਹ ਤੁਰੰਤ ਸਰਹਾਲੀ ਦੇ ਸਰਕਾਰੀ ਹਸਪਤਾਲ ਵਿਚ ਲੈ ਗਿਆ। ਨਿਸ਼ਾਨ ਸਿੰਘ ਦੀ ਹਾਲਤ ਜ਼ਿਆਦਾ ਖਰਾਬ ਹੋਣ ਕਾਰਨ ਡਾਕਟਰਾਂ ਨੇ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਰਹਾਲੀ ਦੇ ਏਐੱਸਆਈ ਨਰਿੰਦਰ ਸਿੰਘ ਨੇ ਦੱਸਿਆ ਕਿ ਚੰਨਣ ਸਿੰਘ ਵੱਲੋਂ ਹੁਣ ਬਿਆਨ ਦਿੱਤੇ ਗਏ ਹਨ, ਜਿਸਦੇ ਅਧਾਰ ’ਤੇ ਕੰਵਲਜੀਤ ਸਿੰਘ ਅਤੇ ਜਸਵੰਤ ਸਿੰਘ ਨੂੰ ਨਾਮਜ਼ਦ ਕਰ ਲਿਆ ਗਿਆ ਹੈ ਜਦੋਂਕਿ ਕਥਿਤ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਕਾਰਵਾਈ ਕੀਤੀ ਜਾ ਰਹੀ ਹੈ। ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।

error: Content is protected !!