IPL ‘ਚ ਹਿੱਸਾ ਖਰੀਦਣ ਦੀ ਤਿਆਰੀ ‘ਚ ਸਾਊਦੀ ਅਰਬ

IPL ‘ਚ ਹਿੱਸਾ ਖਰੀਦਣ ਦੀ ਤਿਆਰੀ ‘ਚ ਸਾਊਦੀ ਅਰਬ

 

ਨਵੀਂ ਦਿੱਲੀ (ਵੀਓਪੀ ਬਿਊਰੋ)- ਇੰਡੀਅਨ ਪ੍ਰੀਮੀਅਰ ਲੀਗ ਯਾਨੀ IPL ਨੂੰ ਲੈ ਕੇ ਵੱਡੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਖ਼ਬਰ ਹੈ ਕਿ ਸਾਊਦੀ ਅਰਬ ਨੇ ਇਸ ਭਾਰਤੀ ਕ੍ਰਿਕਟ ਟੂਰਨਾਮੈਂਟ ਵਿੱਚ ਅਰਬਾਂ ਡਾਲਰ ਦੀ ਹਿੱਸੇਦਾਰੀ ਖਰੀਦਣ ਵਿੱਚ ਦਿਲਚਸਪੀ ਦਿਖਾਈ ਹੈ। ਭਾਰਤ ਸਰਕਾਰ ਅਤੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਦੇ ਸਲਾਹਕਾਰਾਂ ਵਿਚਕਾਰ ਗੱਲਬਾਤ ਹੋਈ ਹੈ।

ਸਲਾਹਕਾਰਾਂ ਨੇ ਸਰਕਾਰੀ ਅਧਿਕਾਰੀਆਂ ਨੂੰ ਆਪਣੀਆਂ ਨਿਵੇਸ਼ ਯੋਜਨਾਵਾਂ ਬਾਰੇ ਦੱਸਿਆ ਹੈ। ਇਸ ਦੇ ਮੁਤਾਬਕ ਆਈਪੀਐਲ ਨੂੰ ਅਜਿਹੀ ਕੰਪਨੀ ਨੂੰ ਟਰਾਂਸਫਰ ਕੀਤਾ ਜਾ ਸਕਦਾ ਹੈ ਜਿਸ ਦਾ ਮੁੱਲ 30 ਬਿਲੀਅਨ ਡਾਲਰ ਹੋ ਸਕਦਾ ਹੈ।

ਸਾਊਦੀ ਅਰਬ ਇਸ ਕੰਪਨੀ ‘ਚ ਵੱਡੀ ਹਿੱਸੇਦਾਰੀ ਲੈਣ ‘ਤੇ ਵਿਚਾਰ ਕਰ ਰਿਹਾ ਹੈ। ਦਰਅਸਲ ਸਤੰਬਰ ਮਹੀਨੇ ‘ਚ ਜਦੋਂ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਜੀ-20 ਸੰਮੇਲਨ ‘ਚ ਹਿੱਸਾ ਲੈਣ ਲਈ ਭਾਰਤ ਆਏ ਸਨ ਤਾਂ ਭਾਰਤ ਆਏ ਸਾਊਦੀ ਅਧਿਕਾਰੀਆਂ ਨੇ ਇਸ ਮਾਮਲੇ ‘ਤੇ ਆਪਣੇ ਭਾਰਤੀ ਹਮਰੁਤਬਾ ਨਾਲ ਗੈਰ ਰਸਮੀ ਗੱਲਬਾਤ ਕੀਤੀ ਸੀ। ਆਈਪੀਐਲ ਵਿੱਚ ਪਹਿਲਾਂ ਹੀ ਦੋ ਸਾਊਦੀ ਕਾਰੋਬਾਰ ਸ਼ਾਮਲ ਹਨ – ਸਾਊਦੀ ਅਰਬ ਟੂਰਿਜ਼ਮ ਅਤੇ ਅਰਾਮਕੋ।

ਤੁਹਾਨੂੰ ਦੱਸ ਦੇਈਏ ਕਿ ਇਹ ਭਾਰਤੀ ਕ੍ਰਿਕੇਟ ਲੀਗ IPL ਦੁਨੀਆ ਦੀ ਸਭ ਤੋਂ ਵੱਡੀ ਕ੍ਰਿਕੇਟ ਲੀਗ ਹੈ ਅਤੇ ਇਸ ਲਈ ਇਹ ਦਿਨੋਂ-ਦਿਨ ਵਧ ਰਹੀ ਹੈ। ਸਾਊਦੀ ਅਰਬ ਚਾਹੁੰਦਾ ਹੈ ਕਿ ਫੁੱਟਬਾਲ ਲੀਗ ਦੀ ਤਰਜ਼ ‘ਤੇ ਆਈ.ਪੀ.ਐੱਲ. ਦਾ ਵਿਸਤਾਰ ਦੂਜੇ ਦੇਸ਼ਾਂ ‘ਚ ਹੋਵੇ। ਸਾਊਦੀ ਅਰਬ ਇਸ ਸੌਦੇ ਨੂੰ ਜਲਦੀ ਕਰਨਾ ਚਾਹੁੰਦਾ ਹੈ। ਇਸ ਦੇ ਨਾਲ ਹੀ ਭਾਰਤ ਸਰਕਾਰ ਅਤੇ ਬੀਸੀਸੀਆਈ ਪੂਰੀ ਗੱਲਬਾਤ ਤੋਂ ਬਾਅਦ ਹੀ ਇਸ ਬਾਰੇ ਕੋਈ ਫੈਸਲਾ ਲੈਣਗੇ। ਸੂਤਰਾਂ ਮੁਤਾਬਕ ਸਰਕਾਰ ਅਗਲੇ ਸਾਲ ਹੋਣ ਵਾਲੀਆਂ ਆਮ ਚੋਣਾਂ ਤੋਂ ਬਾਅਦ ਹੀ ਇਸ ਪ੍ਰਸਤਾਵ ‘ਤੇ ਫੈਸਲਾ ਕਰੇਗੀ। ਇਸ ਸਮੇਂ ਬੀਸੀਸੀਆਈ ਦੀ ਅਗਵਾਈ ਜੈ ਸ਼ਾਹ ਕਰ ਰਹੇ ਹਨ, ਜੋ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੁੱਤਰ ਹਨ।
error: Content is protected !!