ਜਿਸ ਘਰ ਪਰਤਣੀ ਸੀ ਬਾਰਾਤ, ਉਥੇ ਪਰਤੀਆਂ ਲਾ+ਸ਼ਾਂ, ਸ਼ਹਿਨਾਈਆਂ ਗੂੰਜਣ ਦੀ ਥਾਂ ਪੈਣ ਲੱਗੇ ਕੀਰਨੇ, ਫੁੱਲਾਂ ਨਾਲ ਸਜੀ ਕਾਰ ਦਾ ਵੇਖੋ ਕੀ ਬਣਿਆ ਹਾਲ!

ਜਿਸ ਘਰ ਪਰਤਣੀ ਸੀ ਬਾਰਾਤ, ਉਥੇ ਪਰਤੀਆਂ ਲਾ+ਸ਼ਾਂ, ਸ਼ਹਿਨਾਈਆਂ ਗੂੰਜਣ ਦੀ ਥਾਂ ਪੈਣ ਲੱਗੇ ਕੀਰਨੇ, ਫੁੱਲਾਂ ਨਾਲ ਸਜੀ ਕਾਰ ਦਾ ਵੇਖੋ ਕੀ ਬਣਿਆ ਹਾਲ!


ਵੀਓਪੀ ਬਿਊਰੋ, ਫਾਜ਼ਿਲਕਾ : ਜਿਸ ਘਰ ‘ਚ ਸ਼ਨਿਚਰਵਾਰ ਦੇਰ ਰਾਤ ਤੱਕ ਵਿਆਹ ਦੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਸਨ, ਉੱਥੇ ਤੜਕੇ ਸਥਰ ਵਿਛ ਗਏ। ਖੁਸ਼ੀਆਂ ਪਲਾਂ ‘ਚ ਹੀ ਮਾਤਮ ‘ਚ ਬਦਲ ਗਈਆਂ। ਜਿੱਥੇ ਸ਼ਹਿਨਾਈਆਂ ਗੂੰਜਣੀਆਂ ਸੀ , ਉਥੇ ਤੜਕੇ ਕੀਰਨੇ ਪੈਣ ਲੱਗੇ। ਸਵੇਰੇ ਵਿਆਹ ਸਮਾਗਮ ਤੋਂ ਬਾਅਦ ਸ਼ਾਮ ਨੂੰ ਜਿਸ ਘਰ ‘ਚ ਪਾਰਟੀ ਦਾ ਪੋ੍ਗਰਾਮ ਸੀ, ਉਸ ਘਰ ਵਿੱਚ ਲਾ+ਸ਼ਾਂ ਪਹੁੰਚੀਆਂ। ਇਹ ਭਾਵੁਕ ਤਸਵੀਰ ਜ਼ਿਲ੍ਹੇ ਦੇ ਪਿੰਡ ਓਝਾਂਵਾਲੀ ਅਤੇ ਜੌੜਕੀਆਂ ਅੰਧੇਵਾਲੀ ਦੀ ਸੀ। ਪਿੰਡ ਜੌੜਕੀਆਂ ਅੰਧੇਵਾਲੀ ਦੇ ਘਰ ਜਿੱਥੇ ਰਾਤ ਨੂੰ ਪੋ੍ਗਰਾਮ ਹੋਇਆ ਉੱਥੇ ਸਵੇਰ ਤੋਂ ਹੀ ਸੰਨਾਟਾ ਛਾ ਗਿਆ, ਜਦਕਿ ਜੱਦੀ ਪਿੰਡ ਓਝਾਂਵਾਲੀ ਪਹੁੰਚ ਕੇ ਰਿਸ਼ਤੇਦਾਰਾਂ ਤੇ ਪਿੰਡ ਵਾਸੀਆਂ ਨੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਦੌਰਾਨ ਪਰਿਵਾਰ ਦੇ ਰੋਣ ਦੀ ਅਜਿਹੀ ਹਾਲਤ ਸੀ ਕਿ ਉਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਨ ‘ਤੇ ਵੀ ਉਨਾਂ੍ਹ ਦੇ ਹੰਝੂ ਨਹੀਂ ਰੁਕ ਰਹੇ ਸਨ।


