ਇੰਨੋਸੈਂਟ ਹਾਰਟਸ ਵਿਖੇ ਟ੍ਰੈਫਿਕ ਜਾਗਰੂਕਤਾ ਫੈਲਾਉਣ ਲਈ ਟ੍ਰੈਫਿਕ ਐਜੂਕੇਸ਼ਨ ਸੈੱਲ ਵੱਲੋਂ ਸਕੂਲੀ ਬੱਸਾਂ ਦੇ ਡਰਾਈਵਰਾਂ ਲਈ ‘ਸੇਫ ਸਕੂਲ ਵਹੀਕਲ ਸਕੀਮ’ ਤਹਿਤ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਇਹ ਸੈਮੀਨਾਰ ਕਮਿਸ਼ਨਰ ਪੁਲਿਸ ਕੁਲਦੀਪ ਸਿੰਘ ਚਾਹਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਰਵਾਇਆ ਗਿਆ।ਸ਼੍ਰੀ ਅੰਕੁਰ ਗੁਪਤਾ (ਡੀ.ਸੀ.ਪੀ. ਲਾਅ ਐਂਡ ਆਰਡਰ ਟ੍ਰੈਫਿਕ),ਸ੍ਰੀ ਕਮਲਪ੍ਰੀਤ ਸਿੰਘ ਚਾਹਲ (ਏ.ਡੀ.ਸੀ.ਪੀ. ਟਰੈਫਿਕ) ਅਤੇ ਸ੍ਰੀ ਅਜ਼ਾਦ ਦਵਿੰਦਰ ਸਿੰਘ (ਏ.ਸੀ.ਪੀ. ਟ੍ਰੈਫਿਕ) ਦੀ ਅਗਵਾਈ ਹੇਠ ਐਸ.ਆਈ ਸ੍ਰੀ ਰਣਜੀਤ ਸਿੰਘ (ਇੰਚਾਰਜ ਐਜੂਕੇਸ਼ਨ ਸੈੱਲ ਜਲੰਧਰ) ਨੇ ਸਭ ਨੂੰ ‘ਸੇਫ ਸਕੂਲ ਵਾਹਨ ਸਕੀਮ’ ਬਾਰੇ ਜਾਣੂ ਕਰਵਾਇਆ। ਉਨ੍ਹਾਂ ਨੇ ਡਰਾਈਵਰਾਂ ਨੂੰ ਕਿਹਾ ਕਿ ਉਹਨਾਂ ਨੂੰ ਸਮੇਂ-ਸਮੇਂ ‘ਤੇ ਆਪਣੇ ਵਾਹਨਾਂ ਦੀ ਸਰਵਿਸ ਕਰਵਾਉਂਦੇ ਰਹਿਣਾ ਚਾਹੀਦਾ ਹੈ।ਉਹਨਾਂ ਨੇ ਸਾਰੇ ਬੱਸ ਡਰਾਇਵਰਾਂ,ਕੰਡਕਟਰਾਂ ਅਤੇ ਹੈਲਪਰਾਂ ਨੂੰ ਸਹੁੰ ਚੁਕਵਾਈ ਕਿ ਉਹ ਸਾਰੇ ਟ੍ਰੈਫਿਕ ਨਿਯਮਾਂ ਦਾ ਪਾਲਣ ਆਪਣਾ ਫਰਜ਼ ਸਮਝ ਕੇ ਕਰਨਗੇ।ਉਨ੍ਹਾਂ ਨੇ ਸਾਰਿਆਂ ਨੂੰ ਸਮਝਾਇਆ ਕਿ ਉਨ੍ਹਾਂ ਨੂੰ ਵਿਦਿਆਰਥੀਆਂ ਅਤੇ ਮਾਪਿਆਂ ਨਾਲ ਕਿਸ ਤਰ੍ਹਾਂ ਦਾ ਵਿਵਹਾਰ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਮੌਕੇ ‘ਤੇ ਮੌਜੂਦ ਡਰਾਈਵਰਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ।

ਇਸ ਮੌਕੇ ਉੱਤੇ ਉੱਥੇ ਸਕੂਲ ਦੇ ਚੀਫ ਟਰਾਂਸਪੋਰਟ ਮੈਨੇਜਰ ਸ੍ਰੀ ਸਤੀਸ਼ ਕੁਮਾਰ ਵੀ ਹਾਜ਼ਰ ਸਨ। ਕਿਹਾ ਕਿ ਟ੍ਰੈਫਿਕ ਪੁਲਿਸ ਅਜਿਹੇ ਜਾਗਰੂਕਤਾ ਸੈਮੀਨਾਰ ਲਗਾ ਕੇ ਬਹੁਤ ਹੀ ਵਧੀਆ ਕੰਮ ਕਰ ਰਹੀ ਹੈ।ਉਨ੍ਹਾਂ ਨੇ ਕਿਹਾ ਕਿ ਸਾਡੇ ਵਿਦਿਆਰਥੀ ਹਮੇਸ਼ਾ ਹੀ ਸਾਡੀ ਤਰਜੀਹ ਰਹੇ ਹਨ ਅਤੇ ਅਜਿਹੇ ਸੈਮੀਨਾਰ ਕਰਵਾਉਣਾ ਸਾਡੇ ਸਕੂਲ ਦੀ ਵਿਸ਼ੇਸ਼ਤਾ ਰਹੀ ਹੈ।