ਇਸ ਦੌਰਾਨ ਘਰ ਵਿੱਚ ਮੌਜੂਦ ਪਿੰਡ ਓਝਾਂਵਾਲੀ ਦੇ ਵਸਨੀਕ ਸੰਤਾ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਅਤੇ ਭਤੀਜਾ ਪਿੰਡ ਜੌੜਕੀਆਂ ਅੰਧੇਵਾਲੀ ਵਿੱਚ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਪੇਂਟਿੰਗ ਕਰਨ ਵਾਲੇ ਉਸ ਦੇ ਭਤੀਜੇ ਸੁਖਵਿੰਦਰ ਸਿੰਘ ਦਾ ਵਿਆਹ ਐਤਵਾਰ ਨੂੰ ਸੀ, ਜਿਸ ਕਾਰਨ ਜਸ਼ਨ ਸ਼ਨੀਵਾਰ ਰਾਤ 12 ਵਜੇ ਤੱਕ ਚੱਲਿਆ ਅਤੇ ਰਾਤ ਕਰੀਬ 2 ਵਜੇ ਬਰਾਤ ਬੁੱਢੋਵਾਲ ਲਈ ਰਵਾਨਾ ਹੋਈ।

ਉਸ ਨੇ ਦੱਸਿਆ ਕਿ ਇਸ ਦੌਰਾਨ ਲਾੜੇ ਦੀ ਕਾਰ ਵਿੱਚ ਸੁਖਵਿੰਦਰ ਸਿੰਘ, ਉਸ ਦਾ ਜੀਜਾ ਅੰਗਰੇਜ਼ ਸਿੰਘ ਵਾਸੀ ਪਿੰਡ ਭੰਬਾ ਵੱਟੂ, ਭੂਆ ਦੀ ਲੜਕੀ ਸਿਮਰਨਜੀਤ, ਭਤੀਜੀ ਅੰਸ਼ੂ, ਭਰਜਾਈ ਸੀਮਾ ਰਾਣੀ ਅਤੇ ਕਾਰ ਚਾਲਕ ਮਹਿੰਦਰ ਸਿੰਘ ਮੌਜੂਦ ਸਨ। ਉਸ ਦੀ ਕਾਰ ਅਜੀਤਵਾਲ, ਮੋਗਾ ਨੇੜੇ ਇੱਕ ਟਰੱਕ ਨਾਲ ਟਕਰਾ ਗਈ। ਜਿਸ ਕਾਰਨ ਉਸ ਦੇ ਭਤੀਜੇ ਸੁਖਵਿੰਦਰ ਸਿੰਘ (25), ਭਤੀਜੀ ਅੰਸ਼ੂ (3), ਭੂਆ ਦੀ ਲੜਕੀ ਸਿਮਰਨਜੀਤ (30), ਜੀਜਾ ਅੰਗਰੇਜ਼ ਸਿੰਘ (30) ਦੀ ਮੌ+ਤ ਹੋ ਗਈ, ਜਦੋਂ ਕਿ ਦੋ ਵਿਅਕਤੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਉਸ ਨੇ ਕਿਹਾ ਕਿ ਪਲਾਂ ਵਿਚ ਉਸ ਦਾ ਹਸਦਾ ਖੇਡਦਾ ਪਰਿਵਾਰ ਮਿੱਟੀ ‘ਚ ਮਿਲ ਗਿਆ। ਪਰਿਵਾਰ ਵਿੱਚ ਸਮੇਂ ਬਾਅਦ ਖੁਸ਼ੀ ਆਈ ਸੀ ਪਰ ਉਹ ਖੁਸ਼ੀ ਮਾਤਮ  ਵਿੱਚ ਬਦਲ ਗਈ ਹੈ।

error: Content is protected !!